ਨਵੀਂ ਦਿੱਲੀ- ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਨੇ ਆਈ. ਪੀ. ਐਲ. (ਇੰਡੀਅਨ ਪ੍ਰੀਮੀਅਰ ਲੀਗ) 2022 ਲਈ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਤੇ ਆਇਰਲੈਂਡ ਦੇ ਨੌਜਵਾਨ ਤੇਜ਼ ਗੇਂਦਬਾਜ਼ ਜੋਸ਼ ਲਿਟਲ ਇਸ ਸੀਜ਼ਨ ਲਈ ਇਸ ਟੀਮ ਵਿੱਚ ਸ਼ਾਮਲ ਹੋ ਗਏ ਹਨ। ਸੀ. ਐੱਸ. ਕੇ. ਨੇ ਇਸ ਸੀਜ਼ਨ ਲਈ ਜੋਸ਼ ਨੂੰ ਨੈੱਟ ਗੇਂਦਬਾਜ਼ ਵਜੋਂ ਚੁਣਿਆ ਹੈ। ਕ੍ਰਿਕਟ ਆਇਰਲੈਂਡ ਨੇ ਐਲਾਨ ਕਰਦੇ ਹੋਏ ਕਿਹਾ ਕਿ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਲਈ ਇਹ ਸ਼ਾਨਦਾਰ ਅਨੁਭਵ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਕਪਿਲ ਦੇਵ ਬਣਨ ਲਈ ਅਸ਼ਵਿਨ ਕਰਦੇ ਸਨ ਇਹ ਕੰਮ, ਖ਼ੁਦ ਹੀ ਕੀਤਾ ਇਹ ਖ਼ੁਲਾਸਾ
ਜ਼ਿਕਰਯੋਗ ਹੈ ਕਿ ਆਈ. ਪੀ. ਐਲ. 2022 ਵਿੱਚ ਸੀ. ਐੱਸ. ਕੇ. ਦੀ ਟੀਮ 26 ਮਾਰਚ ਨੂੰ ਕੋਲਕਾਤਾ ਨਾਈਟ ਰਾਈਡਰਜ਼ ਦੇ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਜੋਸ਼ ਲਿਟਲ (22) ਨੇ ਸਤੰਬਰ 2016 ਵਿੱਚ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ ਤੇ ਉਦੋਂ ਤੋਂ ਉਹ ਆਪਣੇ ਦੇਸ਼ ਦੀ ਟੀ-20 ਟੀਮ ਦਾ ਮਹੱਤਵਪੂਰਨ ਹਿੱਸਾ ਰਿਹਾ ਹੈ। ਜੋਸ਼ ਲਿਟਲ ਚੰਗੀ ਰਫ਼ਤਾਰ ਨਾਲ ਗੇਂਦ ਨੂੰ ਜਲਦੀ ਸਵਿੰਗ ਕਰਨ ਦੀ ਸਮਰੱਥਾ ਰੱਖਦਾ ਹੈ। ਉਸ ਕੋਲ ਡੈੱਥ ਓਵਰਾਂ ਵਿੱਚ ਵੀ ਦੌੜਾਂ ਰੋਕਣ ਦੀ ਸਮਰੱਥਾ ਹੈ ਤੇ ਉਹ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਅਜਿਹਾ ਕਰ ਚੁੱਕਾ ਹੈ।
ਇਹ ਵੀ ਪੜ੍ਹੋ : ਸ਼ੇਨ ਵਾਰਨ ਨੂੰ ਲੈ ਕੇ ਦਿੱਤੇ ਬਿਆਨ 'ਤੇ ਸੁਨੀਲ ਗਾਵਸਕਰ ਦਾ ਯੂ-ਟਰਨ
ਐੱਮ. ਐੱਸ. ਧੋਨੀ ਦੀ ਅਗਵਾਈ ਵਾਲੀ ਸੀ. ਐੱਸ. ਕੇ. ਟੀਮ ਕੋਲ ਕਈ ਮਹਾਨ ਬੱਲੇਬਾਜ਼ ਹਨ ਤੇ ਆਈ. ਪੀ. ਐਲ. ਦੌਰਾਨ ਨੈੱਟ 'ਤੇ ਗੇਂਦਬਾਜ਼ੀ ਕਰਕੇ ਆਇਰਿਸ਼ ਗੇਂਦਬਾਜ਼ ਬਹੁਤ ਕੁਝ ਸਿੱਖਣਗੇ। ਜੋਸ਼ ਲਿਟਲ ਦੇ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ਦੀ ਗੱਲ ਕਰੀਏ ਤਾਂ ਉਸ ਨੇ 31 ਟੀ-20 ਅੰਤਰਰਾਸ਼ਟਰੀ ਮੈਚਾਂ ਵਿਚ 34 ਵਿਕਟਾਂ ਲਈਆਂ ਹਨ ਅਤੇ ਉਸ ਦੀ ਇਕਾਨਮੀ ਰੇਟ 7.49 ਹੈ। ਸੀ. ਐੱਸ. ਕੇ. ਨਾਲ ਜੁੜਨ ਤੋਂ ਬਾਅਦ ਉਸ ਨੂੰ ਹੋਰ ਤਜ਼ਰਬਾ ਮਿਲੇਗਾ ਅਤੇ ਉਹ ਇਸ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ 'ਚ ਆਪਣੀ ਟੀਮ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਕਪਿਲ ਦੇਵ ਬਣਨ ਲਈ ਅਸ਼ਵਿਨ ਕਰਦੇ ਸਨ ਇਹ ਕੰਮ, ਖ਼ੁਦ ਹੀ ਕੀਤਾ ਇਹ ਖ਼ੁਲਾਸਾ
NEXT STORY