ਮੁੰਬਈ : ਆਈ. ਪੀ. ਐੱਲ. ਸੀਜ਼ਨ 12 ਦਾ 24ਵਾਂ ਮੁਕਾਬਲਾ ਮੁੰਬਈ ਇੰਡੀਅਨਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਵਿਚਾਲੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਖੇਡਿਆ ਗਿਆ ਜਿਸ ਵਿਚ ਕਾਏਰਨ ਪੋਲਾਰਡ ਦੀ (83) ਧਮਾਕੇਦਾਰ ਪਾਰੀ ਦੀ ਬਦੌਲਤ ਮੁੰਬਈ ਨੇ ਬੁੱਧਵਾਰ ਨੂੰ ਜਿੱਤ ਦਾ ਚੌਕਾ ਲਗਾਇਆ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜਾਬ ਨੇ ਨਿਰਧਾਰਤ 20 ਓਵਰਾਂ ਵਿਚ 4 ਵਿਕਟਾਂ ਦੇ ਨੁਕਸਾਨ 'ਤੇ 197 ਦੌੜਾਂ ਬਣਾਈਆਂ। ਜਵਾਬ 'ਚ ਹੀ ਮੁੰਬਈ ਨੇ 7 ਵਿਕਟਾਂ ਗੁਆ ਕੇ ਇਹ ਮੈਚ 3 ਵਿਕਟਾਂ ਨਾਲ ਆਪਣੇ ਨਾਂ ਕਰ ਲਿਆ। ਉੱਥੇ ਹੀ ਇਸ ਮੁਕਾਬਲੇ ਵਿਚ ਹਾਰਦਿਕ ਪੰਡਯਾ ਅਤੇ ਕੇ. ਐੱਲ. ਰਾਹੁਲ ਵਿਚ ਜੋਰਦਾਰ ਟੱਕਰ ਦੇਖਣ ਨੂੰ ਮਿਲੀ।

ਕਾਫੀ ਵਿਦ ਕਰਣ ਵਿਚ ਮਹਿਲਾਵਾਂ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਦੋਵੇਂ ਹੀ ਖਿਡਾਰੀਆਂ ਵਿਚ ਪਹਿਲੀ ਵਾਰ ਅਜਿਹਾ ਘਮਾਸਾਨ ਦੇਖਣ ਨੂੰ ਮਿਲਿਆ। ਹਾਲਾਂਕਿ ਇਸ ਟਕਰਾਅ ਵਿਚ ਕੇ. ਐੱਲ. ਰਾਹੁਲ ਪੂਰੀ ਤਰ੍ਹਾਂ ਪੰਡਯਾ 'ਤੇ ਹਾਵੀ ਦਿਸੇ। ਰਾਹੁਲ ਨੇ ਮੈਚ ਦੇ 19ਵੇਂ ਓਵਰ ਵਿਚ ਪੰਡਯਾ ਨੂੰ ਬੁਰੀ ਤਰ੍ਹਾਂ ਧੋਇਆ। ਉਸ ਨੇ ਪਾਰੀ ਦੇ 19ਵੇਂ ਵਿਚ ਹਾਰਦਿਕ ਪੰਡਯਾ ਦਾ ਸਵਾਗਤ ਛੱਕੇ ਨਾਲ ਕੀਤਾ। ਇਸ ਤੋਂ ਬਾਅਦ ਦੂਜੀ ਗੇਂਦ 'ਤੇ ਚੌਕਾ ਲਾਇਆ, ਜਦਕਿ ਅਗਲੀਆਂ 2 ਗੇਂਦਾਂ 'ਤੇ ਲਗਾਤਾਰ 2 ਛੱਕੇ ਲਾ ਦਿੱਤੇ। ਇਸ ਦੌਰਾਨ ਪੰਡਯਾ ਦੇ ਚਿਹਰੇ 'ਤੇ ਤਣਾਅ ਸਾਫ ਦਿਸ ਰਿਹਾ ਸੀ। ਹਾਰਦਿਕ ਦੇ ਇਸ ਓਵਰ ਵਿਚ ਕੁਲ 25 ਦੌੜਾਂ ਬਣੀਆਂ। ਇੰਨਾ ਹੀ ਨਹੀਂ ਰਾਹੁਲ ਨੇ ਸਿਰਫ 64 ਗੇਂਦਾਂ ਦਾ ਸਾਹਮਣਾ ਕਰਦਿਆਂ 6 ਚੌਕੇ ਅਤੇ 6 ਛੱਕਿਆਂ ਦੀ ਮਦਦ ਨਾਲ ਅਜੇਤੂ 100 ਦੌੜਾਂ ਦੀ ਪਾਰੀ ਖੇਡ ਕੇ ਆਈ. ਪੀ. ਐੱਲ. ਕਰੀਅਰ ਦਾ ਪਹਿਲਾ ਸੈਂਕੜਾ ਵੀ ਪੂਰਾ ਕੀਤਾ।
ਜ਼ਿਕਰਯੋਗ ਹੈ ਕਿ 'ਕਾਫੀ ਵਿਦ ਕਰਨ' ਵਿਚ ਮਹਲਾਵਾਂ 'ਤੇ ਇਤਰਾਜ਼ਯੋਗ ਵਿਵਾਦ ਟਿੱਪਣੀ ਕਰਨ ਦੇ ਚਲਦੇ ਰਾਹੁਲ-ਪੰਡਯਾ ਬੋਰਡ ਦੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੁਕਾਬਲੇ ਤੋਂ ਪਹਿਲਾਂ ਹੀ ਕੇ. ਐੱਲ. ਰਾਹੁਲ ਬੀ. ਸੀ. ਸੀ. ਆਈ. ਦੇ ਲੋਕਪਾਲ ਡੀ. ਕੇ. ਜੈਨ ਦੇ ਸਾਹਮਣੇ ਪੇਸ਼ ਹੋਏ ਸੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਪੰਡਯਾ ਨੇ ਵੀ ਲੋਕਪਾਲ (ਜਸਟਿਸ ਡੀ. ਕੇ. ਜੈਨ) ਦੇ ਸਾਹਮਣੇ ਆਪਣਾ ਪੱਖ ਰੱਖਿਆ ਸੀ।
ਮਸ਼ਹੂਰ ਕਬੱਡੀ ਖਿਡਾਰੀ ਅਜੇ ਠਾਕੁਰ ਬੱਝੇ ਵਿਆਹ ਦੇ ਬੰਧਨ 'ਚ
NEXT STORY