ਬ੍ਰਿਜਟਾਊਨ (ਬਾਰਬਾਡੋਸ) : ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਨੇ ਵੀਰਵਾਰ ਨੂੰ ਇੱਥੇ ਅਫਗਾਨਿਸਤਾਨ ਖਿਲਾਫ ਟੀ-20 ਵਿਸ਼ਵ ਕੱਪ ਦੇ ਸੁਪਰ-8 ਮੈਚ ਦੌਰਾਨ ਸਾਬਕਾ ਤੇਜ਼ ਗੇਂਦਬਾਜ਼ ਡੇਵਿਡ ਜਾਨਸਨ ਦੇ ਸਨਮਾਨ 'ਚ ਬਾਂਹ 'ਤੇ ਕਾਲੀਆਂ ਪੱਟੀਆਂ ਬੰਨ੍ਹੀਆਂ। 1996 ਵਿੱਚ ਭਾਰਤ ਲਈ ਦੋ ਟੈਸਟ ਮੈਚ ਖੇਡਣ ਵਾਲੇ 52 ਸਾਲਾ ਜਾਨਸਨ ਦੀ ਵੀਰਵਾਰ ਨੂੰ ਇੱਥੇ ਆਪਣੇ ਅਪਾਰਟਮੈਂਟ ਦੀ ਚੌਥੀ ਮੰਜ਼ਿਲ ਦੀ ਬਾਲਕੋਨੀ ਤੋਂ ਡਿੱਗ ਕੇ ਮੌਤ ਹੋ ਗਈ। ਸਥਾਨਕ ਪੁਲਸ ਦਾ ਕਹਿਣਾ ਹੈ ਕਿ ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਹ ਖੁਦਕੁਸ਼ੀ ਦਾ ਮਾਮਲਾ ਹੈ। ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੋਵੇਂ ਬਾਹਾਂ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਬੱਲੇਬਾਜ਼ੀ ਲਈ ਮੈਦਾਨ 'ਤੇ ਉਤਰੇ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਇੱਥੇ ਕੇਨਸਿੰਗਟਨ ਓਵਲ 'ਚ ਮੈਚ ਸ਼ੁਰੂ ਹੋਣ ਤੋਂ ਤੁਰੰਤ ਪਹਿਲਾਂ ਇਹ ਜਾਣਕਾਰੀ ਦਿੱਤੀ। ਟੀਮ ਇੰਡੀਆ ਸਾਬਕਾ ਤੇਜ਼ ਗੇਂਦਬਾਜ਼ ਡੇਵਿਡ ਜਾਨਸਨ ਦੀ ਯਾਦ 'ਚ ਬਾਂਹ 'ਤੇ ਕਾਲੀ ਪੱਟੀ ਬੰਨ੍ਹੇਗੀ, ਜਿਨ੍ਹਾਂ ਦਾ ਵੀਰਵਾਰ ਨੂੰ ਦਿਹਾਂਤ ਹੋ ਗਿਆ ਸੀ। ਜਾਨਸਨ ਨੇ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਖਿਲਾਫ ਇਕ-ਇਕ ਟੈਸਟ ਖੇਡਿਆ ਅਤੇ ਤਿੰਨ ਵਿਕਟਾਂ ਲਈਆਂ। ਸਚਿਨ ਤੇਂਦੁਲਕਰ ਸਮੇਤ ਕਈ ਭਾਰਤੀ ਖਿਡਾਰੀਆਂ ਨੇ ਜਾਨਸਨ ਦੇ ਦਿਹਾਂਤ 'ਤੇ ਸੋਗ ਜਤਾਇਆ ਹੈ। ਤੇਂਦੁਲਕਰ ਨੇ ਐਕਸ 'ਤੇ ਲਿਖਿਆ ਕਿ ਮੇਰੇ ਸਾਬਕਾ ਸਾਥੀ ਡੇਵਿਡ ਜਾਨਸਨ ਦੇ ਦਿਹਾਂਤ ਨਾਲ ਬਹੁਤ ਦੁਖੀ ਹਾਂ। ਉਹ ਜਿੰਦਾਦਿਲ ਸਨ ਅਤੇ ਮੈਦਾਨ 'ਤੇ ਕਦੇ ਹਾਰ ਨਹੀਂ ਮੰਨਦੇ ਸਨ। ਮੇਰੀ ਸੰਵੇਦਨਾ ਉਨ੍ਹਾਂ ਦੇ ਦੋਸਤਾਂ ਅਤੇ ਪਰਿਵਾਰ ਨਾਲ ਹਨ।
ਸਾਬਕਾ ਭਾਰਤੀ ਗੇਂਦਬਾਜ਼ ਅਤੇ ਜਾਨਸਨ ਦੇ ਰਾਜ ਟੀਮ ਦੇ ਸਾਥੀ ਵੈਂਕਟੇਸ਼ ਪ੍ਰਸਾਦ ਅਤੇ ਅਨਿਲ ਕੁੰਬਲੇ ਨੇ ਵੀ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਪ੍ਰਸਾਦ ਨੇ ਲਿਖਿਆ ਕਿ ਡੇਵਿਡ ਜਾਨਸਨ ਦੇ ਦਿਹਾਂਤ ਦੀ ਖਬਰ ਸੁਣ ਕੇ ਉਹ ਸਦਮੇ 'ਚ ਹਨ। ਉਨ੍ਹਾਂ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਦਿਲੀ ਹਮਦਰਦੀ। ਓਮ ਸ਼ਾਂਤੀ। ਕੁੰਬਲੇ ਨੇ ਕਿਹਾ ਕਿ ਉਹ ਆਪਣੇ ਕ੍ਰਿਕਟ ਸਾਥੀ ਡੇਵਿਡ ਜਾਨਸਨ ਦੇ ਦਿਹਾਂਤ ਦੀ ਖਬਰ ਸੁਣ ਕੇ ਦੁਖੀ ਹਨ। ਉਨ੍ਹਾਂ ਦੇ ਪਰਿਵਾਰ ਨਾਲ ਦਿਲੀ ਹਮਦਰਦੀ। ਬਹੁਤ ਜਲਦੀ ਚਲੇ ਗਏ 'ਬੈਨੀ'!
ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਲਿਖਿਆ ਕਿ ਉਹ ਡੇਵਿਡ ਜਾਨਸਨ ਦੇ ਦਿਹਾਂਤ ਤੋਂ ਦੁਖੀ ਹਨ। ਪ੍ਰਮਾਤਮਾ ਉਨ੍ਹਾਂ ਦੇ ਪਰਿਵਾਰ ਅਤੇ ਸਨੇਹੀਆਂ ਨੂੰ ਬਲ ਬਖਸ਼ੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਕੱਤਰ ਜੈ ਸ਼ਾਹ ਨੇ ਵੀ ਜਾਨਸਨ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਲਿਖਿਆ ਕਿ ਸਾਡੇ ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਡੇਵਿਡ ਜਾਨਸਨ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਡੂੰਘੀ ਸੰਵੇਦਨਾ। ਖੇਡ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਪੈਟ ਕਮਿੰਸ ਨੇ ਟੀ-20 ਵਿਸ਼ਵ ਕੱਪ 'ਚ ਹੈਟ੍ਰਿਕ ਲੈ ਕੇ ਬਣਾਇਆ ਰਿਕਾਰਡ, 17 ਸਾਲ ਪਹਿਲਾਂ ਬ੍ਰੈਟ ਲੀ ਨੇ ਕੀਤਾ ਸੀ ਅਜਿਹਾ
NEXT STORY