ਦੋਹਾ (ਯੂ. ਐੱਨ. ਆਈ.)-ਈਰਾਨ ਦੇ ਫੁੱਟਬਾਲ ਖਿਡਾਰੀਆਂ ਨੇ ਕਤਰ ’ਚ ਚੱਲ ਰਹੇ ਫੀਫਾ ਵਿਸ਼ਵ ਕੱਪ 2022 ਵਿਚ ਇੰਗਲੈਂਡ ਖ਼ਿਲਾਫ਼ ਆਪਣੇ ਪਹਿਲੇ ਮੈਚ ਤੋਂ ਪਹਿਲਾਂ ਸੋਮਵਾਰ ਨੂੰ ਰਾਸ਼ਟਰੀ ਗਾਣ ਨਾ ਗਾ ਕੇ ਦੇਸ਼ ’ਚ ਚੱਲ ਰਹੀ ਅਸ਼ਾਂਤੀ ਸਬੰਧੀ ਵਿਰੋਧ ਪ੍ਰਗਟ ਕੀਤਾ। ਈਰਾਨ ਦੇ ਕਪਤਾਨ ਅਲਿਰੇਜਾ ਜਹਾਂਬਖ਼ਸ਼ ਨੇ ਮੈਚ ਤੋਂ ਪਹਿਲਾਂ ਕਿਹਾ ਸੀ ਕਿ ਦੇਸ਼ ’ਚ ਚੱਲ ਰਹੇ ਸਰਕਾਰ-ਵਿਰੋਧੀ ਪ੍ਰਦਰਸ਼ਨਾਂ ਦਾ ਸਮਰਥਨ ਕਰਨ ਲਈ ਰਾਸ਼ਟਰੀ ਗਾਣ ਗਾਉਣ ਤੋਂ ਨਾਂਹ ਕਰਨ ਦਾ ਫ਼ੈਸਲਾ ਟੀਮ ਮਿਲ ਕੇ ਲਵੇਗੀ।
ਇਹ ਖ਼ਬਰ ਵੀ ਪੜ੍ਹੋ : ਅੰਤਰਰਾਸ਼ਟਰੀ ਯਾਤਰੀਆਂ ਲਈ ਅਹਿਮ ਖ਼ਬਰ, ਭਾਰਤ ਦੀ ਯਾਤਰਾ ਲਈ ਹੁਣ ਨਹੀਂ ਭਰਨਾ ਪਵੇਗਾ ਇਹ ਫਾਰਮ
ਖਲੀਫਾ ਕੌਮਾਂਤਰੀ ਸਟੇਡੀਅਮ ’ਚ ਜਦੋਂ ਮੈਚ ਤੋਂ ਪਹਿਲਾਂ ਰਾਸ਼ਟਰੀ ਗਾਣ ਦਾ ਸਮਾਂ ਆਇਆ ਤਾਂ ਈਰਾਨੀ ਟੀਮ ਗੰਭੀਰ ਚਿਹਰਿਆਂ ਨਾਲ ਚੁੱਪਚਾਪ ਖੜ੍ਹੀ ਰਹੀ। ਈਰਾਨ ’ਚ 22 ਸਾਲਾ ਮਹਿਸਾ ਅਮੀਨੀ ਦੀ 16 ਸਤੰਬਰ ਨੂੰ ਪੁਲਸ ਹਿਰਾਸਤ ’ਚ ਮੌਤ ਤੋਂ ਬਾਅਦ ਦੇਸ਼ ਭਰ ’ਚ ਸਰਕਾਰ ਵਿਰੋਧੀ ਪ੍ਰਦਰਸ਼ਨ ਹੋ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਅੰਤਰਰਾਸ਼ਟਰੀ ਯਾਤਰੀਆਂ ਲਈ ਅਹਿਮ ਖ਼ਬਰ, ਭਾਰਤ ਦੀ ਯਾਤਰਾ ਲਈ ਹੁਣ ਨਹੀਂ ਭਰਨਾ ਪਵੇਗਾ ਇਹ ਫਾਰਮ
FIFA 2022 : ਨੀਦਰਲੈਂਡ ਨੇ ਸੇਨੇਗਲ ਨੂੰ 2-0 ਨਾਲ ਹਰਾਇਆ
NEXT STORY