ਚੇਨਈ— ਤਾਮਿਲਨਾਡੂ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਟੀ ਨਟਰਾਜਨ ਸੱਟ ਕਾਰਨ ਆਗਾਮੀ ਵਿਜੇ ਹਜ਼ਾਰੇ ਟਰਾਫੀ ਵਨਡੇ ਟੂਰਨਾਮੈਂਟ (2022-23) 'ਚ ਨਹੀਂ ਖੇਡ ਸਕਣਗੇ। ਤਾਮਿਲਨਾਡੂ ਕ੍ਰਿਕਟ ਸੰਘ (ਟੀ.ਐੱਨ.ਸੀ.ਏ.) ਨੇ ਮੰਗਲਵਾਰ ਨੂੰ ਇੱਥੇ ਜਾਰੀ ਪ੍ਰੈਸ ਬਿਆਨ 'ਚ ਕਿਹਾ ਕਿ ਐੱਮ. ਮੁਹੰਮਦ ਟੂਰਨਾਮੈਂਟ ਲਈ 15 ਮੈਂਬਰੀ ਟੀਮ 'ਚ ਨਟਰਾਜਨ ਦੀ ਥਾਂ ਲੈਣਗੇ।
ਰਿਲੀਜ਼ ਮੁਤਾਬਕ ਤਾਮਿਲਨਾਡੂ ਕ੍ਰਿਕਟ ਸੰਘ ਦੀ ਸੀਨੀਅਰ ਚੋਣ ਕਮੇਟੀ ਨੇ ਜ਼ਖਮੀ ਟੀ ਨਟਰਾਜਨ ਦੀ ਜਗ੍ਹਾ ਐੱਮ ਮੁਹੰਮਦ ਨੂੰ ਟੀਮ 'ਚ ਸ਼ਾਮਲ ਕੀਤਾ ਹੈ। ਟੀਮ ਵਿਜੇ ਹਜ਼ਾਰੇ ਟੂਰਨਾਮੈਂਟ ਦੇ ਲੀਗ ਪੜਾਅ ਵਿੱਚ ਬੰਗਲੌਰ ਵਿੱਚ ਖੇਡੇਗੀ। ਟੀਮ ਦੀ ਅਗਵਾਈ ਬਾਬਾ ਇੰਦਰਜੀਤ ਕਰਨਗੇ। ਤਾਮਿਲਨਾਡੂ 12 ਅਪ੍ਰੈਲ ਨੂੰ ਬਿਹਾਰ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ।
T20 WC : ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਫਾਈਨਲ 'ਚ ਪੁੱਜਾ ਪਾਕਿਸਤਾਨ
NEXT STORY