ਮੀਰਪੁਰ (ਭਾਸ਼ਾ) - ਭਾਰਤੀ ਮਹਿਲਾ ਬੱਲੇਬਾਜ਼ਾਂ ਦਾ ਸਪਿਨ ਗੇਂਦਬਾਜ਼ੀ ਖਿਲਾਫ ਸੰਘਰਸ਼ ਜਾਰੀ ਰਿਹਾ, ਜਿਸ ਨਾਲ ਬੰਗਲਾਦੇਸ਼ ਦੀ ਮਹਿਲਾ ਕ੍ਰਿਕਟ ਟੀਮ ਨੇ ਵੀਰਵਾਰ ਨੂੰ ਇੱਥੇ ਤੀਜੇ ਅਤੇ ਆਖਰੀ ਟੀ-20 ਅੰਤਰਰਾਸ਼ਟਰੀ ਮੈਚ ਵਿੱਚ 4 ਵਿਕਟਾਂ ਨਾਲ ਜਿੱਤ ਦਰਜ ਕਰ ਲਈ। ਭਾਰਤ ਨੇ ਹਾਲਾਂਕਿ ਤਿੰਨ ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤ ਲਈ ਹੈ ਪਰ ਉਸ ਨੂੰ ਆਪਣੇ ਪ੍ਰਦਰਸ਼ਨ ਨੂੰ ਸੁਧਾਰਨ ਲਈ ਕਾਫੀ ਕੁਝ ਕਰਨਾ ਹੋਵੇਗਾ। ਹੁਣ 16 ਜੁਲਾਈ ਤੋਂ ਦੋਵੇਂ ਟੀਮਾਂ 3 ਮੈਚਾਂ ਦੀ ਵਨਡੇ ਸੀਰੀਜ਼ ਲਈ ਆਹਮੋ-ਸਾਹਮਣੇ ਹੋਣਗੀਆਂ।
ਇਸ ਮੈਚ ਵਿਚ ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਦਿਆਂ 9 ਵਿਕਟਾਂ ਦੇ ਨੁਕਸਾਨ 'ਤੇ 102 ਦੌੜਾਂ ਬਣਾਈਆਂ ਸਨ। ਪਿਛਲੇ ਮੈਚ ਵਿੱਚ ਬੰਗਲਾਦੇਸ਼ ਦੀ ਟੀਮ 96 ਦੌੜਾਂ ਦੇ ਟੀਚੇ ਦਾ ਪਿੱਛਾ ਵੀ ਨਹੀਂ ਕਰ ਸਕੀ ਸੀ ਪਰ ਉਹ ਇਸ ਵਾਰ 18.1 ਓਵਰਾਂ ਇਸ ਟੀਚੇ ਨੂੰ ਹਾਸਲ ਕਰਨ ਵਿੱਚ ਕਾਮਯਾਬ ਹੋ ਗਈ ਸੀ। ਉਸ ਦੇ ਲਈ ਸਲਾਮੀ ਬੱਲੇਬਾਜ਼ ਸ਼ਮੀਮਾ ਸੁਲਤਾਨਾ (46 ਗੇਂਦਾਂ ਵਿੱਚ 42 ਦੌੜਾਂ) ਨੇ ਪਾਰੀ ਨੂੰ ਸੰਭਾਲਿਆ ਅਤੇ ਟੀਮ ਨੂੰ ਇਸ ਮੈਚ ਵਿੱਚ ਤਸੱਲੀ ਵਾਲੀ ਜਿੱਤ ਮਿਲੀ।
ਰਾਸ਼ਟਰਮੰਡਲ ਚੈਂਪੀਅਨਸ਼ਿਪ ’ਚ ਵੇਟਲਿਫਟਰ ਗਿਆਨੇਸ਼ਵਰੀ ਨੇ ਜਿੱਤਿਆ ਸੋਨਾ
NEXT STORY