ਮੁੰਬਈ- ਇੰਡੀਅਨ ਸੁਪਰ ਲੀਗ 2023-24 ਸੈਸ਼ਨ ਦਾ ਫਾਈਨਲ 4 ਮਈ ਨੂੰ ਖੇਡਿਆ ਜਾਵੇਗਾ, ਜਦਕਿ ਇਸ ਫੁੱਟਬਾਲ ਲੀਗ ਦੇ ਪਲੇਅ ਆਫ ਮੁਕਾਬਲੇ 19 ਅਪ੍ਰੈਲ ਤੋਂ ਸ਼ੁਰੂ ਹੋਣਗੇ। ਟੂਰਨਾਮੈਂਟ ਦੇ ਆਯੋਜਕਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਲੀਗ ਦੇ ਆਯੋਜਕ ਫੁੱਟਬਾਲ ਸਪੋਰਟਸ ਡਿਵੈਲਪਮੈਂਟ ਲਿਮਟਿਡ (ਐੱਫ. ਐੱਸ. ਡੀ. ਐੱਲ.) ਨੇ ਦੱਸਿਆ ਕਿ ਫਾਈਨਲ ਦੇ ਸਥਾਨ ਦਾ ਐਲਾਨ ਜਲਦ ਕੀਤਾ ਜਾਵੇਗਾ।
ਆਈ. ਐੱਸ. ਐੱਲ. ਨੇ ਬਿਆਨ ’ਚ ਕਿਹਾ ਕਿ ਸੈਸ਼ਨ ਦਾ ਫਾਈਨਲ 4 ਮਈ ਨੂੰ ਹੋਵੇਗਾ। ਫਾਈਨਲ ’ਚ ਜਗ੍ਹਾ ਬਣਾਉਣ ਦੀ ਜੰਗ ਦੀ ਸ਼ੁਰੂਆਤ 19 ਅਪ੍ਰੈਲ ਨੂੰ ਪਲੇਅ ਆਫ ਮੁਕਾਬਲਿਆਂ ਨਾਲ ਹੋਵੇਗੀ। ਸੈਮੀਫਾਈਨਲ ਮੁਕਾਬਲੇ ਆਪਣੇ ਅਤੇ ਵਿਰੋਧੀ ਦੇ ਮੈਦਾਨ ’ਤੇ ਹੋਣ ਵਾਲੇ ਮੈਚਾਂ ਦੇ ਫਾਰਮੈਟਸ ’ਚ ਖੇਡੇ ਜਾਣਗੇ। ਲੀਗ ਪੜਾਅ ਦੇ ਅਖੀਰ ’ਚ ਟਾਪ 2 ਟੀਮਾਂ ਸੈਮੀਫਾਈਨਲ ਲਈ ਸਿੱਧੀਆਂ ਕੁਆਲੀਫਾਈ ਕਰਨਗੀਆਂ, ਜਦਕਿ ਤੀਸਰੇ ਤੋਂ ਛੇਵੇਂ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ ਵਿਚਾਲੇ ਇਕ ਪੜਾਅ ਦਾ ਨਾਕਆਊਟ ਮੁਕਾਬਲਾ ਹੋਵੇਗਾ, ਜਿਸ ’ਚ ਸੈਮੀਫਾਈਨਲ ਵਿਚ ਥਾਂ ਬਣਾਉਣ ਵਾਲੀਆਂ 2 ਹੋਰ ਟੀਮਾਂ ਦਾ ਫੈਸਲਾ ਹੋਵੇਗਾ। ਪਲੇਅ ਆਫ ਵਿਚ ਜਗ੍ਹਾ ਬਣਾਉਣ ਵਾਲੀਆਂ 6 ਟੀਮਾਂ ਪਹਿਲਾਂ ਹੀ ਤੈਅ ਹੋ ਚੁੱਕੀਆਂ ਹਨ। ਮੁੰਬਈ ਸਿਟੀ ਐੱਫ. ਸੀ. ਅਤੇ ਮੋਹਨ ਬਾਗਾਨ ਲੀਗ ਜੇਤੂ ਸ਼ੀਲਡ ਜਿੱਤਣ ਦੀ ਦੌੜ ਵਿਚ ਹੈ।
RCB vs MI: ਗਲੇਨ ਮੈਕਸਵੈੱਲ ਸੀਜ਼ਨ 'ਚ ਤੀਜੀ ਵਾਰ ਹੋਏ ਡਕ ਆਊਟ, ਆਪਣੇ ਨਾਂ ਕੀਤਾ ਇਹ ਸ਼ਰਮਨਾਕ ਰਿਕਾਰਡ
NEXT STORY