ਨਵੀਂ ਦਿੱਲੀ— ਸਾਬਕਾ ਚੈਂਪੀਅਨ ਅਤੇ ਦੁਨੀਆ ਦੇ ਸਤਵੇਂ ਨੰਬਰ ਦੇ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ ਸਖਤ ਸੈਮੀਫਾਈਨਲ 'ਚ ਜਿੱਤ ਦੇ ਬਾਅਦ ਕਿਹਾ ਕਿ ਉਹ ਐਤਵਾਰ ਨੂੰ ਹੋਣ ਵਾਲੇ ਇੰਡੀਆ ਓਪਨ ਦੇ ਫਾਈਨਲ ਦੇ ਬਾਰੇ 'ਚ ਜ਼ਿਆਦਾ ਨਹੀਂ ਸੋਚ ਰਹੇ ਅਤੇ ਸਿਰਫ ਆਪਣੇ ਖੇਡ ਦਾ ਆਨੰਦ ਮਾਣਨਾ ਚਾਹੁੰਦੇ ਹਨ। ਸ਼੍ਰੀਕਾਂਤ ਨੇ ਪੁਰਸ਼ ਸਿੰਗਲ 'ਚ ਦੁਨੀਆ ਦੇ 30ਵੇਂ ਨੰਬਰ ਦੇ ਖਿਡਾਰੀ ਚੀਨ ਦੇ ਹੁਆਂਗ ਯੁਸ਼ੀਆਂਗ ਦੇ ਖਿਲਾਫ ਪਹਿਲਾ ਗੇਮ ਗੁਆਉਣ ਦੇ ਬਾਅਦ ਜ਼ੋਰਦਾਰ ਵਾਪਸੀ ਕਰਦੇ ਹੋਏ ਇਕ ਘੰਟਾ ਅਤੇ ਚਾਰ ਮਿੰਟ 'ਚ 21-16, 14-21, 19-21 ਦੀ ਜਿੱਤ ਨਾਲ ਦੂਜੀ ਵਾਰ ਫਾਈਨਲ 'ਚ ਜਗ੍ਹਾ ਬਣਾਈ ਜਿੱਥੇ ਉਸ ਦਾ ਸਾਹਮਣਾ ਡੈਨਮਾਰਕ ਦੇ ਸਾਬਕਾ ਵਿਸ਼ਵ ਚੈਂਪੀਅਨ ਅਤੇ ਨੰਬਰ ਇਕ ਵਿਕਟਰ ਐਕਸੇਲਸਨ ਨਾਲ ਹੋਵਗਾ।

ਸ਼੍ਰੀਕਾਂਤ ਨੂੰ ਲਗਾਤਾਰ ਦੂਜੇ ਦੌਰ 'ਚ ਤਿੰਨ ਗੇਮ ਤਕ ਜੂਝਣਾ ਪਿਆ ਜਿਸ ਤੋਂ ਬਾਅਦ ਉਨ੍ਹਾਂ ਕਿਹਾ, ਕੱਲ ਵੀ ਪਹਿਲੇ ਸੈੱਟ 'ਚ ਮੈਂ ਜਿੱਤਣ ਦੇ ਕਾਫੀ ਕਰੀਬ ਸੀ ਪਰ ਮਹੱਤਵਪੂਰਨ ਅੰਕ ਹਾਸਲ ਨਹੀਂ ਕਰ ਸਕਿਆ। ਮੈਨੂੰ ਹਾਲਾਂਕਿ ਖੁਸ਼ੀ ਹੈ ਕਿ ਮੈਂ ਤੀਜਾ ਗੇਮ ਜਿੱਤ ਰਿਹਾ ਹਾਂ। ਮੈਨੂੰ ਫਾਈਨਲ 'ਚ ਜਗ੍ਹਾ ਬਣਾਉਣ ਦੀ ਖੁਸ਼ੀ ਹੈ ਅਤੇ ਹੁਣ ਕੱਲ ਆਪਣੇ ਖੇਡ ਦਾ ਆਨੰਦ ਮਾਣਨਾ ਚਾਹੁੰਦਾ ਹਾਂ।'' ਸ਼੍ਰੀਕਾਂਤ ਨੇ ਕਿਹਾ ਕਿ ਉਨ੍ਹਾਂ ਨੂੰ ਜਿੱਤਣ ਦੀ ਖੁਸ਼ੀ ਹੈ ਪਰ ਨਾਲ ਹੀ ਸਵੀਕਾਰ ਕੀਤਾ ਕਿ ਉਨ੍ਹਾਂ ਨੇ ਕਾਫੀ ਗਲਤੀਆਂ ਕੀਤੀਆਂ। ਉਨ੍ਹਾਂ ਜਿੱਤ ਦਰਜ ਕਰਨ 'ਤੇ ਖੁਸ਼ੀ ਵੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਇਹ ਕਾਫੀ ਕਰੀਬੀ ਮੁਕਾਬਲਾ ਸੀ ਅਤੇ ਅੰਤ 'ਚ ਮੈਂ ਉਨ੍ਹਾਂ ਤੋਂ ਬਿਹਤਰ ਖੇਡਣ 'ਚ ਸਫਲ ਰਿਹਾ।
ਮਨੂ ਅਤੇ ਸੁਮਿਤ ਹਾਰੇ, ਡਬਲਜ਼ 'ਚ ਭਾਰਤੀ ਚੁਣੌਤੀ ਖਤਮ
NEXT STORY