ਐਬੇਰਡੀਨ (ਸਕਾਟਲੈਂਡ)– ਭਾਰਤੀ ਗੋਲਫਰ ਵੀਰ ਅਹਿਲਾਵਤ ਨੇ ਇੱਥੇ ਡੀ. ਪੀ. ਵਰਲਡ ਟੂਰ ’ਤੇ ਨੇਕਸੋ ਚੈਂਪੀਅਨਸ਼ਿਪ ਦੇ ਦੂਜੇ ਦੌਰ ਵਿਚ ਇਵਨ ਪਾਰ ਦੇ ਕਾਰਡ ਦੇ ਨਾਲ ਕੱਟ ਹਾਸਲ ਕੀਤਾ। ਅਹਿਲਾਵਤ ਨੇ ਆਪਣੇ ਪਹਿਲੇ ਦੌਰ ਦੇ 73 ਦੇ ਕਾਰਡ ਵਿਚ 72 ਦੇ ਕਾਰਡ ਦਾ ਵਾਧਾ ਕੀਤਾ, ਜਿਸ ਨਾਲ ਦੋ ਦਿਨ ਵਿਚ ਉਸਦਾ ਸਕੋਰ ਇਕ ਓਵਰ ਹੋ ਗਿਆ। ਇਸ ਨਾਲ ਉਹ ਸਾਂਝੇ ਤੌਰ ’ਤੇ 25ਵੇਂ ਸਥਾਨ ’ਤੇ ਹੈ।
ਅਹਿਲਾਵਤ ਨੇ ਦੂਜੇ ਦੌਰ ਵਿਚ ਤਿੰਨ ਬਰਡੀਆਂ ਲਗਾਈਆਂ ਤੇ ਤਿੰਨ ਬੋਗੀਆਂ ਕਰ ਬੈਠਾ। ਉੱਥੇ ਹੀ, ਸਾਥੀ ਭਾਰਤੀ ਸ਼ੁਭੰਕਰ ਸ਼ਰਮਾ (75-80) ਕੱਟ ਹਾਸਲ ਕਰਨ ਤੋਂ ਖੁੰਝ ਗਿਆ। ਉਹ ਲਗਾਤਾਰ 10ਵੇਂ ਟੂਰਨਾਮੈਂਟ ਵਿਚ ਕੱਟ ਤੋਂ ਖੁੰਝ ਗਿਆ।
ਪੰਜਾਬ ਐੱਫ. ਸੀ. ਡੂਰੰਡ ਕੱਪ ’ਚੋਂ ਬਾਹਰ
NEXT STORY