ਵੈੱਬ ਡੈਸਕ- ਭਾਰਤੀ ਮਹਿਲਾ ਟੀਮ ਵੱਲੋਂ ਪਹਿਲੀ ਵਾਰ ਵਨਡੇ ਵਰਲਡ ਕਪ ਜਿੱਤ ਤੋਂ ਬਾਅਦ ਟੀਮ ਦੀਆਂ ਸਿਤਾਰਾ ਖਿਡਾਰਣਾਂ ਦੀ ਮੰਗ ਬ੍ਰਾਂਡ ਦੁਨੀਆ ਵਿੱਚ ਬੇਹੱਦ ਵੱਧ ਗਈ ਹੈ। ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ ਤੇ ਜੇਮੀਮਾ ਰੌਡਰਿਗਸ ਵਰਗੀਆਂ ਖਿਡਾਰਣਾਂ ਦਾ ਬ੍ਰਾਂਡ ਵੈਲਯੂ 50% ਤੋਂ ਵੱਧ ਵਧਣ ਦੀ ਉਮੀਦ ਹੈ, ਜੋ ਕਿ ਇਕ-ਇਕ ਖਿਡਾਰਣ ਲਈ ਕਰੋੜਾਂ ਰੁਪਏ ਦੇ ਐਡ ਸੌਦਿਆਂ 'ਚ ਬਦਲ ਸਕਦੀ ਹੈ।
ਵੱਡੇ ਬ੍ਰਾਂਡਾਂ ਦੀ ਦੌੜ
ਬੇਸਲਾਈਨ ਵੈਂਚਰਜ਼ ਦੇ ਮੈਨੇਜਿੰਗ ਡਾਇਰੈਕਟਰ ਤੁਹਿਨ ਮਿਸ਼ਰਾ ਅਤੇ JSW Sports ਦੇ ਸੀਸੀਓ ਕਰਨ ਯਾਦਵ ਮੁਤਾਬਕ, ਖਿਡਾਰਣਾਂ ਨੂੰ ਹੁਣ ਆਟੋਮੋਬਾਈਲ, ਬੈਂਕਿੰਗ, FMCG, ਲਾਈਫਸਟਾਈਲ, ਬਿਊਟੀ ਅਤੇ ਐਜੂਕੇਸ਼ਨ ਸੈਕਟਰਾਂ ਤੋਂ ਐਡ ਆਫ਼ਰ ਮਿਲ ਰਹੇ ਹਨ।
ਕਰਨ ਯਾਦਵ ਨੇ ਦੱਸਿਆ,“ਜੈਮੀਮਾ ਦੀ ਬ੍ਰਾਂਡ ਕੀਮਤ 60 ਲੱਖ ਤੋਂ ਵਧ ਕੇ 1.5 ਕਰੋੜ ਰੁਪਏ ਤੱਕ ਪਹੁੰਚ ਗਈ ਹੈ, ਜਦਕਿ ਸ਼ੈਫਾਲੀ ਦੀ 40 ਲੱਖ ਤੋਂ ਇੱਕ ਕਰੋੜ ਤੋਂ ਵੱਧ ਹੋ ਚੁੱਕੀ ਹੈ।”
ਸਮ੍ਰਿਤੀ ਮੰਧਾਨਾ ਸਭ ਤੋਂ ਅੱਗੇ
ਬੇਸਲਾਈਨ ਵੈਂਚਰਜ਼ ਦੇ ਤੁਹਿਨ ਮਿਸ਼ਰਾ ਨੇ ਕਿਹਾ,“ਉੱਚ ਪੱਧਰ ਦੀਆਂ ਖਿਡਾਰਣਾਂ ਲਈ ਬ੍ਰਾਂਡ ਮੁੱਲ 'ਚ 25% ਤੋਂ 55% ਤੱਕ ਵਾਧੇ ਦੀ ਉਮੀਦ ਹੈ, ਜਦਕਿ ਵਰਲਡ ਕਪ ਜੇਤੂ ਖਿਡਾਰਣਾਂ ਲਈ ਇਹ ਅੰਕੜਾ ਇਸ ਤੋਂ ਵੀ ਵੱਧ ਹੋ ਸਕਦਾ ਹੈ।”
ਮੰਧਾਨਾ ਇਸ ਸਮੇਂ ਹੁੰਡਈ, ਗਲਫ ਆਇਲ, SBI ਬੈਂਕ, ਅਤੇ PNB ਮੈਟਲਾਈਫ ਵਰਗੇ ਵੱਡੇ ਬ੍ਰਾਂਡਾਂ ਨਾਲ ਜੁੜੀ ਹੋਈ ਹੈ, ਜਿਨ੍ਹਾਂ ਨੂੰ ਪਹਿਲਾਂ ਮੁੱਖ ਤੌਰ ‘ਤੇ ਪੁਰਸ਼ ਖਿਡਾਰੀਆਂ ਨਾਲ ਜੋੜਿਆ ਜਾਂਦਾ ਸੀ।
ਮਹਿਲਾ ਖਿਡਾਰਣਾਂ ਦੀ ਸੋਸ਼ਲ ਮੀਡੀਆ ਪਹੁੰਚ
- ਖਿਡਾਰਣਾਂ ਦੇ ਫੈਨ ਫੋਲੋਅਰਜ਼ ਵੀ ਤੇਜ਼ੀ ਨਾਲ ਵੱਧ ਰਹੇ ਹਨ
- ਜੈਮੀਮਾ ਦੇ ਫੋਲੋਅਰ 33 ਲੱਖ ਤੋਂ ਦੋਗੁਣੇ ਹੋ ਗਏ
- ਸ਼ੈਫਾਲੀ ਦੇ ਫੋਲੋਅਰਜ਼ 'ਚ 50% ਵਾਧਾ ਦਰਜ ਕੀਤਾ ਗਿਆ
ਕਰਨ ਯਾਦਵ ਨੇ ਕਿਹਾ,“ਹੁਣ ਬ੍ਰਾਂਡ ਇਨ੍ਹਾਂ ਖਿਡਾਰਣਾਂ ਨੂੰ ਸਿਰਫ਼ ਕ੍ਰਿਕਟ ਸੀਜ਼ਨ ਲਈ ਨਹੀਂ, ਬਲਕਿ ਲੰਬੇ ਸਮੇਂ ਦੀ ਸਾਂਝੇਦਾਰੀ ਦੇ ਤੌਰ ਤੇ ਦੇਖ ਰਹੇ ਹਨ।”
ਖੇਡ ਤੋਂ ਬਾਹਰ ਵੀ ਨੇਤ੍ਰਿਤਵ
ਤੁਹਿਨ ਮਿਸ਼ਰਾ ਦਾ ਮੰਨਣਾ ਹੈ ਕਿ ਇਹ ਸਫ਼ਲਤਾ ਮਹਿਲਾ ਕ੍ਰਿਕਟ ਦੇ ਵਪਾਰਕ ਮਾਰਕੀਟ ਨੂੰ ਮਜ਼ਬੂਤ ਕਰੇਗੀ। ਉਨ੍ਹਾਂ ਕਿਹਾ,“ਹੁਣ ਮਹਿਲਾ ਖਿਡਾਰਣਾਂ ਉਨ੍ਹਾਂ ਖੇਤਰਾਂ ’ਚ ਪ੍ਰਵੇਸ਼ ਕਰ ਰਹੀਆਂ ਹਨ ਜਿਨ੍ਹਾਂ ‘ਤੇ ਪਹਿਲਾਂ ਪੁਰਸ਼ਾਂ ਦਾ ਦਬਦਬਾ ਸੀ। ਇਹ ਬਦਲਾਅ ਭਾਰਤੀ ਮਾਰਕੀਟ ਦੇ ਸੋਚਣ ਦੇ ਤਰੀਕੇ ਨੂੰ ਦਰਸਾਉਂਦਾ ਹੈ।”
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੋਹਿਤ ਸ਼ਰਮਾ ਨੇ ਸਾਥੀ ਖਿਡਾਰੀਆਂ ਨੂੰ ਦਿੱਤੇ 'ਕਰੰਟ ਦੇ ਝਟਕੇ' ! ਮਜ਼ੇਦਾਰ ਵੀਡੀਓ ਦੇਖ ਤੁਹਾਡਾ ਵੀ ਨਿਕਲ ਜਾਏਗਾ ਹਾਸਾ
NEXT STORY