ਸ਼ਾਰਜਾਹ- ਕਵਿੰਟਨ ਡੀ ਕੌਕ ਦੀ 67 ਦੌੜਾਂ ਦੀ ਸ਼ਾਨਦਾਰ ਪਾਰੀ ਤੋਂ ਬਾਅਦ ਗੇਂਦਬਾਜ਼ੀ ਦੇ ਦਮ 'ਤੇ ਮੁੰਬਈ ਇੰਡੀਅਨਜ਼ ਨੇ ਐਤਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੁਕਾਬਲੇ 'ਚ ਸਨਰਾਈਜ਼ਰਜ਼ ਹੈਦਰਾਬਾਦ ਨੂੰ 34 ਦੌੜਾਂ ਨਾਲ ਹਰਾ ਦਿੱਤਾ।


ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ ਪੰਜ ਵਿਕਟਾਂ 'ਤੇ 208 ਦੌੜਾਂ ਬਣਾਈਆਂ ਤੇ ਬਾਅਦ 'ਚ ਹੈਦਰਾਬਾਦ ਦੀ ਟੀਮ ਨੂੰ 7 ਵਿਕਟਾਂ 'ਤੇ 174 ਦੌੜਾਂ 'ਤੇ ਰੋਕ ਦਿੱਤਾ। ਇਸ ਜਿੱਤ ਨਾਲ ਮੁੰਬਈ ਇੰਡੀਅਨਜ਼ ਬੇਹਤਰ ਨੈਟ ਰਨਰੇਟ ਦੇ ਕਾਰਨ ਅੰਕ ਸੂਚੀ 'ਚ ਚੋਟੀ ਦੇ ਸਥਾਨ 'ਤੇ ਪਹੁੰਚ ਗਈ ਹੈ। ਪੰਜ ਮੈਚਾਂ 'ਚ ਇਹ ਟੀਮ ਦੀ ਤੀਜੀ ਜਿੱਤ ਹੈ। ਹੈਦਰਾਬਾਦ ਦੇ ਲਈ ਕਪਤਾਨ ਡੇਵਿਡ ਵਾਰਨਰ ਨੇ 44 ਗੇਂਦਾਂ 'ਚ 60 ਦੌੜਾਂ ਬਣਾਈਆਂ ਪਰ ਦੂਜੇ ਪਾਸੇ ਜਾਨੀ ਬੇਅਰਸਟੋ (15 ਗੇਂਦਾਂ 'ਚ 25 ਦੌੜਾਂ) ਅਤੇ ਮਨੀਸ਼ ਪਾਂਡੇ ਨੇ 19 ਗੇਂਦਾਂ 'ਤੇ 30 ਦੌੜਾਂ ਬਣਾਈਆਂ।



ਦੋਵੇਂ ਟੀਮਾਂ ਇਸ ਪ੍ਰਕਾਰ ਹਨ :
ਮੁੰਬਈ ਇੰਡੀਅਨਜ਼ : ਰੋਹਿਤ ਸ਼ਰਮਾ (ਕਪਤਾਨ), ਕਵਿੰਕਟਨ ਡਿ ਕਾਕ (ਵਿਕਟ ਕੀਪਰ), ਹਰਦਿਕ ਪੰਡਯਾ, ਇਸ਼ਾਨ ਕਿਸ਼ਨ, ਜੇਮਸ ਪੇਟਿਸਨ, ਜਸਪ੍ਰੀਤ ਬੁਮਰਾਹ, ਕੀਰੋਨ ਪੋਲਾਰਡ, ਕਰੁਣਾਲ ਪੰਡਯਾ, ਰਾਹੁਲ ਚਾਹਰ, ਸੂਰਿਆ ਕੁਮਾਰ ਯਾਦਵ, ਟਰੇਂਟ ਬੋਲਟ।
ਸਨਰਾਈਜ਼ਰਸ ਹੈਦਰਾਬਾਦ : ਡੈਵਿਡ ਵਾਰਨਰ (ਕਪਤਾਨ), ਜਾਨੀ ਬੇਅਰਸਟੋ (ਵਿਕਟ ਕੀਪਰ), ਕੇਨ ਵਿਲੀਅਮਸਨ, ਮਨੀਸ਼ ਪਾਂਡੇ, ਪ੍ਰਿਅਮ ਗਰਗ, ਅਬਦੁਲ ਸਮਦ, ਰਾਸ਼ਿਦ ਖ਼ਾਨ, ਅਭਿਸ਼ੇਕ ਸ਼ਰਮਾ, ਖਲੀਲ ਅਹਿਮਦ, ਸੰਦੀਪ ਸ਼ਰਮਾ, ਟੀ ਨਟਰਾਜਨ।
French Open 2020: ਜੋਕੋਵਿਚ ਲਗਾਤਾਰ 11ਵੇਂ ਸਾਲ ਚੌਥੇ ਦੌਰ 'ਚ ਪੁੱਜੇ
NEXT STORY