ਜਲੰਧਰ— ਵਾਨਖੇੜੇ ਸਟੇਡੀਅਮ 'ਚ ਇਕ ਬਾਰ ਫਿਰ ਤੋਂ ਕਿੰਗਜ਼ ਇਲੈਵਨ ਪੰਜਾਬ ਦੇ ਬੱਲੇਬਾਜ਼ ਕ੍ਰਿਸ ਗੇਲ ਦਾ ਬੱਲਾ ਫਿਰ ਤੋਂ ਬੋਲਿਆ। ਗੇਲ ਨੇ ਹੌਲੀ ਸ਼ੁਰੂਆਤ ਤੋਂ ਬਾਅਦ ਮੁੰਬਈ ਦੇ ਗੇਂਦਬਾਜ਼ਾਂ ਦੀ ਖੂਬ ਕਲਾਸ ਲਗਾਈ। ਗੇਲ ਨੇ 36 ਗੇਂਦਾਂ 'ਚ 7 ਛੱਕੇ ਤੇ 3 ਚੌਕਿਆਂ ਦੀ ਮਦਦ ਨਾਲ 63 ਦੌੜਾਂ ਬਣਾਈਆਂ। ਗੇਲ ਨੇ ਮੁੰਬਈ ਦੇ ਤੇਜ਼ ਗੇਂਦਬਾਜ਼ ਜੇਸਨ ਬੇਹਰਨਫੋਰਡ ਦੀ ਵੀ ਕਲਾਸ ਲਗਾਈ।
ਕ੍ਰਿਸ ਗੇਲ ਨੇ ਮੈਚ ਦੇ ਦੌਰਾਨ ਕਿਹੜੇ-ਕਿਹੜੇ ਰਿਕਰਾਡ ਬਣਾਏ—

ਮੋਸਟ ਸਿਕਸ 'ਚ ਆਏ ਦੂਸਰੇ ਸਥਾਨ 'ਤੇ
25 ਆਂਦਰੇ ਰਸੇਲ, ਕੋਲਕਾਤਾ
18 ਕ੍ਰਿਸ ਗੇਲ, ਪੰਜਾਬ
12 ਨੀਤਿਸ਼ ਰਾਣਾ, ਕੋਲਕਾਤਾ,
11 ਏ. ਬੀ. ਡਿਵੀਲੀਅਰਸ, ਆਰ. ਸੀ. ਬੀ.
11 ਡੇਵਿਡ ਵਾਰਨਰ, ਹੈਦਰਾਬਾਦ

ਆਰੇਂਜ ਕੈਪ ਦੀ ਰੇਸ 'ਚ 5ਵੇਂ ਨੰਬਰ 'ਤੇ
ਗੇਲ 36 ਗੇਂਦਾਂ 'ਚ 63 ਦੌੜਾਂ ਦੀ ਪਾਰੀ ਖੇਡ ਕੇ ਸੀਜ਼ਨ 'ਚ ਆਰੇਂਜ ਕੈਪ ਦੀ ਰੇਸ 'ਚ ਪੰਜਵੇਂ ਸਥਾਨ 'ਤੇ ਆ ਗਏ ਹਨ।
ਡੇਵਿਡ ਵਾਰਨਰ, 6 ਮੈਚ, 349 ਦੌੜਾਂ
ਲੋਕੇਸ਼ ਰਾਹੁਲ, 7 ਮੈਚ, 317 ਦੌੜਾਂ
ਜਾਨੀ ਬੈਅਰਸਟੋ, 6 ਮੈਚ, 263 ਦੌੜਾਂ
ਆਂਦਰੇ ਰਸੇਲ, 6 ਮੈਚ, 257 ਦੌੜਾਂ
ਕ੍ਰਿਸ ਗੇਲ, 6 ਮੈਚ, 223 ਦੌੜਾਂ

ਪੰਜਾਬ ਦੀ ਆਈ. ਪੀ. ਐੱਲ. 'ਚ ਵੈੱਸਟ ਓਪਨਿੰਗ ਸਾਂਝੇਦਾਰੀਆਂ
136— ਐਡਮ ਗਿਲਕ੍ਰਿਸਟ- ਪਾਲ ਵਾਲਥਾਟੀ ਬਨਾਮ ਡੀ. ਸੀ. 2011
133— ਮਾਰਸ਼- ਹੋਪਸ ਵਿਰੁੱਧ ਆਰ. ਆਰ. 2008
129— ਰਵੀ ਬੋਪਾਰਾ- ਬਿਸਲਾ ਬਨਾਮ ਆਰ. ਸੀ. ਬੀ. 2010
116— ਰਾਹੁਲ- ਗੇਲ ਬਨਾਮ ਕੇ. ਕੇ. ਆਰ. 2018
113— ਰਾਹੁਲ- ਗੇਲ ਬਨਾਮ ਐੱਮ. ਆਈ. 2019
IPL 2019 : ਚੇਨਈ ਨੂੰ ਰੋਕਣ ਲਈ ਪੂਰਾ ਜ਼ੋਰ ਲਾਉਣਗੇ ਰਾਜਸਥਾਨ ਰਾਇਲਜ਼
NEXT STORY