ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਵਿਚ ਦੁਨੀਆਭਰ ਦੇ ਖਿਡਾਰੀ ਖੇਡਣ ਲਈ ਬੇਤਾਬ ਰਹਿੰਦੇ ਹਨ। ਇਸ ਦੇ ਪਿੱਛੇ ਕਾਰਨ ਹੈ, ਇਸ ਵਿਚ ਮਿਲਣ ਵਾਲੀ ਦੌਲਤ ਅਤੇ ਸ਼ੌਹਰਤ। ਕਈ ਵਿਦੇਸ਼ੀ ਖਿਡਾਰੀ ਤਾਂ ਆਪਣੇ ਦੇਸ਼ ਲਈ ਖੇਡਣ ਤੋਂ ਜ਼ਿਆਦਾ ਆਈ.ਪੀ.ਐਲ. ਵਿਚ ਖੇਡਣ ਨੂੰ ਤਿਆਰ ਰਹਿੰਦੇ ਹਨ। ਇਸ ਗੱਲ ’ਤੇ ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਭੜਕ ਉਠੇ ਹਨ।
ਇਹ ਵੀ ਪੜ੍ਹੋ : ਭਾਰਤੀ ਕ੍ਰਿਕਟਰਾਂ ਨੂੰ ਮਿਲ ਰਹੀਆਂ ‘ਥਾਰ’, ਹੁਣ ਆਨੰਦ ਮਹਿੰਦਰਾ ਨੇ ਇਸ ਖਿਡਾਰੀ ਨੂੰ ਦਿੱਤਾ ਤੋਹਫ਼ਾ
ਦਰਅਸਲ ਸਾਊਥ ਅਫਰੀਕਾ ਅਤੇ ਪਾਕਿਸਤਾਨ ਵਿਚਾਲੇ 3 ਮੈਚਾਂ ਦੀ ਟੈਸਟ ਸੀਰੀਜ਼ ਹੋਈ। ਇਸ ਸੀਰੀਜ਼ ਦੇ ਦੂਜੇ ਮੁਕਾਬਲੇ ਦੇ ਬਾਅਦ ਸਾਊਥ ਅਫਰੀਕਾ ਦੇ ਕੁੱਝ ਖਿਡਾਰੀ ਸੀਰੀਜ਼ ਨੂੰ ਵਿਚਾਲੇ ਹੀ ਛੱਡ ਕੇ ਭਾਰਤ ਰਵਾਨਾ ਹੋ ਗਏ। ਸਟਾਰ ਵਿਕਟਕੀਪਰ ਬੱਲੇਬਾਜ਼ ਕਵਿੰਟਨ ਡੀ ਕਾਕ, ਤੇਜ਼ ਗੇਂਦਬਾਜ਼ ਕਸਿਗੋ ਰਬਾਡਾ ਅਤੇ ਐਨਰਿਚ ਨਾਟਰਜੇ ਦੂਜੇ ਵਨਡੇ ਦੇ ਬਾਅਦ ਹੀ ਭਾਰਤ ਲਈ ਰਵਾਨਾ ਹੋ ਗਏ ਸਨ। ਇੰਨਾਂ ਹੀ ਨਹੀਂ ਇੰਗਲੈਂਡ ਦੀ ਟੀਮ ਦੇ ਵੀ ਕਈ ਖਿਡਾਰੀ ਪਹਿਲਾਂ ਹੀ ਇਹ ਕਹਿ ਚੁੱਕੇ ਹਨ ਕਿ ਉਹ ਆਈ.ਪੀ.ਐਲ. ਲਈ ਆਪਣੇ ਦੇਸ਼ ਵਿਚ ਖੇਡਣਾ ਵੀ ਛੱਡ ਸਕਦੇ ਹਨ।
ਇਹ ਵੀ ਪੜ੍ਹੋ : ਕੋਰੋਨਾ ਖ਼ਿਲਾਫ਼ ਜਾਰੀ ਲੜਾਈ ’ਚ ਮਦਦ ਲਈ WHO ਮੁਖੀ ਨੇ ਮੁੜ ਪੜ੍ਹੇ ਮੋਦੀ ਦੀ ਤਾਰੀਫ਼ ’ਚ ਕਸੀਦੇ
ਸਾਊਥ ਅਫਰੀਕਾ ਦੇ ਖਿਡਾਰੀਆਂ ਦੇ ਸੀਰੀਜ਼ ਨੂੰ ਵਿਚਾਲੇ ਛੱਡਣ ਦੀ ਗੱਲ ’ਤੇ ਪਾਕਿਸਤਾਨ ਦੇ ਸਾਬਕਾ ਦਿੱਗਜ ਖਿਡਾਰੀ ਸ਼ਾਹਿਦ ਅਫਰੀਕੀ ਨੂੰ ਗੁੱਸਾ ਆ ਗਿਆ ਹੈ। ਅਫਰੀਦੀ ਨੇ ਟਵੀਟ ਕਰਕੇ ਕਿਹਾ, ‘ਇਹ ਦੇਖ ਕੇ ਹੈਰਾਨ ਹਾਂ ਕਿ ਦੱਖਣੀ ਅਫਰੀਕਾ ਕ੍ਰਿਕਟ ਬੋਰਡ ਨੇ ਆਪਣੇ ਖਿਡਾਰੀਆਂ ਨੂੰ ਸੀਰੀਜ਼ ਦੌਰਾਨ ਆਈ.ਪੀ.ਐਲ. ਵਿਚ ਖੇਡਣ ਲਈ ਜਾਣ ਦੀ ਇਜਾਜ਼ਤ ਦੇ ਦਿੱਤੀ। ਇਸ ਬਾਰੇ ਵਿਚ ਫਿਰ ਤੋਂ ਸੋਚਨ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ : ਅਮਰੀਕਾ 'ਚ ਪੰਜਾਬੀ ਟਰੱਕ ਡਰਾਈਵਰ ਕੁਲਵਿੰਦਰ ਸਿੰਘ ਦੀ ਮੌਤ
IPL 2021: ਸਮਾਰਟਫੋਨ ’ਤੇ ਮੁਫ਼ਤ ’ਚ ਵੇਖੋ ਸਾਰੇ ਮੈਚ, ਬਸ ਕਰਨਾ ਹੋਵੇਗਾ ਇਹ ਕੰਮ
NEXT STORY