ਸਪੋਰਟਸ ਡੈਸਕ- ਕੋਵਿਡ-19 ਕਾਰਨ ਲਾਗੂ ਨਿਯਮ ਹਟਦੇ ਹੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਖੇਡ ਸਟੇਡੀਅਮਾਂ 'ਚ ਰੌਣਕ ਪਰਤ ਆਈ ਹੈ। ਦਰਸ਼ਕਾਂ ਦੇ ਨਾਲ ਸਟਾਰ ਕ੍ਰਿਕਟਰਾਂ ਦੀਆਂ ਵੇਗਸ (ਪਤਨੀ ਜਾਂ ਪ੍ਰੇਮਿਕਾ) ਵੀ ਹੌਸਲਾ ਵਧਾਉਣ ਲਈ ਮੌਜੂਦ ਰਹਿੰਦੀਆਂ ਹਨ। ਇਸ ਵੇਗਸ ਦੀ ਲਿਸਟ 'ਚ ਸਭ ਤੋਂ ਮੋਹਰਲੀ ਕਤਾਰ 'ਚ ਹਾਰਦਿਕ ਪੰਡਯਾ ਦੀ ਪਤਨੀ ਨਤਾਸ਼ਾ ਸਟੇਨਕੋਵਿਕ ਤਾਂ ਯੂਜਵੇਂਦਰ ਚਾਹਲ ਦੀ ਪਤਨੀ ਧਨਸ਼੍ਰੀ ਵਰਮਾ ਹੈ। ਪਰ ਇਨ੍ਹਾਂ ਸਭ ਦੇ ਵਿਚਾਲੇ ਇਨ੍ਹਾਂ ਦਿਨਾਂ 'ਚ ਰਾਜਸਥਾਨ ਰਾਇਲਜ਼ ਦੇ ਦੱਖਣੀ ਅਫ਼ਰੀਕੀ ਬੱਲੇਬਾਜ਼ ਰਾਸੀ ਵੈਨ ਡੇਰ ਡੁਸੇਨ ਦੀ ਪਤਨੀ ਲਾਰਾ ਵੈਨ ਡੇਰ ਡੁਸਨ ਚਰਚਾ 'ਚ ਬਣੀ ਹੋਈ ਹੈ। ਲਾਰਾ ਨੇ ਰਾਜਸਥਾਨ ਦੇ ਜੋਸ ਬਟਲਰ ਨੂੰ ਆਪਣੇ ਦੂਜੇ ਪਤੀ ਦਾ ਨਾਂ ਦਿੱਤਾ ਹੈ।
ਇਹ ਵੀ ਪੜ੍ਹੋ : RR vs RCB : ਬਟਲਰ ਦਾ ਸ਼ਾਨਦਾਰ ਸੈਂਕੜਾ, IPL ਦੇ ਫਾਈਨਲ 'ਚ ਪਹੁੰਚੀ ਰਾਜਸਥਾਨ
ਅਕਸਰ ਜੋਸ ਬਟਲਰ ਜਦੋਂ ਵੱਡੀ ਪਾਰੀ ਖੇਡਦੇ ਹਨ ਤਾਂ ਸਟੇਡੀਅਮ 'ਚ ਮੌਜੂਦ ਲਾਰਾ ਵੱਲ ਕੈਮਰਾ ਘੁਮਾ ਲਿਆ ਜਾਂਦਾ ਸੀ। ਸ਼ਾਇਦ ਉਨ੍ਹਾਂ ਨੂੰ ਲਗਦਾ ਹੋਵੇਗਾ ਕਿ ਉਹ ਸ਼੍ਰੀਮਤੀ ਵੈਨ ਡੇਰ ਡੁਸਨ ਹੈ। ਪਰ ਅਜਿਹਾ ਨਹੀਂ ਹੈ। ਲਾਰਾ ਨੇ ਰਾਇਲਸ ਪਾਡਕਾਸਟ 'ਤੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਮੈਂ ਹੁਣ ਜੋਸ ਬਟਲਰ ਨੂੰ ਆਪਣੇ ਦੂਜੇ ਪਤੀ ਦੇ ਤੌਰ 'ਤੇ ਅਪਣਾਇਆ ਹੈ, ਅਜਿਹਾ ਹੀ ਲਗਦਾ ਹੈ। ਮੈਨੂੰ ਲੁਈਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਮੈਨੂੰ ਲਗਦਾ ਹੈ ਕਿ ਉਨ੍ਹਾਂ ਦੀ ਪਤਨੀ ਦਾ ਨਾਂ ਇਹੋ ਹੈ, ਮੈਂ ਉਨ੍ਹਾਂ ਨੂੰ ਪਹਿਲਾਂ ਨਹੀਂ ਮਿਲੀ, ਇਸ ਨਾਲ ਇਹ ਹੋਰ ਵੀ ਬੁਰਾ ਹੋ ਜਾਂਦਾ ਹੈ।
ਲਾਰਾ ਨੇ ਕਿਹਾ- ਲੋਕ ਸੋਚਦੇ ਹਨ ਕਿ ਮੈਂ ਜੋਸ ਦੀ ਪਤਨੀ ਹਾਂ। ਮੈਨੂੰ ਯਕੀਨੀ ਤੌਰ 'ਤੇ ਲਗਦਾ ਹੈ ਕਿ ਅਜਿਹਾ ਇਸ ਲਈ ਹੈ ਕਿਉਂਕਿ ਮੈਂ ਕਈ ਵਾਰ ਕੈਮਰੇ ਦੇ ਸਾਹਮਣੇ ਆਈ ਹਾਂ। ਮੈਂ ਤੇ ਧਨਸ਼੍ਰੀ ਮੈਦਾਨ 'ਚ ਇਕੱਠੇ ਹੁੰਦੇ ਹਾਂ। ਅਸੀਂ ਖ਼ੁਦ 'ਤੇ ਕੰਟਰੋਲ ਨਹੀਂ ਕਰ ਸਕਦੇ ਕਿਉਂਕਿ ਅਸੀਂ ਕਾਫੀ ਉਤਸ਼ਾਹਤ ਹਾਂ ਤੇ ਜਿਵੇਂ-ਜਿਵੇਂ ਅਸੀਂ ਅੱਗੇ ਵਧਦੇ ਹਾਂ ਜਾਂ ਜੋਸ 100 ਬਣਾਉਂਦੇ ਹਨ ਤਾਂ ਉਤਸ਼ਾਹਤ ਲੋਕ ਸ਼ਾਇਦ ਇਹ ਸੋਚਣ ਲਈ ਮਜਬੂਰ ਹੋ ਜਾਂਦੇ ਹਨ ਕਿ ਸ਼ਾਇਦ ਮੈਂ ਜੋਸ ਦੀ ਪਤਨੀ ਹਾਂ। ਇਹ ਕਾਫ਼ੀ ਦਿਲਚਸਪ ਹੈ।
ਇਹ ਵੀ ਪੜ੍ਹੋ : ਗੋਲਫ਼ ਦੀਆਂ 5 ਹਾਟ ਮਹਿਲਾ ਪਲੇਅਰ ਦੀਆਂ ਦੇਖੋ ਕੁਝ ਦਿਲਖਿੱਚਵੀਆਂ ਤਸਵੀਰਾਂ
ਆਈ. ਪੀ. ਐੱਲ. 2022 'ਚ ਅਜੇ ਰਾਸੀ ਨੂੰ ਜ਼ਿਆਦਾ ਮੌਕੇ ਨਹੀਂ ਮਿਲੇ ਹਨ ਪਰ ਲਾਰਾ ਰਾਜਸਥਾਨ ਦੇ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ ਸਟੇਡੀਅਮ 'ਚ ਜ਼ਰੂਰ ਆਉਂਦੀ ਹੈ। ਲਾਰਾ ਨੇ ਕਿਹਾ ਕਿ ਰਾਸੀ ਨੇ ਆਈ. ਪੀ. ਐੱਲ. 'ਚ ਓਨਾ ਨਹੀਂ ਖੇਡਿਆ ਹੈ, ਇਸ ਲਈ ਮੈਂ ਉਸ ਨੂੰ ਉਹ ਭਾਵਨਾ ਨਹੀਂ ਦਿਖਾ ਸਕੀ ਹਾਂ। ਕਿਰਪਾ ਕਰਕੇ ਜਾਣ ਲਵੋ ਕਿ ਮੈਂ ਅਸਲ 'ਚ ਜੋਸ ਦੀ ਪਤਨੀ ਨਹੀਂ ਹਾਂ, ਮੈਂ ਅਸਲ 'ਚ ਰਾਸੀ ਦੀ ਪਤਨੀ ਹਾਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਫਰਨਾਂਡੋ ਦਾ ਕਹਿਰ, ਸ਼੍ਰੀਲੰਕਾ ਨੇ ਬੰਗਲਾਦੇਸ਼ ਨੂੰ 10 ਵਿਕਟਾਂ ਨਾਲ ਹਰਾਇਆ
NEXT STORY