ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ ਵਿਚਕਾਰ ਗੁਜਰਾਤ ਟਾਈਟਨਸ (GT) ਦੇ ਪ੍ਰਸ਼ੰਸਕਾਂ ਲਈ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਟੀਮ ਦੇ ਸਟਾਰ ਬੱਲੇਬਾਜ਼ ਅਤੇ ਕਪਤਾਨ ਸ਼ੁਭਮਨ ਗਿੱਲ ਸੱਟ ਕਾਰਨ ਰਾਜਸਥਾਨ ਰਾਇਲਜ਼ ਵਿਰੁੱਧ ਖੇਡੇ ਗਏ ਮਹੱਤਵਪੂਰਨ ਮੁਕਾਬਲੇ ਵਿੱਚ ਨਹੀਂ ਖੇਡੇ। ਗਿੱਲ ਦੀ ਗੈਰ-ਹਾਜ਼ਰੀ ਵਿੱਚ ਅਫ਼ਗਾਨਿਸਤਾਨੀ ਦਿੱਗਜ ਰਾਸ਼ਿਦ ਖਾਨ ਨੇ ਟੀਮ ਦੀ ਕਮਾਨ ਸੰਭਾਲੀ।
ਰਾਸ਼ਿਦ ਖਾਨ ਨੇ ਟਾਸ ਦੇ ਸਮੇਂ ਦੱਸਿਆ ਸੀ ਕਿ ਗਿੱਲ ਦੀਆਂ ਮਾਸਪੇਸ਼ੀਆਂ ਵਿੱਚ ਖਿਚਾਅ ਹੈ, ਜਿਸ ਕਾਰਨ ਉਹ ਮੈਦਾਨ 'ਤੇ ਨਹੀਂ ਉਤਰ ਸਕੇ। ਗੁਜਰਾਤ ਟਾਈਟਨਸ ਦੇ ਸਹਾਇਕ ਕੋਚ ਪਾਰਥਿਵ ਪਟੇਲ ਨੇ ਗਿੱਲ ਦੀ ਸਿਹਤ 'ਤੇ ਅਪਡੇਟ ਦਿੰਦਿਆਂ ਕਿਹਾ ਕਿ ਸ਼ੁਭਮਨ ਨੂੰ ਪਿਛਲੇ ਦੋ ਦਿਨਾਂ ਤੋਂ ਇਹ ਸਮੱਸਿਆ ਸੀ। ਉਨ੍ਹਾਂ ਉਮੀਦ ਜਤਾਈ ਕਿ ਇਹ ਸੱਟ ਬਹੁਤ ਜ਼ਿਆਦਾ ਗੰਭੀਰ ਨਹੀਂ ਹੈ ਅਤੇ ਉਹ ਜਲਦੀ ਹੀ ਵਾਪਸੀ ਕਰਨਗੇ।
ਇਹ ਵੀ ਪੜ੍ਹੋ- IPL 2026 ਵਿਚਾਲੇ ਚੈਂਪੀਅਨ ਟੀਮ ਨੂੰ ਵੱਡਾ ਝਟਕਾ! ਅਚਾਨਕ ਟੀਮ ਨੂੰ ਅਧਵਾਟੇ ਛੱਡ ਗਿਆ ਕਪਤਾਨ
ਗੁਜਰਾਤ ਟਾਈਟਨਸ ਦਾ ਅਗਲਾ ਮੁਕਾਬਲਾ 8 ਅਪ੍ਰੈਲ ਨੂੰ ਦਿੱਲੀ ਕੈਪੀਟਲਜ਼ ਵਿਰੁੱਧ ਹੋਣਾ ਹੈ। ਕੋਚ ਪਾਰਥਿਵ ਪਟੇਲ ਅਨੁਸਾਰ, ਟੀਮ ਪ੍ਰਬੰਧਨ ਨੂੰ ਉਮੀਦ ਹੈ ਕਿ ਗਿੱਲ ਉਸ ਮੈਚ ਤੱਕ ਪੂਰੀ ਤਰ੍ਹਾਂ ਫਿੱਟ ਹੋ ਜਾਣਗੇ ਅਤੇ ਖੇਡਣ ਲਈ ਤਿਆਰ ਹੋਣਗੇ, ਹਾਲਾਂਕਿ ਇਸ ਬਾਰੇ ਅੰਤਿਮ ਫੈਸਲਾ ਉਨ੍ਹਾਂ ਦੀ ਸਰੀਰਕ ਸਥਿਤੀ ਨੂੰ ਦੇਖ ਕੇ ਹੀ ਲਿਆ ਜਾਵੇਗਾ।
ਇਹ ਵੀ ਪੜ੍ਹੋ- IPL ਮੈਚ 'ਚ ਬੈਟ ਟੈਸਟ ਦੌਰਾਨ ਅੰਪਾਇਰ ਨੇ ਕਰ'ਤੀ ਵੱਡੀ ਗਲਤੀ! ਬੱਲੇਬਾਜ਼ ਵੀ ਰਹਿ ਗਿਆ ਹੈਰਾਨ
ਸੂਤਰਾਂ ਅਨੁਸਾਰ, ਪਿਛਲੇ 18 ਮਹੀਨਿਆਂ ਵਿੱਚ ਇਹ ਚੌਥੀ ਵਾਰ ਹੈ ਜਦੋਂ ਸ਼ੁਭਮਨ ਗਿੱਲ ਨੂੰ ਸੱਟ ਕਾਰਨ ਮੈਦਾਨ ਤੋਂ ਬਾਹਰ ਹੋਣਾ ਪਿਆ ਹੈ।
ਅਕਤੂਬਰ 2024: ਗਰਦਨ ਦੀ ਜਕੜਨ ਕਾਰਨ ਨਿਊਜ਼ੀਲੈਂਡ ਵਿਰੁੱਧ ਪਹਿਲੇ ਟੈਸਟ ਤੋਂ ਬਾਹਰ ਰਹੇ।
ਨਵੰਬਰ 2024: ਅੰਗੂਠੇ ਦੀ ਸੱਟ ਕਾਰਨ ਬਾਰਡਰ ਗਾਵਸਕਰ ਟਰਾਫੀ ਦਾ ਪਹਿਲਾ ਟੈਸਟ ਨਹੀਂ ਖੇਡ ਸਕੇ।
ਨਵੰਬਰ 2025: ਗਰਦਨ ਦੀ ਸੱਟ ਕਾਰਨ ਦੱਖਣੀ ਅਫਰੀਕਾ ਵਿਰੁੱਧ ਦੂਜੇ ਟੈਸਟ ਤੋਂ ਬਾਹਰ ਹੋਏ।
ਅਪ੍ਰੈਲ 2026: ਹੁਣ ਮਾਸਪੇਸ਼ੀਆਂ ਵਿੱਚ ਖਿਚਾਅ ਕਾਰਨ ਆਈਪੀਐਲ ਮੈਚ ਮਿਸ ਕੀਤਾ।
ਗੁਜਰਾਤ ਟਾਈਟਨਸ ਦੇ ਪ੍ਰਸ਼ੰਸਕ ਅਰਦਾਸ ਕਰ ਰਹੇ ਹਨ ਕਿ ਉਨ੍ਹਾਂ ਦਾ ਕਪਤਾਨ ਜਲਦੀ ਠੀਕ ਹੋ ਕੇ ਵਾਪਸੀ ਕਰੇ ਤਾਂ ਜੋ ਟੀਮ ਆਪਣੀ ਜਿੱਤ ਦੀ ਲੈਅ ਬਰਕਰਾਰ ਰੱਖ ਸਕੇ।
ਇਹ ਵੀ ਪੜ੍ਹੋ- ਪੰਜਾਬ ਕਿੰਗਜ਼ ਦੇ ਧਾਕੜ ਖਿਡਾਰੀ ਵਿਰੁੱਧ ਗੰਦੀ ਸਾਜ਼ਿਸ਼! ਵਾਇਰਲ ਹੋਈ ਵੀਡੀਓ
ਆਸਟ੍ਰੇਲੀਆ ਦੀਆਂ ਸਿੱਖ ਖੇਡਾਂ ‘ਚ ਨਿਊਜ਼ੀਲੈਂਡ ਵਾਲੇ ਦਲਜੀਤ ਸਿੰਘ ਦਾ ਸਨਮਾਨ
NEXT STORY