ਨਵੀਂ ਦਿੱਲੀ- ਭਾਰਤੀ ਦਲ ਨੇ ਟੋਕੀਓ ਓਲੰਪਿਕ ਵਿਚ ਨੀਰਜ ਚੋਪੜਾ ਦੇ ਜੈਵਲਿਨ ਥ੍ਰੋਅ ਵਿਚ ਸੋਨ ਤਮਗੇ ਦੇ ਨਾਲ ਆਪਣੀ ਮੁਹਿੰਮ ਖਤਮ ਕੀਤੀ। ਭਾਰਤ ਦੀ ਪੁਰਸ਼ ਹਾਕੀ ਟੀਮ, ਵੇਟਲਫਿਟਰ ਮੀਰਾਬਾਈ ਚਾਨੂ, ਮੁੱਕੇਬਾਜ਼ ਲਵਲੀਨਾ, ਬੈਡਮਿੰਟਨ ਸਟਾਰ ਪੀ. ਵੀ. ਸਿੰਧੂ, ਪਹਿਲਵਾਨ ਰਵੀ ਦਹੀਆ ਅਤੇ ਬਜਰੰਗ ਪੂਨੀਆ ਨੇ ਤਮਗੇ ਜਿੱਤੇ। 126 ਤੋਂ ਵੱਧ ਐਥਲੀਟ ਟੋਕੀਓ ਗਏ ਸਨ, ਜਿਨ੍ਹਾਂ 'ਚੋਂ ਸਿਰਫ 7 ਤਮਗੇ ਹੀ ਮਿਲੇ। ਆਖਿਰ ਸਾਡਾ ਇਨ੍ਹਾਂ ਖੇਡਾਂ ਵਿਚ ਇੰਨਾ ਮਾੜਾ ਪ੍ਰਦਰਸ਼ਨ ਕਿਉਂ ਹੈ? ਅਸੀਂ ਇਨ੍ਹਾਂ ਵਿਚ ਓਨੇ ਹੀ ਮਾੜੇ ਹਾਂ, ਜਿੰਨੀਆਂ ਦੇਸ਼ ਵਿਚ ਸਿਹਤ ਸਹੂਲਤਾਂ ਹਨ। ਆਜ਼ਾਦੀ ਮਿਲਣ ਦੇ 74 ਸਾਲਾਂ ਤੱਕ ਅਸੀਂ ਗਰੀਬੀ, ਖਾਣ-ਪੀਣ ਅਤੇ ਪੇਂਡੂ ਵਿਕਾਸ ਵਰਗੇ ਮੁੱਦਿਆਂ ਵਿਚ ਫਸੇ ਹੋਏ ਹਾਂ। ਅਸੀਂ ਸਿੱਖਿਆ ਅਤੇ ਹੈਲਥ ਕੇਅਰ ਦੇ ਬਾਰੇ ਵਿਚ ਜ਼ਿਆਦਾ ਨਹੀਂ ਸੋਚਦੇ। 2019-20 ਦੀ ਜੀ. ਡੀ. ਪੀ. ਦਾ 3.1 ਫੀਸਦੀ ਹਿੱਸਾ ਅਸੀਂ ਸਿੱਖਿਆ ਵਿਚ ਲਾਇਆ ਹੈ ਜਦਕਿ ਹੈਲਥ ਕੇਅਰ ਵਿਚ 5 ਫੀਸਦੀ । 2020-21 ਪ੍ਰੀ-ਕੋਵਿਡ ਬਜਟ ਵਿਚ ਖੇਡਾਂ ਦਾ ਬਜਟ 0.01 ਫੀਸਦੀ ਹੈ।
ਇਹ ਖ਼ਬਰ ਪੜ੍ਹੋ- Tokyo Olympic: ਘੋੜੇ ਨੂੰ ਮਾਰਨ ਦੇ ਦੋਸ਼ 'ਚ ਜਰਮਨ ਕੋਚ ਮੁਅੱਤਲ
2000 ਵਿਚ ਭਾਰਤੀ ਖੇਡ ਮੰਤਰਾਲਾ ਦਾ ਗਠਨ ਹੋਇਆ ਸੀ। ਇਸ ਤੋਂ ਪਹਿਲਾਂ ਪੰਚਾਇਤ ਯੂਥ ਸਪੋਰਟਸ ਤੇ ਖੇਡ ਮੁਹਿੰਮ ਦੇ ਤਹਿਤ ਖੇਡਾਂ ਅੱਗੇ ਵਧਾਈਆਂ ਜਾਂਦੀਆਂ ਹਨ ਪਰ ਇਹ ਕੋਸ਼ਿਸ਼ ਨਾਕਾਫੀ ਰਹੀ। 2016 ਵਿਚ ਖੇਡੋ ਇੰਡੀਆ ਦੀ ਸ਼ੁਰੂਆਤ ਹੋਈ। 97.52 ਕਰੋੜ ਦਾ ਬਜਟ ਰੱਖਿਆ ਗਿਆ, ਜਿਹੜਾ ਕਿ 2020 ਤੱਕ 890.92 ਕਰੋੜ ਹੋ ਗਿਆ। ਹਾਲਾਂਕਿ 2021-22 ਦੇ ਪੋਸਟ ਕੋਵਿਡ ਬਜਟ ਵਿਚ ਇਸ ਵਿਚ 230.78 ਕਰੋੜ ਦੀ ਕਟੌਤੀ ਕਰ ਦਿੱਤੀ ਗਈ, ਇਸ ਨਾਲ ਇਸਦਾ ਬਜਟ 660 ਕਰੋੜ ਰੁਪਏ ਰਹਿ ਗਿਆ।
ਇਹ ਖ਼ਬਰ ਪੜ੍ਹੋ- ਆਸਾਮ ਤੋਂ ਮਿਜ਼ੋਰਮ ਗਏ 9 ਟਰੱਕਾਂ ’ਤੇ ਭੀੜ ਵਲੋਂ ਹਮਲਾ, ਡਰਾਈਵਰਾਂ ਨੂੰ ਕੁੱਟਿਆ
2017-18 ਵਿਚ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਸੰਸਦ ਵਿਚ ਦੱਸਿਆ ਸੀ ਕਿ ਦੇਸ਼ ਵਿਚ ਖੇਡਾਂ 'ਤੇ 3 ਪੈਸੇ ਪ੍ਰਤੀ ਦਿਨ ਪ੍ਰਤੀ ਵਿਅਕਤੀ ਖਰਚ ਹੁੰਦੇ ਹਨ। ਉੱਥੇ ਹੀ ਚੀਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉੱਥੇ ਖੇਡਾਂ 'ਤੇ ਸਾਲਾਨਾ 316.5 ਬਿਲੀਅਨ ਯੂਆਨ ਅਰਥਾਤ 3 ਲੱਖ ਕਰੋੜ ਰੁਪਏ ਖਰਚ ਹੁੰਦੇ ਹਨ। ਅਰਥਾਤ ਪ੍ਰਤੀ ਦਿਨ ਪ੍ਰਤੀ ਵਿਅਕਤੀ 6.10 ਰੁਪਏ। ਇਹ ਭਾਰਤ ਦੇ ਖਰਚ ਤੋਂ 200 ਫੀਸਦੀ ਵੱਧ ਹੈ। ਭਾਰਤ ਵਿਚ ਕਈ ਚੰਗੇ ਖਿਡਾਰੀ ਨਗਰ ਨਿਗਮ ਦੇ ਪਲੇਅ ਗਰਾਊਂਡ ਜਾਂ ਪਾਰਕਾਂ ਵਿਚੋਂ ਨਿਕਲਦੇ ਹਨ। ਸਰਕਾਰ ਦੇ ਸਮਾਰਟ ਸਿਟੀ ਪਾਲਨ ਵਿਚ ਆਉਂਦੇ ਇਰੋਡਾ, ਤ੍ਰਿਚੀ, ਮਦੁਰਈ, ਜੈਪੁਰ ਕਾਕੀਨੰਦਾ, ਰਾਂਚੀ, ਤੰਜਾਪੁਰ ਸ਼ਹਿਰਾਂ ਵਿਚ ਔਸਤ ਨਿਗਮ ਬਜਟ ਤੋਂ ਤਿੰਨ ਫੀਸਦੀ ਰਾਸ਼ੀ ਖਰਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਹ ਖੇਡ ਵਿਦਿਆਰਥੀ ਨੂੰ ਬਤੌਰ ਕਰੀਅਰ ਖਿੱਚਣ ਵਿਚ ਅਸਫਲ ਹੋ ਰਹੇ ਹਨ, ਕਿਉਂਕਿ ਸਾਡੇ ਕੋਲ ਖੇਡਾਂ ਵਿਚ ਸਿਰਫ ਬੈਚੂਲਰ ਕੋਰਸ ਹੀ ਹਨ। ਹਾਲਾਂਕਿ ਇਸ ਵਿਚ ਮਾਸਟਰਸ ਅਤੇ ਪੀ. ਐੱਚ. ਡੀ. ਪ੍ਰੋਗਰਾਮ ਵੀ ਹੈ ਪਰ ਇਸ ਨੂੰ ਪ੍ਰੋਫੈਸ਼ਨਲ ਕੋਰਸ ਦਾ ਦਰਜ ਅਜੇ ਤੱਕ ਨਹੀਂ ਮਿਲਿਆ। ਅਮਰੀਕਾ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਕੋਲੰਬੀਆ ਯੂਨੀਵਰਸਿਟੀ ਅਤੇ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਖੇਡਾਂ ਨਾਲ ਸਬੰਧਤ ਹੋਰ ਕੋਰਸ ਵੀ ਆਫਰ ਕਰਦੀ ਹੈ।
ਉੱਧਰ ਚੀਨ ਹੁਣ ਉਨ੍ਹਾਂ ਖੇਡਾਂ (ਸ਼ੂਟਿੰਗ,ਜਿਮਨਾਸਟਿਕ ਅਤੇ ਡਾਈਵਿੰਗ) 'ਤੇ ਜ਼ਿਆਦਾ ਧਿਆਨ ਦੇ ਰਿਹਾ ਹੈ। ਜਿਸ ਵਿਚ ਪੈਸਿਆਂ ਦੀ ਲੋੜ ਜ਼ਿਆਦਾ ਨਹੀਂ ਪੈਂਦੀ। ਚੀਨ ਖੇਡਾਂ ਲਈ ਸੇਵੀਅਤ ਮਾਡਲ ਨੂੰ ਫਾਲੋ ਕਰਦਾ ਹੈ। ਅਰਥਾਤ ਬੱਚਿਆਂ ਵਿਚ ਸਕੂਲੀ ਪੱਧਰ 'ਤੇ ਹੀ ਪ੍ਰਤਿਭਾ ਲੱਭ ਕੇ ਉਨ੍ਹਾਂ ਨੂੰ ਕੌਮਾਂਤਰੀ ਮੁਕਾਬਲਿਆਂ ਦੀ ਟ੍ਰੇਨਿੰਗ ਦੇਣਾ. ਇਸ ਦਾ ਹੀ ਨਤੀਜਾ ਹੈ ਕਿ ਚੀਨ ਕੌਮਾਂਤਰੀ ਪੱਧਰ 'ਤੇ ਕਾਫੀ ਤਮਗੇ ਜਿੱਤਦਾ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਜੇਕਰ 40 ਓਵਰ ਦਾ ਖੇਡ ਸੰਭਵ ਹੁੰਦਾ ਤਾਂ ਅਸੀਂ ਮੌਕੇ ਬਣਾ ਸਕਦੇ ਸੀ : ਰੂਟ
NEXT STORY