ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ ਦੇ ਆਗਾਮੀ ਸੀਜ਼ਨ ਦੀਆਂ ਤਿਆਰੀਆਂ ਦੇ ਵਿਚਕਾਰ ਖਿਡਾਰੀਆਂ ਦੀ ਨਿਲਾਮੀ ਨੂੰ ਲੈ ਕੇ ਇੱਕ ਅਹਿਮ ਖਬਰ ਸਾਹਮਣੇ ਆਈ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਸਕੱਤਰ ਦੇਵਜੀਤ ਸੈਕੀਆ ਨੇ ਐਲਾਨ ਕੀਤਾ ਹੈ ਕਿ ਇਸ ਸਾਲ IPL ਨਿਲਾਮੀ ਦਾ ਆਯੋਜਨ ਦਸੰਬਰ ਮਹੀਨੇ ਵਿੱਚ ਗੋਆ ਵਿਖੇ ਕੀਤਾ ਜਾਵੇਗਾ। BCCI ਸਕੱਤਰ ਦੇਵਜੀਤ ਸੈਕੀਆ ਨੇ ਦੱਸਿਆ ਕਿ ਪਿਛਲੇ 3 IPL ਆਕਸ਼ਨ ਭਾਰਤ ਤੋਂ ਬਾਹਰ ਸਾਊਦੀ ਅਰਬ, ਦੁਬਈ ਅਤੇ ਅਬੂ ਧਾਬੀ ਵਿੱਚ ਆਯੋਜਿਤ ਕੀਤੇ ਗਏ ਸਨ। ਹਾਲਾਂਕਿ, ਇਸ ਵਾਰ BCCI ਨੇ ਭਾਰਤ ਵਿੱਚ ਹੀ ਨਿਲਾਮੀ ਕਰਵਾਉਣ ਦਾ ਫੈਸਲਾ ਲਿਆ ਹੈ ਅਤੇ ਦਸੰਬਰ ਮਹੀਨੇ ਵਿੱਚ ਇਸ ਦੀ ਮੇਜ਼ਬਾਨੀ ਗੋਆ ਨੂੰ ਸੌਂਪੀ ਗਈ ਹੈ।
#WATCH | Guwahati: BCCI Secretary Devajit Saikia said, "This year, after hosting the IPL auction in three foreign locations, Saudi Arabia, Dubai, and Abu Dhabi last year, we are going to host it in Goa in the month of December."
On the India A Women vs Australia A Women… pic.twitter.com/PRnlZAAI8N
— ANI (@ANI) September 23, 2026
ਇਸ ਦੌਰਾਨ ਉਨ੍ਹਾਂ IPL ਆਕਸ਼ਨ ਦੇ ਐਲਾਨ ਤੋਂ ਇਲਾਵਾ, BCCI ਸਕੱਤਰ ਨੇ ਭਾਰਤ 'ਏ' (ਮਹਿਲਾ) ਅਤੇ ਆਸਟ੍ਰੇਲੀਆ 'ਏ' (ਮਹਿਲਾ) ਟੀਮਾਂ ਵਿਚਕਾਰ ਹੋਣ ਵਾਲੇ ਮੁਕਾਬਲਿਆਂ ਬਾਰੇ ਵੀ ਜਾਣਕਾਰੀ ਦਿੱਤੀ। ਧਰਮਸ਼ਾਲਾ ਵਿੱਚ ਲਗਾਤਾਰ ਪੈ ਰਹੀ ਬਾਰਸ਼ ਅਤੇ ਖਰਾਬ ਮੌਸਮ ਕਾਰਨ ਉੱਥੋਂ ਦੀਆਂ ਸਥਿਤੀਆਂ ਕ੍ਰਿਕਟ ਲਈ ਅਨੁਕੂਲ ਨਹੀਂ ਹਨ। ਖੇਡ ਗਤੀਵਿਧੀਆਂ ਵਿੱਚ ਕੋਈ ਰੁਕਾਵਟ ਨਾ ਆਵੇ, ਇਸ ਲਈ ਆਗਾਮੀ T20 ਮੈਚਾਂ ਨੂੰ ਧਰਮਸ਼ਾਲਾ ਤੋਂ ਮੋਹਾਲੀ ਸ਼ਿਫਟ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਏਸ਼ੀਆਈ ਖੇਡਾਂ : ਚੀਨ ਦੀ 13 ਸਾਲਾ ਯੂ ਜ਼ਡੀ ਨੇ ਤੈਰਾਕੀ 'ਚ ਜਿੱਤਿਆ ਤੀਜਾ ਸੋਨੇ ਦਾ ਤਗਮਾ
NEXT STORY