ਸਪੋਰਟਸ ਡੈਸਕ— ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਟੀ-20 ਵਰਲਡ ਕੱਪ 'ਚ ਭਾਰਤੀ ਮਹਿਲਾ ਕ੍ਰਿਕਟ ਟੀਮ ਅਤੇ ਬੰਗਲਾਦੇਸ਼ ਕ੍ਰਿਕਟ ਟੀਮ ਵਿਚਾਲੇ ਮੈਚ ਖੇਡਿਆ ਗਿਆ। ਇਸ ਮੈਚ 'ਚ ਭਾਰਤ ਨੇ ਬੰਗਲਾਦੇਸ਼ ਨੂੰ 18 ਦੌੜਾਂ ਨਾਲ ਹਰਾਇਆ। ਪਰ ਭਾਰਤੀ ਟੀਮ ਦੀ ਬੱਲੇਬਾਜ਼ੀ ਦੇ ਦੌਰਾਨ ਦੀਪਤੀ ਸ਼ਰਮਾ ਰਨਆਊਟ ਹੋਈ, ਜਿਸ ਨੂੰ ਲੈ ਕੇ ਆਈ. ਸੀ. ਸੀ. ਨੇ ਆਪਣੇ ਆਫੀਸ਼ੀਅਲ ਟਵਿੱਟਰ ਹੈਂਡਲ 'ਤੇ ਤਸਵੀਰ ਸ਼ੇਅਰ ਕਰਕੇ ਭਾਰਤੀ ਟੀਮ ਦਾ ਮਜ਼ਾਕ ਬਣਾਇਆ। ਆਈ. ਸੀ. ਸੀ. ਦੇ ਇਸ ਟਵੀਟ ਤੋਂ ਭਾਰਤੀ ਫੈਨਜ਼ ਕਾਫੀ ਨਾਰਾਜ਼ ਹਨ।
ਦਰਅਸਲ ਭਾਰਤੀ ਪਾਰੀ ਦੇ 16.5 ਓਵਰ 'ਚ ਦੀਪਤੀ ਅਤੇ ਵੇਦਾ ਦੋਹਾਂ ਵਿਚਾਲੇ ਦੌੜ ਨੂੰ ਲੈ ਕੇ ਗ਼ਲਤਫਹਿਮੀ ਹੋ ਗਈ ਅਤੇ ਦੋਵੇਂ ਹੀ ਬੱਲੇਬਾਜ਼ ਇਕ ਹੀ ਪਾਸੇ ਤੋਂ ਭੱਜੀਆਂ। ਕ੍ਰੀਜ਼ ਦੇ ਅੰਦਰ ਪਹਿਲਾਂ ਵੇਦਾ ਪਹੁੰਚੀ ਜਿਸ ਕਾਰਨ ਦੀਪਤੀ ਸ਼ਰਮਾ ਨੂੰ ਆਪਣਾ ਵਿਕਟ ਗੁਆਉਣਾ ਪਿਆ। ਦੀਪਤੀ ਸ਼ਰਮਾ ਨੇ 11 ਦੌੜਾਂ ਬਣਾਉਣ ਦੇ ਬਾਅਦ ਆਪਣਾ ਵਿਕਟ ਗੁਆਇਆ। ਇਸੇ ਨੂੰ ਲੈ ਕੇ ਆਈ. ਸੀ. ਸੀ. ਨੇ ਭਾਰਤੀ ਟੀਮ ਦਾ ਮਜ਼ਾਕ ਉਡਾਇਆ ਕਿਉਂਕਿ ਅੰਡਰ-19 ਵਰਲਡ ਕੱਪ 'ਚ ਭਾਰਤੀ ਬੱਲੇਬਾਜ਼ਾਂ ਤੋਂ ਵੀ ਇਹੋ ਗ਼ਲਤੀ ਹੋਈ ਸੀ ਪਰ ਆਈ. ਸੀ. ਸੀ. ਦਾ ਇਹ ਮਜ਼ਾਕ ਭਾਰਤੀ ਪ੍ਰਸ਼ੰਸਕਾਂ ਨੂੰ ਪਸੰਦ ਨਹੀਂ ਆਇਆ ਅਤੇ ਉਹ ਆਈ. ਸੀ. ਸੀ. 'ਤੇ ਭੜਕ ਗਏ।
ਜ਼ਿਕਰਯੋਗ ਹੈ ਕਿ ਭਾਰਤੀ ਮਹਿਲਾ ਟੀਮ ਨੇ ਸ਼ੇਫਾਲੀ ਵਰਮਾ ਅਤੇ ਪੂਨਮ ਯਾਦਵ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ 18 ਦੌੜਾਂ ਤੋਂ ਇਹ ਮੈਚ ਜਿੱਤ ਲਿਆ। ਭਾਰਤੀ ਮਹਿਲਾ ਟੀਮ ਦੀ ਆਈ. ਸੀ. ਸੀ. ਵਰਲਡ ਕੱਪ 'ਚ ਇਹ ਲਗਾਤਾਰ ਦੂਜੀ ਜਿੱਤ ਹੈ।
ਵਾਪਸੀ ਵਰਗਾ ਸ਼ਬਦ ਅਸੀਂ ਇਸਤੇਮਾਲ ਨਹੀਂ ਕਰਦੇ : ਵਿਲੀਅਮਸਨ
NEXT STORY