ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਵਿੱਚ ਸ਼ਾਨਦਾਰ ਫਾਰਮ ਵਿੱਚ ਚੱਲ ਰਹੀ ਪੰਜਾਬ ਕਿੰਗਜ਼ ਦੀ ਟੀਮ ਲਈ ਇੱਕ ਬਹੁਤ ਹੀ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਪਿਛਲੇ ਮੁਕਾਬਲੇ ਵਿੱਚ ਰਾਜਸਥਾਨ ਰਾਇਲਜ਼ ਹੱਥੋਂ ਮਿਲੀ ਹਾਰ ਤੋਂ ਬਾਅਦ ਹੁਣ ਟੀਮ ਦੇ ਸਟਾਰ ਆਲਰਾਊਂਡਰ ਅਜ਼ਮਤੁੱਲਾ ਉਮਰਜ਼ਈ ਜਲਦ ਹੀ ਸਕੁਐਡ ਨਾਲ ਜੁੜਨ ਜਾ ਰਹੇ ਹਨ।
7 ਮਈ ਨੂੰ ਟੀਮ ਨਾਲ ਜੁੜਨਗੇ ਉਮਰਜ਼ਈ
ਰਿਪੋਰਟਾਂ ਅਨੁਸਾਰ, ਅਜ਼ਮਤੁੱਲਾ ਉਮਰਜ਼ਈ, ਜੋ ਸੀਜ਼ਨ ਦੇ ਵਿਚਾਲੇ ਹੀ ਨਿੱਜੀ ਕਾਰਨਾਂ ਕਰਕੇ ਆਪਣੇ ਘਰ ਪਰਤ ਗਏ ਸਨ, 7 ਮਈ ਨੂੰ ਦੁਬਾਰਾ ਪੰਜਾਬ ਕਿੰਗਜ਼ ਦੀ ਟੀਮ ਵਿੱਚ ਸ਼ਾਮਲ ਹੋਣਗੇ। ਉਮਰਜ਼ਈ ਨੇ ਪਿਛਲੇ ਸੀਜ਼ਨ ਵਿੱਚ ਟੀਮ ਲਈ ਬਹੁਤ ਹੀ ਕਮਾਲ ਦਾ ਪ੍ਰਦਰਸ਼ਨ ਕੀਤਾ ਸੀ, ਪਰ ਇਸ ਸੀਜ਼ਨ ਵਿੱਚ ਉਹ ਅਜੇ ਤੱਕ ਇੱਕ ਵੀ ਮੈਚ ਨਹੀਂ ਖੇਡ ਸਕੇ ਹਨ।
ਪਲੇਇੰਗ 11 ਵਿੱਚ ਹੋ ਸਕਦਾ ਹੈ ਵੱਡਾ ਬਦਲਾਅ
ਉਮਰਜ਼ਈ ਦੇ ਆਉਣ ਨਾਲ ਟੀਮ ਦੀ ਰਣਨੀਤੀ ਵਿੱਚ ਅਹਿਮ ਬਦਲਾਅ ਹੋਣ ਦੀ ਸੰਭਾਵਨਾ ਹੈ। ਹੈੱਡ ਕੋਚ ਰਿਕੀ ਪੋਂਟਿੰਗ ਅਤੇ ਕਪਤਾਨ ਸ਼੍ਰੇਅਸ ਅਈਅਰ ਉਨ੍ਹਾਂ ਨੂੰ ਜੇਵੀਅਰ ਬਾਰਟਲੇਟ ਜਾਂ ਲਾਕੀ ਫਰਗੂਸਨ ਦੀ ਜਗ੍ਹਾ ਪਲੇਇੰਗ 11 ਵਿੱਚ ਸ਼ਾਮਲ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਬਾਰਟਲੇਟ ਅਤੇ ਫਰਗੂਸਨ ਦੋਵੇਂ ਹੀ ਪਿਛਲੇ ਮੈਚਾਂ ਵਿੱਚ ਗੇਂਦਬਾਜ਼ੀ ਵਿੱਚ ਕਾਫੀ ਮਹਿੰਗੇ ਸਾਬਤ ਹੋਏ ਹਨ।
ਦਿੱਲੀ ਕੈਪੀਟਲਸ ਵਿਰੁੱਧ ਮਿਲ ਸਕਦਾ ਹੈ ਮੌਕਾ
ਪੰਜਾਬ ਕਿੰਗਜ਼ ਦੇ ਅਗਲੇ ਦੋ ਮੈਚ 3 ਮਈ (ਬਨਾਮ ਗੁਜਰਾਤ ਟਾਈਟਨਸ) ਅਤੇ 6 ਮਈ (ਬਨਾਮ ਹੈਦਰਾਬਾਦ) ਨੂੰ ਹਨ, ਪਰ ਉਮਰਜ਼ਈ ਇਹਨਾਂ ਦੋਵਾਂ ਮੈਚਾਂ ਵਿੱਚ ਉਪਲਬਧ ਨਹੀਂ ਹੋਣਗੇ। ਉਹ 11 ਮਈ ਨੂੰ ਦਿੱਲੀ ਕੈਪੀਟਲਸ ਵਿਰੁੱਧ ਘਰੇਲੂ ਮੈਦਾਨ 'ਤੇ ਹੋਣ ਵਾਲੇ ਮੁਕਾਬਲੇ ਵਿੱਚ ਇਸ ਸੀਜ਼ਨ ਦਾ ਆਪਣਾ ਪਹਿਲਾ ਮੈਚ ਖੇਡ ਸਕਦੇ ਹਨ।
ਅੰਕ ਸੂਚੀ ਵਿੱਚ ਪੰਜਾਬ ਦਾ ਦਬਦਬਾ
ਭਾਵੇਂ ਪੰਜਾਬ ਕਿੰਗਜ਼ ਨੂੰ ਰਾਜਸਥਾਨ ਰਾਇਲਜ਼ ਵਿਰੁੱਧ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਪਰ ਟੀਮ ਅਜੇ ਵੀ ਅੰਕ ਸੂਚੀ ਵਿੱਚ ਸਿਖਰ (Top) 'ਤੇ ਬਣੀ ਹੋਈ ਹੈ ਅਤੇ ਪਲੇਆਫ ਦੀ ਰੇਸ ਵਿੱਚ ਸਭ ਤੋਂ ਅੱਗੇ ਨਜ਼ਰ ਆ ਰਹੀ ਹੈ।
CSK vs MI ਮਹਾ-ਮੁਕਾਬਲੇ ਤੋਂ ਪਹਿਲਾਂ ਮੁਹੰਮਦ ਕੈਫ ਦਾ ਵੱਡਾ ਬਿਆਨ; ਦੱਸਿਆ ਕਿਹੜੀ ਟੀਮ ਹੈ ਜ਼ਿਆਦਾ 'ਮਜ਼ਬੂਤ'
NEXT STORY