ਨਵੀਂ ਦਿੱਲੀ— ਸੰਜੂ ਦੀ ਹੈਟ੍ਰਿਕ ਅਤੇ ਅੰਜੂ ਤਮਾਂਗ ਤੇ ਰੰਜਨਾ ਦੇ ਦੋ-ਦੋ ਗੋਲਾਂ ਦੀ ਮਦਦ ਨਾਲ ਭਾਰਤੀ ਮਹਿਲਾ ਫੁੱਟਬਾਲ ਟੀਮ ਨੇ ਅਲਾਨਿਆ ਵਿਚ ਚੱਲ ਰਹੇ ਤੁਰਕਿਸ਼ ਮਹਿਲਾ ਕੱਪ ਦੇ ਦੂਜੇ ਮੈਚ ਵਿਚ ਸ਼ੁੱਕਰਵਾਰ ਤੁਰਕਮੇਨਿਸਤਾਨ ਦੀ 10-0 ਨਾਲ ਕਰਾਰੀ ਹਾਰ ਦਿੱਤੀ।
ਸੰਜੂ (17ਵੇਂ, 37ਵੇਂ ਤੇ 71ਵੇਂ ਮਿੰਟ) ਨੇ ਤਿੰਨ ਗੋਲ ਕੀਤੇ, ਜਦਕਿ ਅੰਜੂ (51ਵੇਂ ਤੇ 83ਵੇਂ) ਤੇ ਰੰਜਨਾ (60ਵੇਂ ਤੇ 62ਵੇਂ) ਨੇ ਦੋ-ਦੋ ਗੋਲ ਕੀਤੇ। ਇਨ੍ਹਾਂ ਤੋਂ ਇਲਾਵਾ ਡਾਂਗਮੇਈ ਗ੍ਰੇਸ (7ਵੇਂ), ਸੁਮਿਤ੍ਰਾ (77ਵੇਂ) ਤੇ ਇੰਦੂਮਤੀ ਕਾਥਿਰਸਨ (87ਵੇਂ ਮਿੰਟ) ਨੇ ਇਕ-ਇਕ ਗੋਲ ਕੀਤਾ। ਭਾਰਤ ਨੇ ਇਸ ਤਰ੍ਹਾਂ ਬੁੱਧਵਾਰ ਉਜ਼ਬੇਕਿਸਤਾਨ ਦੇ ਹੱਥੋਂ ਮਿਲੀ ਹਾਰ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ। ਭਾਰਤ ਦਾ ਅਗਲਾ ਮੁਕਾਬਲਾ ਐਤਵਾਰ ਨੂੰ ਰੋਮਾਨੀਆ ਨਾਲ ਹੋਵੇਗਾ।
1st ODI : ਭਾਰਤ ਨੇ ਆਸਟਰੇਲੀਆ ਨੂੰ 6 ਵਿਕਟਾਂ ਨਾਲ ਦਿੱਤੀ ਮਾਤ
NEXT STORY