ਸਪੋਰਟਸ ਡੈਸਕ— ਦਿੱਲੀ ਨੇ ਸ਼ਨੀਵਾਰ ਨੂੰ ਕੋਲਕਾਤਾ ਦਾ ਜੇਤੂ ਰੱਥ ਰੋਕ ਦਿੱਤਾ। ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ 'ਚ ਖੇਡੇ ਗਏ ਆਈ.ਪੀ.ਐੱਲ. 2019 ਦੇ ਇਕ ਮੁਕਾਬਲੇ 'ਚ ਦਿੱਲੀ ਨੇ ਸੁਪਰਓਵਰ 'ਚ ਕੋਲਕਾਤਾ ਨੂੰ 3 ਦੌੜਾਂ ਨਾਲ ਹਰਾ ਕੇ ਇਸ ਸੀਜ਼ਨ ਦੀ ਦੂਜੀ ਜਿੱਤ ਦਰਜ ਕੀਤੀ। ਅਜਿਹੇ 'ਚ ਮੈਚ ਦੇ ਦੌਰਾਨ ਇਕ ਅਲਗ ਨਜ਼ਾਰਾ ਦੇਖਣ ਨੂੰ ਮਿਲਿਆ। ਮੈਚ ਦੇ ਦੌਰਾਨ ਮੋਦੀ ਸਮਰਥਕ ਸਟੇਡੀਅਮ 'ਚ ਮੈਂ ਵੀ ਚੌਕੀਦਾਰ ਦੇ ਨਾਅਰੇ ਲਗਾਉਂਦੇ ਨਜ਼ਰ ਆਏ। ਇਸ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
ਦਰਅਸਲ, ਸਨੀਵਾਰ ਨੂੰ ਦਿੱਲੀ ਅਤੇ ਕੋਲਕਾਤਾ ਵਿਚਾਲੇ ਖੇਡੇ ਜਾ ਰਹੇ ਮੈਚ 'ਚ ਵੱਡੀ ਗਿਣਤੀ 'ਚ ਮੋਦੀ ਸਮਰਥਕ ਸਟੇਡੀਅਮ 'ਚ ਮੈਚ ਦੇਖਣ ਪਹੁੰਚੇ। ਪਰ ਸਾਰੇ ਲੋਕਾਂ ਨੇ ਕੇਸਰੀ ਰੰਗ ਦੀ ਟੀ-ਸ਼ਰਟ ਪਹਿਨੀ ਹੋਈ ਸੀ ਜਿਸ 'ਚ ਵੱਡੇ-ਵੱਡੇ ਅਖਰਾਂ 'ਚ ਲਿਖਿਆ ਸੀ ਕਿ ਮੈਂ ਵੀ ਚੌਕੀਦਾਰ। ਇਹ ਸਮਰਥਕ ਜ਼ੋਰ-ਜ਼ੋਰ ਨਾਲ ਮੈਂ ਵੀ ਚੌਕੀਦਾਰ ਦੇ ਨਾਅਰੇ ਲਗਾ ਰਹੇ ਸਨ। ਸਮਰਥਕਾਂ ਦੇ ਕੋਲ ਇਕ ਵੱਡਾ ਪੋਸਟਰ ਵੀ ਸੀ ਜਿਸ 'ਚ ਮੈਂ ਵੀ ਚੌਕੀਦਾਰ ਲਿਖਿਆ ਹੋਇਆ ਸੀ ਅਤੇ ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ 'ਚ ਰਾਜਸਥਾਨ ਅਤੇ ਪੰਜਾਬ ਵਿਚਾਲੇ ਮੈਚ ਦੇ ਦੌਰਾਨ ਵੀ ਮੈਂ ਵੀ ਚੌਕੀਦਾਰ ਦੇ ਜ਼ੋਰ-ਜ਼ੋਰ ਨਾਲ ਨਾਅਰੇ ਲੱਗੇ ਸਨ।
ਫਾਈਨਲ ਦਾ ਆਨੰਦ ਮਾਣਨਾ ਚਾਹੁੰਦਾ ਹਾਂ : ਸ਼੍ਰੀਕਾਂਤ
NEXT STORY