ਸਪੋਰਟਸ ਡੈਸਕ: ਆਈ.ਪੀ.ਐਲ. ਦੇ 14ਵੇਂ ਸੀਜ਼ਨ ਨੂੰ ਸ਼ੁਰੂ ਹੋਣ ਵਿਚ ਕੁੱਝ ਹੀ ਦਿਨ ਬਚੇ ਹਨ। ਉਥੇ ਹੀ ਪੰਜਾਬ ਕਿੰਗਜ਼ ਫਰੈਂਚਾਇਜ਼ੀ ਨੇ ਟੀਮ ਦੀ ਨਵੀਂ ਜਰਸੀ ਲਾਂਚ ਕੀਤੀ ਹੈ। ਫਰੈਂਚਾਇਜ਼ੀ ਨੇ ਇਸ ਵਾਰ ਜਰਸੀ ਵਿਚ ਕਾਫ਼ੀ ਬਦਲਾਅ ਕੀਤੇ ਹਨ। ਪੰਜਾਬ ਦੀ ਜਰਸੀ ਵਿਚ ਹੁਣ ਸੁਨਹਿਰੀ ਰੰਗ ਦੀਆਂ ਧਾਰੀਆਂ ਦੇਖਣ ਨੂੰ ਮਿਲਣਗੀਆਂ ਜੋ ਕਿ ਪੁਰਾਣੀ ਜਰਸੀ ’ਤੇ ਨਹੀਂ ਸਨ।
ਫਰੈਂਚਾਇਜ਼ੀ ਨੇ ਆਪਣੇ ਟਵਿਟਰ ਹੈਂਡਲ ’ਤੇ ਜਰਸੀ ਦੀ ਲਾਂਚ ਦੀ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਵਿਚ ਟੀਮ ਦੇ ਕਪਤਾਨ ਕੇ.ਐਲ. ਰਾਹੁਲ ਦਾ ਨਾਮ ਲਿਖੀ ਇਕ ਜਰਸੀ ਦਿਖਾਈ ਗਈ ਹੈ। ਜਰਸੀ ਦੇ ਖੱਬੇ ਪਾਸੇ ਟੀਮ ਦਾ ਨਵਾਂ ਲੋਗੋ ਦਿੱਤਾ ਗਿਆ ਹੈ। ਇਸ ਦੇ ਅੰਦਰ ਟੀਮ ਦਾ ਨਾਮ ਲਿਖਿਆ ਹੋਇਆ ਹੈ ਅਤੇ ਦਹਾੜ ਲਗਾਉਂਦੇ ਸ਼ੇਰ ਦੀ ਤਸਵੀਰ ਵੀ ਹੈ। ਇਸ ਵਾਰ ਜਰਸੀ ਦੇ ਕਾਲਰ ਅਤੇ ਮੋਢੇ ’ਤੇ ਗੋਲਡਨ ਰੰਗ ਦੀ ਪੱਟੀ ਹੈ। ਪੁਰਾਣੀ ਜਰਸੀ ਵਿਚ ਜੋ ਲੋਗੋ ਸੀ, ਉਸ ਵਿਚ 2 ਸ਼ੇਰ ਨਜ਼ਰ ਆਉਂਦੇ ਸਨ।
ਜ਼ਿਕਰਯੋਗ ਹੈ ਕਿ ਫਰੈਂਚਾਇਜ਼ੀ ਨੇ ਪਹਿਲਾਂ ਟੀਮ ਦਾ ਨਾਮ ਕਿੰਗਜ਼ ਇਲੈਵਨ ਪੰਜਾਬ ਤੋਂ ਪੰਜਾਬ ਕਿੰਗਜ਼ ਰੱਖਿਆ ਅਤੇ ਹੁਣ ਜਰਸੀ ਵਿਚ ਵੱਡਾ ਬਦਲਾਅ ਕੀਤਾ ਹੈ। ਪੰਜਾਬ ਕਿੰਗਜ਼ ਦੇ ਪ੍ਰਸ਼ੰਸਕਾਂ ਨੂੰ ਇਹ ਜਰਸੀ ਕਾਫ਼ੀ ਪਸੰਦ ਆ ਰਹੀ ਹੈ। ਉਥੇ ਹੀ ਨਾਮ ਬਦਲਣ ਦੇ ਪਿੱਛੇ ਟੀਮ ਦੇ ਮਾਲਕਾਂ ਨੇ ਕਿਹਾ ਸੀ ਕਿ ਅਸੀਂ ਪਿਛਲੇ ਕੁੱਝ ਸਮੇਂ ਤੋਂ ਇਸ ਬਾਰੇ ਵਿਚ ਸੋਚ ਰਹੇ ਸੀ।
ਸ਼ੈਫ਼ਾਲੀ ਵਰਮਾ ਮਹਿਲਾ ਟੀ-20 ਰੈਂਕਿੰਗ ’ਚ ਚੋਟੀ ’ਤੇ ਬਰਕਰਾਰ
NEXT STORY