ਬੈਂਗਲੁਰੂ— ਬੈਂਗਲੁਰੂ ਦੇ ਮੈਦਾਨ 'ਤੇ ਮੁੰਬਈ ਇੰਡੀਅਨਜ਼ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਵਿਚਾਲੇ ਖੇਡੇ ਗਏ ਮੈਚ ਦੇ ਦੌਰਾਨ ਆਖਰੀ ਗੇਂਦ 'ਤੇ ਵੱਡਾ ਵਿਵਾਦ ਹੋਇਆ। ਮੁੰਬਈ ਇੰਡੀਅਨਜ਼ ਭਾਵੇਂ ਹੀ ਇਹ ਮੈਚ ਆਫਿਸ਼ੀਅਲ ਤਰੀਕੇ ਨਾਲ ਜਿੱਤ ਗਈ ਪਰ ਆਖਰੀ ਗੇਂਦ 'ਤੇ ਅੰਪਾਇਰਾਂ ਦੇ ਇਕ ਗਲਤ ਫੈਸਲੇ ਦੇ ਕਾਰਨ ਆਰ. ਸੀ. ਬੀ. ਦੇ ਕਪਤਾਨ ਵਿਰਾਟ ਕੋਹਲੀ ਬਹੁਤ ਗੁੱਸੇ 'ਚ ਨਜ਼ਰ ਆਏ। ਉਨ੍ਹਾਂ ਨੇ ਸਾਫ ਤੌਰ 'ਤੇ ਕਿਹਾ ਕਿ ਅੰਪਾਇਰ ਨੂੰ ਅੱਖਾਂ ਖੋਲ ਕੇ ਰੱਖਣੀਆਂ ਚਾਹੀਦੀਆਂ ਹਨ। ਸੋਸ਼ਲ ਸਾਈਟ 'ਤੇ ਆਖਰੀ ਗੇਂਦ ਨੋ ਹੈ, ਪਤਾ ਚਲਦਿਆ ਹੀ ਚਰਚਾ ਸ਼ੁਰੂ ਹੋ ਗਈ। ਕਈਆਂ ਨੇ ਇਸ ਨੂੰ ਲੈ ਕੇ ਖਰਾਬ ਅੰਪਾਇਰਿੰਗ ਨੂੰ ਜ਼ਿਮੇਵਾਰ ਮੰਨਿਆ ਹੈ ਤਾਂ ਕਈਆਂ ਨੇ ਇਸ ਨੂੰ ਛੋਟੀ ਗਲਤੀ ਦੱਸਿਆ ਹੈ। ਜੋ ਵੀ ਹੈ ਆਖਰੀ ਓਵਰਾਂ 'ਚ ਅੰਪਾਇਰਾਂ ਦੇ 2 ਗਲਤ ਫੈਸਲਿਆਂ ਦੇ ਕਾਰਨ ਕਟਿਹਰੇ 'ਚ ਖੜ੍ਹੇ ਨਜ਼ਰ ਆ ਰਹੇ ਹਨ।
ਪਹਿਲਾਂ ਦੇਖੋ ਮਲਿੰਗਾ ਦੀ ਆਖਰੀ ਗੇਂਦ ਜੋ ਨੋ ਗੇਂਦ ਸੀ-

ਇਕੱਲਿਆ ਵਿਰਾਟ ਕੋਹਲੀ ਹੀ ਨਹੀਂ ਬਲਕਿ ਰੋਹਿਤ ਸ਼ਰਮਾ ਵੀ ਖਰਾਬ ਅੰਪਾਇਰਿੰਗ 'ਤੇ ਬੋਲਦੇ ਨਜ਼ਰ ਆਏ। ਦਰਅਸਲ ਮੈਚ ਦੇ 19ਵੇਂ ਓਵਰ 'ਚ ਬੁਮਰਾਹ ਦੀ ਇਕ ਗੇਂਦ ਨੂੰ ਅੰਪਾਇਰ ਨੇ ਵਾਈਡ ਕਰਾਰ ਦੇ ਦਿੱਤਾ ਸੀ। ਜਦਕਿ ਦੇਖਣ 'ਚ ਇਹ ਗੇਂਦ ਬਹੁਤ ਅੰਦਰ ਨਜ਼ਰ ਆ ਰਹੀ ਸੀ। ਰੋਹਿਤ ਨੇ ਮੈਚ ਖਤਮ ਹੋਣ ਤੋਂ ਬਾਅਦ ਕਿਹਾ ਕਿ ਬੁਮਰਾਹ ਦੀ ਗੇਂਦ ਵਾਈਡ ਨਹੀਂ ਸੀ।
IPL 2019 : ਰਾਜਸਥਾਨ ਵਿਰੁੱਧ ਗੁਆਚੀ ਲੈਅ ਹਾਸਲ ਕਰਨ ਉਤਰੇਗੀ ਹੈਦਰਾਬਾਦ
NEXT STORY