ਸਪੋਰਟਸ ਡੈਸਕ— ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਵੀਰਵਾਰ ਨੂੰ ਕਿਹਾ ਕਿ ਜਨਵਰੀ 2020 'ਚ ਹੋਣ ਵਾਲੇ ਹੋਬਾਰਟ ਅੰਤਰਰਾਸ਼ਟਰੀ ਟੂਰਨਾਮੈਂਟ ਰਾਹੀਂ ਉਹ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮੁਕਾਬਲੇਬਾਜ਼ੀ ਟੈਨਿਸ 'ਚ ਵਾਪਸੀ ਕਰੇਗੀ। 33 ਸਾਲਾ ਸਾਨੀਆ ਨੇ ਪਿਛਲੀ ਵਾਰ ਅਕਤੂਬਰ 2017 'ਚ ਚੀਨ ਓਪਨ 'ਚ ਹਿੱਸਾ ਲਿਆ ਸੀ। ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਨਾਲ ਵਿਆਹ ਕਰਨ ਵਾਲੀ ਸਾਨੀਆ ਨੇ ਪਿਛਲੇ ਸਾਲ ਅਕਤੂਬਰ 'ਚ ਬੇਟੇ ਇਜ਼ਹਾਨ ਨੂੰ ਜਨਮ ਦਿੱਤਾ ਸੀ।
ਉਹ ਹੋਬਾਰਟ ਅੰਤਰਰਾਸ਼ਟਰੀ 'ਚ ਵਰਲਡ ਰੈਂਕਿੰਗ 'ਚ 38ਵੇਂ ਸਥਾਨ 'ਤੇ ਕਾਬਿਜ ਯੂਕ੍ਰੇਨ ਦੀ ਨਾਡੀਆ ਕਿਚੇਨੋਕ ਨਾਲ ਜੋੜੀ ਬਣਾਵੇਗੀ। 6 ਗ੍ਰੈਂਡ ਸਲੈਮ ਖਿਤਾਬ ਜਿੱਤਣ ਵਾਲੀ ਸਾਨੀਆ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਫਿੱਟ ਹੈ। ਸਾਨੀਆ ਨੇ ਪ੍ਰੈਸ ਕਾਨਫਰੰਸ 'ਚ ਕਿਹਾ, '' ਮੈਂ ਹੋਬਾਰਟ 'ਚ ਖੇਡਾਂਗੀ, ਇਸ ਤੋਂ ਬਾਅਦ ਆਸਟਰੇਲੀਆਈ ਓਪਨ 'ਚ ਖੇਡਾਂਗੀ। ਮੈਂ ਅਗਲੇ ਮਹੀਨੇ ਮੁੰਬਈ 'ਚ ਵੀ ਇਕ ਟੂਰਨਾਮੈਂਟ (ਆਈ. ਟੀ. ਐੱਫ ਮਹਿਲਾ ਟੂਰਨਾਮੈਂਟ) 'ਚ ਖੇਡਾਂਗੀ, ਹਾਲਾਂਕਿ ਇਸ ਮੁਕਾਬਲੇ 'ਚ ਖੇਡਣਾ ਮੇਰੇ ਗੁੱਟ ਦੀ ਸੱਟ 'ਤੇ ਨਿਰਭਰ ਕਰੇਗਾ ਪਰ ਹੋਬਾਰਟ ਅਤੇ ਆਸਟਰੇਲੀਆਈ ਓਪਨ 'ਚ ਜਰੂਰ ਖੇਡਾਂਗੀ। ਉਸ ਨੇ ਕਿਹਾ, ''ਜਦੋਂ ਤੁਸੀਂ ਮਾਂ ਬਣਨ ਤੋਂ ਬਾਅਦ ਤੁਹਾਡੇ 'ਚ ਬਹੁਤ ਸਾਰੇ ਬਦਲਾਅ ਹੁੰਦੇ ਹਨ। ਤੁਹਾਡੀ ਰੋਜ਼ਾਨਾਂ ਦੀ ਰੁਟੀਨ ਅਤੇ ਸੌਣ ਦਾ ਤਰੀਕਾ ਬਦਲ ਜਾਂਦਾ ਹੈ।
ਸਾਨੀਆ ਆਸਟਰੇਲੀਆਈ ਓਪਨ 'ਚ ਅਮਰੀਕਾ ਦੇ ਰਾਜੀਵ ਰਾਮ ਦੇ ਨਾਲ ਮਿਕਸ ਡਬਲ ਜੋੜੀ ਬਣਾਵੇਗੀ। ਸਾਨੀਆ ਨੇ ਇੱਥੇ ਨਵੇਂ ਟੈਨਿਸ ਕੋਰਟ ਦਾ ਉਦਘਾਟਨ ਕਰਨ ਤੋਂ ਬਾਅਦ ਕਿਹਾ ਕਿ ਉਹ 2020 'ਚ ਟੋਕੀਓ 'ਚ ਹੋਣ ਵਾਲੇ ਓਲੰਪਿਕ ਦਾ ਟਿਕਟ ਪਾਉਣ ਦੀ ਕੋਸ਼ਿਸ਼ ਕਰਾਂਗੀ। ਸਾਨੀਆ ਨੇ ਕਿਹਾ, '' ਮੈਂ ਤਿੰਨ ਵਾਰ ਓਲੰਪਿਕ 'ਚ ਹਿੱਸਾ ਲਿਆ ਹੈ ਅਤੇ ਪਿੱਛਲੀ ਵਾਰ ਖ਼ਰਾਬ ਕਿਸਮਤ ਦੇ ਕਾਰਨ ਅਸੀਂ ਤਮਗਾ ਨਹੀਂ ਜਿੱਤ ਸਕੇ। ਮੈਂ ਕੋਸ਼ਿਸ਼ ਕਰਾਂਗੀ ਕਿ ਚੌਥੀ ਵਾਰ ਓਲੰਪਿਕ 'ਚ ਭਾਗ ਲੈ ਸਕਾਂ, ਇਹ ਮੇਰੇ ਲਈ ਸਨਮਾਨ ਦੀ ਗੱਲ ਹੋਵੇਗੀ।
ਵਿਸ਼ਵ ਕਬੱਡੀ ਕੱਪ ਲਈ ਸੁਲਤਾਨਪੁਰ ਲੋਧੀ 'ਚ ਤਿਆਰੀਆਂ ਜ਼ੋਰਾਂ 'ਤੇ
NEXT STORY