ਨਵੀਂ ਦਿੱਲੀ– ਸਾਬਕਾ ਭਾਰਤੀ ਕ੍ਰਿਕਟਰ ਅਜੀਤ ਅਗਰਕਰ, ਚੇਤੇਨ ਸ਼ਰਮਾ, ਮਨਿੰਦਰ ਸਿੰਘ ਤੇ ਸ਼ਿਵ ਸੁੰਦਰ ਦਾਸ ਤੇ ਅਭੈ ਕੁਰੂਵਿਲਾ ਨੇ ਰਾਸ਼ਟਰੀ ਚੋਣਕਾਰ ਕਮੇਟੀ ਵਿਚ 3 ਖਾਲੀ ਅਹੁਦਿਆਂ ਲਈ ਅਪਲਾਈ ਕੀਤਾ ਹੈ। ਇਸਦੇ ਨਾਲ ਹੀ ਅਗਰਕਰ ਤੇ ਚੇਤਨ ਨੂੰ ਚੁਣੇ ਜਾਣ ਦੀ ਸਥਿਤੀ ਵਿਚ ਰਾਸ਼ਟਰੀ ਚੋਣ ਕਮੇਟੀ ਨੂੰ ਨਵਾਂ ਮੁਖੀ ਮਿਲ ਸਕਦਾ ਹੈ। ਬੀ. ਸੀ. ਸੀ. ਆਈ. ਦੇ ਜਤਿਨ ਪਰਾਂਜਪੇ, ਦੇਵਾਂਗ ਗਾਂਧੀ ਤੇ ਸ਼ਰਣਦੀਪ ਸਿੰਘ ਦਾ ਸਤੰਬਰ ਵਿਚ ਕਾਰਜਕਾਲ ਖਤਮ ਹੋਣ ਤੋਂ ਬਾਅਦ ਇਹ ਅਹੁਦੇ ਖਾਲੀ ਹਨ। ਅਪਲਾਈ ਕਰਨ ਦੀ ਆਖਰੀ ਤਰੀਕ 15 ਨਵੰਬਰ ਸ਼ਾਮ 6 ਵਜੇ ਤਕ ਸੀ।
ਪੱਛਮੀ ਬੰਗਾਲ ਦਾ ਰਣਦੇਵ ਬੋਸ ਕੌਮਾਂਤਰੀ ਤਜਰਬਾ ਨਾ ਹੋਣ ਦੇ ਬਾਵਜੂਦ ਵੀ ਅਪਲਾਈ ਕਰਨ ਵਾਲਿਆਂ ਵਿਚ ਸ਼ਾਮਲ ਹੈ। ਉਸ ਨੇ 91 ਪਹਿਲੀ ਸ਼੍ਰੇਣੀ ਮੈਚਾਂ ਵਿਚ 317 ਵਿਕਟਾਂ ਲਈਆਂ ਸਨ ਤੇ ਘੱਟ ਤੋਂ ਘੱਟ 30 ਪਹਿਲੀ ਸ਼੍ਰੇਣੀ ਮੈਚ ਖੇਡਣ ਦੇ ਕਾਰਣ ਉਹ ਇਸਦਾ ਪਾਤਰ ਸੀ। ਉਹ ਹਾਲ ਹੀ ਵਿਚ ਬੰਗਾਲ ਦਾ ਗੇਂਦਬਾਜ਼ੀ ਕੋਚ ਸੀ।
ਭਾਰਤੀ ਟੀਮ ਦਾ ਸਾਬਕਾ ਸਪਿਨਰ ਸੁਨੀਲ ਜੋਸ਼ੀ ਮੌਜੂਦਾ ਸਮੇਂ ਵਿਚ ਚੋਣਕਾਰ ਪ੍ਰਮੁੱਖ ਹੈ। ਪਰਾਂਜਪੇ, ਦੇਵਾਂਗ ਗਾਂਧੀ ਤੇ ਸਰਨਦੀਪ ਸਿੰਘ ਤੋਂ ਸੀਨੀਅਰ ਹੋਣ ਦੇ ਕਾਰਣ ਜੋਸ਼ੀ ਨੂੰ ਚੋਣਕਾਰ ਪ੍ਰਮੁੱਖ ਬਣਾਇਆ ਗਿਆ ਸੀ। ਸਾਬਕਾ ਤੇਜ਼ ਗੇਂਦਬਾਜ਼ ਹਰਵਿੰਦਰ ਜੋਸ਼ੀ ਇਸ ਸਾਲ ਮਾਰਚ ਵਿਚ ਚੋਣ ਕਮੇਟੀ ਵਿਚ ਸ਼ਾਮਲ ਕੀਤਾ ਿਗਆ ਦੂਜਾ ਮੈਂਬਰ ਸੀ। ਜੋਸ਼ੀ ਤੇ ਹਰਵਿੰਦਰ ਨੂੰ ਐੱਮ. ਐੱਸ. ਕੇ. ਪ੍ਰਸਾਦ ਤੇ ਗਗਨ ਖੋੜਾ ਦਾ ਫਰਵਰੀ ਵਿਚ ਕਾਰਜਕਾਲ ਖਤਮ ਹੋਣ ਤੋਂ ਬਾਅਦ ਨਿਯੁਕਤ ਕੀਤਾ ਗਿਆ ਸੀ।
ਬੀ. ਸੀ. ਸੀ. ਆਈ. ਦੇ ਸੰਵਿਧਾਨ ਅਨੁਸਾਰ ਸਭ ਤੋਂ ਵੱਧ ਟੈਸਟ ਮੈਚ ਖੇਡੇ ਕ੍ਰਿਕਟਰ ਨੂੰ ਹੀ ਕਮੇਟੀ ਦਾ ਮੁਖੀ ਬਣਾਇਆ ਜਾਂਦਾ ਹੈ। ਇਸ ਨਾਲ ਇਹ ਨਿਰਪੱਖ ਨਤੀਜਾ ਨਿਕਲਦਾ ਹੈ ਕਿ ਜੇਕਰ ਬੀ. ਸੀ. ਸੀ. ਆਈ. ਮਨਿੰਦਰ ਜਾਂ ਅਗਰਕਰ ਵਿਚੋਂ ਕਿਸੇ ਇਕ ਨੂੰ ਨਿਯੁਕਤ ਕਰਦੀ ਹੈ ਤਾਂ ਉਹ ਜੋਸ਼ੀ ਦੀ ਜਗ੍ਹਾ ਨਵਾਂ ਚੋਣਕਾਰ ਪ੍ਰਮੁੱਖ ਬਣ ਸਕਦਾ ਹੈ।
BBL 'ਚ ਲਾਗੂ ਹੋਣਗੇ 3 ਨਵੇਂ ਨਿਯਮ, ਮੈਚ ਹਾਰ ਜਾਣ 'ਤੇ ਵੀ ਮਿਲੇਗਾ 'ਪੁਆਇੰਟ'
NEXT STORY