ਲੰਡਨ— ਭਾਰਤ ਦੇ ਧਾਕੜ ਆਲਰਾਊਂਡਰ ਯੁਵਰਾਜ ਸਿੰਘ ਨੇ ਪਾਕਿਸਤਾਨ ਦੇ ਖਿਲਾਫ ਐਤਵਾਰ ਨੂੰ ਆਈ.ਸੀ.ਸੀ. ਚੈਂਪੀਅਨਸ ਟਰਾਫੀ ਦੇ ਫਾਈਨਲ 'ਚ ਮੈਦਾਨ 'ਤੇ ਉਤਰਦੇ ਨਾਲ ਹੀ ਇਕ ਸ਼ਾਨਦਾਰ ਰਿਕਾਰਡ ਬਣਾ ਦਿੱਤਾ ਹੈ। ਜੀ ਹਾਂ, ਮੈਦਾਨ 'ਤੇ ਉਤਰਦੇ ਹੀ ਯੁਵਰਾਜ ਆਈ.ਸੀ.ਸੀ. ਟੂਰਨਾਮੈਂਟ 'ਚ 7 ਫਾਈਨਲ ਖੇਡਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ।
ਪੋਂਟਿੰਗ ਅਤੇ ਸੰਗਕਾਰਾ ਦਾ ਤੋੜਿਆ ਰਿਕਾਰਡ
ਯੁਵਰਾਜ ਇਸ ਤੋਂ ਪਹਿਲਾਂ ਆਸਟਰੇਲੀਆ ਦੇ ਰਿਕੀ ਪੋਂਟਿੰਗ ਅਤੇ ਸ਼੍ਰੀਲੰਕਾਈ ਜੋੜੀ ਕੁਮਾਰ ਸੰਗਕਾਰਾ ਅਤੇ ਮਾਹੇਲਾ ਜੈਵਰਧਨੇ ਦੀ ਬਰਾਬਰੀ 'ਤੇ ਸਨ ਜਿਨ੍ਹਾਂ ਨੇ 6-6 ਵਾਰ ਆਈ.ਸੀ.ਸੀ. ਟੂਰਨਾਮੈਂਟ ਦੇ ਫਾਈਨਲ ਖੇਡੇ ਸਨ।
ਹਾਸਲ ਕਰ ਚੁੱਕੇ ਹਨ 300 ਵਨਡੇ ਖੇਡਣ ਦੀ ਉਪਲਬਧੀ
ਚੈਂਪੀਅਨਸ ਟਰਾਫੀ ਦੇ ਸੈਮੀਫਾਈਨਲ 'ਚ ਉਤਰ ਕੇ 300 ਵਨਡੇ ਖੇਡਣ ਦੀ ਉਪਲਬਧੀ ਹਾਸਲ ਕਰ ਚੁੱਕੇ ਯੁਵਰਾਜ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2000 'ਚ ਚੈਂਪੀਅਨਸ ਟਰਾਫੀ ਤੋਂ ਹੀ ਕੀਤੀ ਸੀ। ਉਹ ਇਸ ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚੀ ਭਾਰਤੀ ਟੀਮ ਦੇ ਮੈਂਬਰ ਸਨ। ਯੁਵਰਾਜ ਸਾਲ 2002 'ਚ ਚੈਂਪੀਅਨਸ ਟਰਾਫੀ 'ਚ ਸਾਂਝੇ ਤੌਰ 'ਤੇ ਜੇਤੂ ਰਹੀ ਭਾਰਤੀ ਟੀਮ 'ਚ ਸ਼ਾਮਲ ਸਨ। ਯੁਵਰਾਜ 2003 ਵਿਸ਼ਵ ਕੱਪ ਫਾਈਨਲ 'ਚ ਪਹੁੰਚ ਕੇ ਉਪ ਜੇਤੂ ਰਹੀ ਭਾਰਤੀ ਟੀਮ 'ਚ ਸ਼ਾਮਲ ਸਨ। ਸਾਲ 2007 'ਚ ਪਹਿਲੇ ਟੀ 20 ਵਿਸ਼ਵ ਕੱਪ 'ਚ ਭਾਰਤ ਨੂੰ ਜੇਤੂ ਬਣਾਉਣ 'ਚ ਯੁਵਰਾਜ ਸਿੰਘ ਦੀ ਅਹਿਮ ਭੂਮਿਕਾ ਰਹੀ ਸੀ। ਉਨ੍ਹਾਂ ਇੰਗਲੈਂਡ ਦੇ ਖਿਲਾਫ ਮੈਚ 'ਚ ਸਟੁਅਰਟ ਬ੍ਰਾਡ ਦੇ ਇਕ ਓਵਰ 'ਚ 6 ਛੱਕੇ ਮਾਰੇ ਸਨ।
ਭਾਰਤ ਦੇ ਇਸ ਦਿੱਗਜ ਨੇ ਕਿਹਾ- 'ਜੇ ਪਾਕਿ 250 ਦੌੜਾਂ ਬਣਾ ਲਵੇਗਾ, ਤਾਂ ਮੁੱਛ ਕਟਵਾ ਦੇਵਾਂਗਾ'
NEXT STORY