ਸਪੋਰਟਸ ਡੈਸਕ— ਦਿੱਲੀ ਕੈਪੀਟਲਸ ਦੇ ਬੱਲੇਬਾਜ਼ ਕੋਲਿਨ ਮੁਨਰੋ ਦਾ ਮੰਨਣਾ ਹੈ ਕਿ ਟੀ-20 ਕ੍ਰਿਕਟ ਨੂੰ ਰਿਸ਼ਭ ਪੰਤ ਜਿਹੇ ਹਮਲਾਵਰ ਬੱਲੇਬਾਜ਼ਾਂ ਦੀ ਜ਼ਰੂਰਤ ਹੈ। ਪੰਤ ਨੇ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ 46 ਦੌੜਾਂ ਬਣਾਉਣ ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਖਿਲਾਫ 27 ਗੇਂਦਾਂ 'ਚ 78 ਦੌੜਾਂ ਬਣਾਈਆਂ ਸਨ। ਮੁਨਰੋ ਨੇ ਸਨਰਾਈਜ਼ਰਜ਼ ਹੈਦਰਾਬਾਦ 'ਤੇ 39 ਦੌੜਾਂ ਨਾਲ ਮਿਲੀ ਜਿੱਤ ਦੇ ਬਾਅਦ ਕਿਹਾ, ''ਰਿਸ਼ਭ ਨੂੰ ਆਪਣੇ ਖੇਡ ਦਾ ਚੰਗੀ ਤਰ੍ਹਾਂ ਇਲਮ ਹੈ। ਉਹ ਚੌਥੇ, ਪੰਜਵੇਂ ਜਾਂ ਛੇਵੇਂ ਨੰਬਰ 'ਤੇ ਖੇਡਣ, ਇਕੋ ਜਿਹਾ ਲਗਦਾ ਹੈ।

ਟੀ-20 ਕ੍ਰਿਕਟ 'ਚ ਉਨ੍ਹਾਂ ਜਿਹੇ ਕ੍ਰਿਕਟਰਾਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ, ਸਾਡੀ ਟੀਮ 'ਚ ਕਈ ਨੌਜਵਾਨ ਖਿਡਾਰੀ ਹਨ ਅਤੇ ਉਨ੍ਹਾਂ ਨੂੰ ਖੇਡਣ ਦੀ ਪੂਰੀ ਆਜ਼ਾਦੀ ਹੈ। ਉਹ ਬੇਖੌਫ ਹੋ ਕੇ ਆਪਣੀ ਸੁਭਾਵਕ ਖੇਡ ਦਿਖਾ ਸਕਦੇ ਹਨ। ਉਨ੍ਹਾਂ ਨੂੰ ਆਪਣੀ ਤਾਕਤ ਅਤੇ ਕਮਜ਼ੋਰੀਆਂ ਦਾ ਪਤਾ ਹੈ। ਉਨ੍ਹਾਂ ਨੇ ਸ਼੍ਰੇਅਸ ਅਈਅਰ ਦੀ ਕਪਤਾਨੀ ਦੀ ਤਾਰੀਫ ਕਰਦੇ ਹੋਏ ਕਿਹਾ, ''ਪਿਛਲੇ ਸਾਲ ਟੂਰਨਾਮੈਂਟ ਦੇ ਵਿਚਾਲੇ ਉਨ੍ਹਾਂ ਨੂੰ ਕਪਤਾਨ ਬਣਾਇਆ ਗਿਆ ਸੀ ਅਤੇ ਹੁਣ ਉਹ ਆਪਣੀ ਭੂਮਿਕਾ ਚੰਗੀ ਤਰ੍ਹਾਂ ਨਿਭਾ ਰਿਹਾ ਹੈ। ਉਹ ਕਾਫੀ ਸ਼ਾਂਤ ਹੈ ਜੋ ਉਸ ਦੀ ਖਾਸੀਅਤ ਹੈ।
IPL 2019 : ਪਿੱਠ ਦਰਦ ਤੋਂ ਪਰੇਸ਼ਾਨ ਹਨ ਧੋਨੀ, ਆਪਣੀ ਸੱਟ ਬਾਰੇ ਦਿੱਤਾ ਇਹ ਜਵਾਬ
NEXT STORY