ਨਵੀਂ ਦਿੱਲੀ: ਆਸਟ੍ਰੇਲੀਆਈ ਦੌਰੇ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਨੂੰ ਆਖ਼ਿਰਕਾਰ ਆਪਣਾ ਤੋਹਫ਼ਾ ਮਿਲ ਹੀ ਗਿਆ ਹੈ। ਦਰਅਸਲ ਵਾਸ਼ਿੰਗਟਨ ਸੁੰਦਰ ਨੂੰ ਆਟੋਮੋਬਾਇਲ ਕੰਪਨੀ ਦੇ ਮਾਲਕ ਆਨੰਦ ਮਹਿੰਦਰਾ ਨੇ ਮਹਿੰਦਰਾ ਥਾਰ ਗਿਫ਼ਟ ਕੀਤੀ ਹੈ।
ਇਹ ਵੀ ਪੜ੍ਹੋ: ਆਨੰਦ ਮਹਿੰਦਰਾ ਨੇ ਟੀ ਨਟਰਾਜਨ ਨੂੰ ਤੋਹਫ਼ੇ ਵਜੋਂ ਦਿੱਤੀ ‘ਥਾਰ’, ਅੱਗਿਓਂ ਕ੍ਰਿਕਟਰ ਨੇ ਵੀ ਭੇਜਿਆ 'ਰਿਟਰਨ ਗਿਫ਼ਟ'
ਵਾਸ਼ਿੰਗਟਨ ਨੇ ਇੰਸਟਾਗ੍ਰਾਮ ’ਤੇ ਆਪਣੀ ਨਵੀਂ ਮਹਿੰਦਰਾ ਥਾਰ ਨਾਲ ਤਸਵੀਰ ਸਾਂਝੀ ਕਰਦੇ ਹੋਏ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ। ਵਾਸ਼ਿੰਗਟਨ ਸੁੰਦਰ ਨੇ ਆਪਣੀ ਪੋਸਟ ਸਾਂਝੀ ਕਰਦੇ ਹੋਏ ਲਿਖਿਆ, ‘ਇਸ ਬਿਹਤਰੀਨ ਗਿਫ਼ਟ ਅਤੇ ਮੋਟੀਵੇਸ਼ਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸ਼੍ਰੀ ਆਨੰਦ ਮਹਿੰਦਰਾ ਜੀ।’
ਇਹ ਵੀ ਪੜ੍ਹੋ: ਟੀ ਨਟਰਾਜਨ ਤੋਂ ਬਾਅਦ ਸ਼ਰਦੁਲ ਠਾਕੁਰ ਨੂੰ ਵੀ ਮਿਲਿਆ ਤੋਹਫ਼ਾ, ਆਨੰਦ ਮਹਿੰਦਰਾ ਨੇ ਨਿਭਾਇਆ ਆਪਣਾ ਵਾਅਦਾ
ਵਾਸ਼ਿੰਗਟਨ ਨੇ ਅੱਗੇ ਲਿਖਿਆ, ‘ਇਹ ਸਾਨੂੰ ਸਾਰੇ ਨੌਜਵਾਨਾਂ ਨੂੰ ਮੋਟੀਵੇਟ ਕਰਦਾ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਤੁਹਾਡਾ ਸਮਰਥਨ ਕਈ ਲੋਕਾਂ ਨੂੰ ਖੇਡ ਲਈ ਮੋਟੀਵੇਟ ਕਰੇਗਾ, ਜਿਸ ਨਾਲ ਸਾਡੇ ਦੇਸ਼ ਨੂੰ ਮਾਣ ਕਰਨ ਦਾ ਮੌਕਾ ਮਿਲੇਗਾ। ਤੁਹਾਡਾ ਬਹੁਤ-ਬਹੁਤ ਧੰਨਵਾਦ ਅਤੇ ਸ਼ੁੱਭਕਾਮਨਾਵਾਂ, ਸਰ।’ ਇੱਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਟੀ ਟਨਰਾਜਨ, ਸ਼ਾਰਦੁਲ ਠਾਕੁਰ ਅਤੇ ਮੁਹੰਮਦ ਸਿਰਾਜ ਨੂੰ ਵੀ ਤੋਹਫ਼ੇ ਵਿਚ ਮਹਿੰਦਰਾ ਥਾਰ ਮਿਲ ਚੁੱਕੀ ਹੈ।
ਟੀ ਨਟਰਾਜਨ ਨੇ ਟਵਿਟਰ ’ਤੇ ਲਿਖਿਆ ਸੀ, ‘ਭਾਰਤ ਲਈ ਕ੍ਰਿਕਟ ਖੇਡਣਾ ਮੇਰੀ ਜ਼ਿੰਦਗੀ ਲਈ ਸਭ ਤੋਂ ਵੱਡੀ ਗੱਲ ਰਹੀ। ਇੱਥੇ ਤੱਕ ਪਹੁੰਚਣਾ ਮੇਰੇ ਲਈ ਆਸਾਨ ਨਹੀਂ ਸੀ। ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਨਾਲ ਲੋਕਾਂ ਦਾ ਪਿਆਰ ਮੈਨੂੰ ਮਿਲਿਆ ਹੈ, ਉਸ ਨੇ ਮੈਨੂੰ ਅਭਿਭੂਤ ਕਰ ਦਿੱਤਾ ਹੈ। ਬਿਹਤਰੀਨ ਲੋਕਾਂ ਦਾ ਸਮਰਥਨ ਅਤੇ ਹੌਸਲਾ ਅਫ਼ਜਾਈ ਮੇਰੇ ਲਈ ਰਸਤੇ ਲੱਭਣ ਵਿਚ ਮਦਦਗਾਰ ਸਾਬਿਤ ਹੁੰਦਾ ਹੈ।'
ਉਥੇ ਹੀ ਸ਼ਾਰਦੁਲ ਠਾਕੁਰ ਨੇ ਆਪਣੇ ਟਵਿਟਰ ’ਤੇ ਲਿਖਿਆ ਸੀ, ‘ਨਵੀਂ ਮਹਿੰਦਰਾ ਥਾਰ ਆ ਚੁੱਕੀ ਹੈ। ਮਹਿੰਦਰਾ ਕੰਪਨੀ ਨੇ ਇਸ ਨੂੰ ਜ਼ਬਰਦਸਤ ਤਰੀਕੇ ਨਾਲ ਬਣਾਇਆ ਹੈ। ਮੈਂ ਇਸ ਐਸ.ਯੂ.ਵੀ. ਨੂੰ ਡਰਾਈਵ ਕਰਕੇ ਕਾਫ਼ੀ ਖ਼ੁਸ਼ ਹਾਂ। ਇਸ ਜੈਸਚਰ ਨੂੰ ਸਾਡੇ ਦੇਸ਼ ਦੇ ਯੁਵਾ ਕਾਫ਼ੀ ਪਸੰਦ ਕਰਨਗੇ। ਇਕ ਵਾਰ ਫਿਰ ਤੋਂ ਸ਼੍ਰੀ ਆਨੰਦ ਮਹਿੰਦਰਾ ਅਤੇ ਪ੍ਰਕਾਸ਼ ਵਾਕੰਕਰ ਜੀ ਦਾ ਧੰਨਵਾਦ, ਜਿਨ੍ਹਾਂ ਨੇ ਆਸਟ੍ਰੇਲੀਆ ਦੌਰ ’ਤੇ ਸਾਡੇ ਯੋਗਦਾਨ ਦੀ ਸ਼ਲਾਘਾ ਕੀਤੀ।
ਮੁਹੰਮਦ ਸਿਰਾਜ ਨੇ ਟਵਿਟਰ ’ਤੇ ਲਿਖਿਆ ਸੀ, ‘ਮੇਰੇ ਕੋਲ ਇਸ ਸਮੇਂ ਅਲਫਾਜ਼ ਨਹੀਂ ਹਨ। ਮੈਂ ਖ਼ੂਬਸੂਰਤ ਮਹਿੰਦਰਾ ਥਾਰ ਨੂੰ ਪਾ ਕੇ ਬੇਹੱਦ ਖ਼ੁਸ਼ ਹਾਂ। ਇਸ ਸਮੇਂ ਮੈਂ ਆਨੰਦ ਮਹਿੰਦਰਾ ਸਰ ਦਾ ਧੰਨਵਾਦ ਕਰਨਾ ਚਾਵਾਂਗਾ। ਇਹ ਐਸ.ਯੁ.ਵੀ. ਐਕਸਾ ਮਰੀਨ ਰੰਗ ਦੀ ਹੈ।’
ਇਹ ਵੀ ਪੜ੍ਹੋ : ਆਨੰਦ ਮਹਿੰਦਰਾ ਨੇ ਨਿਭਾਇਆ ਵਾਅਦਾ, ਨਟਰਾਜਨ ਤੇ ਸ਼ਾਰਦੁਲ ਤੋਂ ਬਾਅਦ ਇਸ ਖਿਡਾਰੀ ਨੂੰ ਵੀ ਦਿੱਤੀ ਤੋਹਫ਼ੇ ’ਚ ‘ਥਾਰ’
ਜ਼ਿਕਰਯੋਗ ਹੈ ਕਿ ਆਟੋਮੋਬਾਇਲ ਕੰਪਨੀ ਦੇ ਮਾਲਕ ਆਨੰਦ ਮਹਿੰਦਰਾ ਨੇ ਆਸਟ੍ਰੇਲੀਆ ਦੌਰੇ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਟੀ ਨਟਰਾਜਨ, ਮੁਹੰਮਦ ਸਿਰਾਜ, ਸ਼ੁਭਮਨ ਗਿੱਲ, ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ ਅਤੇ ਨਵਦੀਪ ਸੈਣੀ ਨੂੰ ਮਹਿੰਦਰਾ ਥਾਰ ਗਿਫ਼ਟ ਦੇਣ ਦਾ ਵਾਆਦਾ ਕੀਤਾ ਸੀ।
ਇਹ ਵੀ ਪੜ੍ਹੋ : ਕ੍ਰਿਕਟਰ ਹਰਭਜਨ ਸਿੰਘ ਦੀ ਪਤਨੀ ਗੀਤਾ ਨੇ ਯੋਗਾ ਕਰਦੇ ਹੋਏ ਫਲਾਂਟ ਕੀਤਾ ਬੇਬੀ ਬੰਪ, ਤਸਵੀਰਾਂ ਵਾਇਰਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਧੋਨੀ ਨੇ ਮੈਨੂੰ ਹੌਲੀ ਬਾਊਂਸਰ, ਕਟਰ ਪਾਉਣ ਨੂੰ ਕਿਹਾ ਤੇ ਇਸ ਦਾ ਫਾਇਦਾ ਹੋਇਆ : ਨਟਰਾਜਨ
NEXT STORY