ਸਪੋਰਟਸ ਡੈਸਕ : ਆਈ.ਪੀ.ਐੱਲ. 2026 ਵਿੱਚ ਅੱਜ ਸੋਮਵਾਰ, 20 ਅਪ੍ਰੈਲ ਨੂੰ ਗੁਜਰਾਤ ਟਾਈਟਨਸ (GT) ਅਤੇ ਮੁੰਬਈ ਇੰਡੀਅਨਜ਼ (MI) ਵਿਚਾਲੇ ਇੱਕ ਦਿਲਚਸਪ ਮੁਕਾਬਲਾ ਖੇਡਿਆ ਜਾਵੇਗਾ। ਦੋਵੇਂ ਟੀਮਾਂ ਇਸ ਸਮੇਂ ਬਿਲਕੁਲ ਵੱਖਰੀ ਫਾਰਮ ਵਿੱਚ ਹਨ। ਜਿੱਥੇ ਗੁਜਰਾਤ ਟਾਈਟਨਸ ਲਗਾਤਾਰ ਤਿੰਨ ਜਿੱਤਾਂ ਦੇ ਨਾਲ ਸ਼ਾਨਦਾਰ ਲੈਅ ਵਿੱਚ ਹੈ, ਉੱਥੇ ਹੀ ਮੁੰਬਈ ਇੰਡੀਅਨਜ਼ ਨੂੰ ਸ਼ੁਰੂਆਤੀ ਜਿੱਤ ਤੋਂ ਬਾਅਦ ਲਗਾਤਾਰ ਚਾਰ ਹਾਰਾਂ ਦਾ ਸਾਹਮਣਾ ਕਰਨਾ ਪਿਆ ਹੈ। ਅੱਜ ਦਾ ਮੈਚ ਮੁੰਬਈ ਲਈ ਵਾਪਸੀ ਕਰਨ ਦਾ ਇੱਕ ਵੱਡਾ ਮੌਕਾ ਹੈ।
ਹੈੱਡ-ਟੂ-ਹੈੱਡ ਰਿਕਾਰਡ: ਗੁਜਰਾਤ ਦਾ ਪਲੜਾ ਭਾਰੀ
ਅੰਕੜਿਆਂ ਦੀ ਗੱਲ ਕਰੀਏ ਤਾਂ ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਕੁੱਲ 8 ਮੁਕਾਬਲੇ ਖੇਡੇ ਗਏ ਹਨ। ਇਨ੍ਹਾਂ ਵਿੱਚੋਂ ਗੁਜਰਾਤ ਟਾਈਟਨਸ ਨੇ 5 ਮੈਚ ਜਿੱਤੇ ਹਨ, ਜਦਕਿ ਮੁੰਬਈ ਇੰਡੀਅਨਜ਼ ਸਿਰਫ਼ 3 ਮੈਚਾਂ ਵਿੱਚ ਹੀ ਜਿੱਤ ਦਰਜ ਕਰ ਸਕੀ ਹੈ। ਰਿਕਾਰਡ ਮੁਤਾਬਕ ਗੁਜਰਾਤ ਟਾਈਟਨਸ ਦਾ ਪਲੜਾ ਭਾਰੀ ਨਜ਼ਰ ਆ ਰਿਹਾ ਹੈ।
ਪਿੱਚ ਅਤੇ ਮੌਸਮ ਦੀ ਰਿਪੋਰਟ
ਨਰਿੰਦਰ ਮੋਦੀ ਸਟੇਡੀਅਮ ਦੀ ਪਿੱਚ ਆਮ ਤੌਰ 'ਤੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਲਈ ਫਾਇਦੇਮੰਦ ਰਹੀ ਹੈ। ਅੰਕੜਿਆਂ ਮੁਤਾਬਕ ਪਹਿਲੀ ਪਾਰੀ ਵਿੱਚ ਦੌੜਾਂ ਬਣਾਉਣ ਦੀ ਦਰ (9.62) ਦੂਜੀ ਪਾਰੀ (9.14) ਨਾਲੋਂ ਜ਼ਿਆਦਾ ਹੈ। ਹਾਲਾਂਕਿ, ਤੇਜ਼ ਗਰਮੀ ਕਾਰਨ ਮੈਚ ਦੇ ਅਖੀਰ ਵਿੱਚ ਤ੍ਰੇਲ (dew) ਦਾ ਅਸਰ ਦਿਖਾਈ ਦੇ ਸਕਦਾ ਹੈ, ਜਿਸ ਕਾਰਨ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਵੀ ਕਰ ਸਕਦੀ ਹੈ। ਅਹਿਮਦਾਬਾਦ ਵਿੱਚ ਅੱਜ ਮੌਸਮ ਕਾਫੀ ਗਰਮ ਰਹੇਗਾ। ਦਿਨ ਵੇਲੇ ਤਾਪਮਾਨ 40-41 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ ਅਤੇ ਮੈਚ ਦੇ ਸਮੇਂ ਇਹ ਲਗਭਗ 39 ਡਿਗਰੀ ਦੇ ਆਸ-ਪਾਸ ਰਹੇਗਾ। ਰਾਤ ਨੂੰ ਤਾਪਮਾਨ ਵਿੱਚ ਗਿਰਾਵਟ ਆਵੇਗੀ ਅਤੇ ਇਹ 26 ਡਿਗਰੀ ਤੱਕ ਜਾ ਸਕਦਾ ਹੈ। ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ, ਜਿਸ ਕਾਰਨ ਮੈਚ ਬਿਨਾਂ ਕਿਸੇ ਰੁਕਾਵਟ ਦੇ ਪੂਰਾ ਹੋਣ ਦੀ ਉਮੀਦ ਹੈ।
ਗੁਜਰਾਤ ਟਾਈਟਨਸ (GT) ਦੀ ਸੰਭਾਵਿਤ ਪਲੇਇੰਗ 11: ਸ਼ੁਭਮਨ ਗਿੱਲ (ਕਪਤਾਨ), ਸਾਈ ਸੁਦਰਸ਼ਨ, ਜੋਸ ਬਟਲਰ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਗਲੇਨ ਫਿਲਿਪਸ, ਰਾਹੁਲ ਤੇਵਤੀਆ, ਸ਼ਾਹਰੁਖ ਖਾਨ, ਰਾਸ਼ਿਦ ਖਾਨ, ਅਸ਼ੋਕ ਸ਼ਰਮਾ, ਕਗਿਸੋ ਰਬਾਡਾ, ਮੁਹੰਮਦ ਸਿਰਾਜ। ਇਮਪੈਕਟ ਪਲੇਅਰ: ਪ੍ਰਸਿੱਧ ਕ੍ਰਿਸ਼ਨਾ।
ਮੁੰਬਈ ਇੰਡੀਅਨਜ਼ (MI) ਦੀ ਸੰਭਾਵਿਤ ਪਲੇਇੰਗ 11 : ਕੁਇੰਟਨ ਡੀ ਕਾਕ (ਵਿਕਟਕੀਪਰ), ਰੋਹਿਤ ਸ਼ਰਮਾ, ਸੂਰਿਆਕੁਮਾਰ ਯਾਦਵ, ਨਮਨ ਧੀਰ, ਤਿਲਕ ਵਰਮਾ, ਹਾਰਦਿਕ ਪੰਡਯਾ (ਕਪਤਾਨ), ਸ਼ੇਰਫੇਨ ਰਦਰਫੋਰਡ, ਮਿਚੇਲ ਸੈਂਟਨਰ, ਟ੍ਰੈਂਟ ਬੋਲਟ, ਸ਼ਾਰਦੁਲ ਠਾਕੁਰ, ਦੀਪਕ ਚਾਹਰ। ਇਮਪੈਕਟ ਪਲੇਅਰ : ਜਸਪ੍ਰੀਤ ਬੁਮਰਾਹ।
WWE ਸਟਾਰ ਬ੍ਰੌਕ ਲੈਸਨਰ ਨੇ ਲਿਆ ਸੰਨਿਆਸ, ਭਾਵੁਕ ਪ੍ਰਸ਼ੰਸਕਾਂ ਦੀਆਂ ਅੱਖਾਂ ਹੋਈਆਂ ਨਮ
NEXT STORY