ਸਪੋਰਟਸ ਡੈਸਕ- ਕ੍ਰਿਕਟ ਜਗਤ ਲਈ ਅੱਜ ਦਾ ਦਿਨ ਬਹੁਤ ਅਹਿਮ ਹੈ ਕਿਉਂਕਿ BCCI ਅੱਜ ਦੁਪਹਿਰ 1:30 ਵਜੇ ICC ਮੈਂਸ T20 ਵਿਸ਼ਵ ਕੱਪ 2026 ਲਈ ਭਾਰਤੀ ਟੀਮ ਦਾ ਅਧਿਕਾਰਤ ਐਲਾਨ ਕਰੇਗਾ। ਮੁੰਬਈ ਵਿੱਚ ਮੁੱਖ ਚੋਣਕਾਰ ਅਜੀਤ ਅਗਰਕਰ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਇਸ ਚੋਣ ਕਮੇਟੀ ਦੀ ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ ਰਾਹੀਂ 15 ਮੈਂਬਰੀ ਸਕੁਐਡ ਦੀ ਜਾਣਕਾਰੀ ਦਿੱਤੀ ਜਾਵੇਗੀ।
ਇਸ ਮੌਕੇ ਕਪਤਾਨ ਸੂਰਯਾਕੁਮਾਰ ਯਾਦਵ ਵੀ ਮੌਜੂਦ ਰਹਿਣਗੇ, ਜੋ ਆਗਾਮੀ ਵਿਸ਼ਵ ਕੱਪ ਅਤੇ ਨਿਊਜ਼ੀਲੈਂਡ ਖ਼ਿਲਾਫ਼ ਹੋਣ ਵਾਲੀ ਘਰੇਲੂ ਸੀਰੀਜ਼ ਲਈ ਟੀਮ ਦੀ ਰਣਨੀਤੀ ਸਾਂਝੀ ਕਰਨਗੇ।
ਸੰਭਾਵਿਤ ਟੀਮ: ਸੂਰਯਾਕੁਮਾਰ ਯਾਦਵ (ਕਪਤਾਨ), ਸ਼ੁਭਮਨ ਗਿੱਲ (ਉਪ-ਕਪਤਾਨ), ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਹਾਰਦਿਕ ਪੰਡਯਾ, ਸ਼ਿਵਮ ਦੁਬੇ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਜਿਤੇਸ਼ ਸ਼ਰਮਾ, ਸੰਜੂ ਸੈਮਸਨ, ਕੁਲਦੀਪ ਯਾਦਵ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ ਅਤੇ ਹਰਸ਼ਿਤ ਰਾਣਾ।
ਨਿਊਜ਼ੀਲੈਂਡ ਕ੍ਰਿਕਟ ਦਾ ਸੀ. ਈ. ਓ. ਸਕਾਟ ਵੀਨਿੰਕ ਛੱਡੇਗਾ ਆਪਣਾ ਅਹੁਦਾ
NEXT STORY