ਸਪੋਰਟਸ ਡੈਸਕ : ਫੀਫਾ ਵਿਸ਼ਵ ਕੱਪ ਦੇ ਦੂਜੇ ਦਿਨ ਨੀਦਰਲੈਂਡ ਨੇ ਜਿੱਤ ਨਾਲ ਸ਼ੁਰੂਆਤ ਕੀਤੀ ਹੈ। ਗਰੁੱਪ-ਏ ਵਿਚ ਸੇਨੇਗਲ ਖ਼ਿਲਾਫ਼ ਖੇਡੇ ਗਏ ਮੈਚ ਵਿਚ 2-0 ਨਾਲ ਜਿੱਤ ਦਰਜ ਕੀਤੀ ਹੈ। ਨੀਦਰਲੈਂਡ ਲਈ ਕੋਡੀ ਜੈਕਪੋ ਅਤੇ ਡੇਵੀ ਕਲਾਸੇਨ ਨੇ ਇਕ-ਇਕ ਗੋਲ ਕੀਤਾ। ਇਹ ਗੋਲ 84ਵੇਂ ਅਤੇ ਐਕਸਟ੍ਰਾ ਟਾਈਮ ਵਿਚ ਹੋਏ। ਸੇਨੇਗਲ ਦੀ ਟੀਮ ਨੇ ਸਖਤ ਟੱਕਰ ਦਿੱਤੀ ਪਰ ਆਖਰੀ ਮਿੰਟਾਂ 'ਚ ਉਸ ਦੀ ਰੱਖਿਆਤਮਕ ਦੀਵਾਰ ਟੁੱਟ ਗਈ, ਜਿਸ ਦਾ ਨੀਦਰਲੈਂਡ ਨੇ ਫਾਇਦਾ ਚੁੱਕਿਆ।
ਦੋਵੇਂ ਟੀਮਾਂ
ਸੇਨੇਗਲ: ਐਡੁਆਰਡ ਮੈਂਡੀ (ਗੋਲਕੀਪਰ), ਯੂਸਫ਼ ਸਬਲੀ, ਕਲੀਦੌ ਕੌਲੀਬੈਲੀ (ਕਪਤਾਨ), ਪਪੇ ਅਬੂ ਸਿਸੇ, ਅਬਦੋ ਡਿਆਲੋ, ਇਦਰੀਸ ਗਿਉਏ, ਨਾਮਪਾਲਿਸ ਮੈਂਡੀ, ਚੀਖੌ ਕਿਊਏਤੇ, ਕ੍ਰੇਪਿਨ ਦੱਤਾ, ਬੌਲੇ ਦੀਆ, ਇਸਮਾਈਲਾ ਸਰਰ।
ਨੀਦਰਲੈਂਡ: ਐਂਡਰੀਜ਼ ਨੋਪਰਟ (ਗੋਲਕੀਪਰ), ਮੈਥਿਸ ਡੀ ਲਿਗਟ, ਵਰਜਿਲ ਵੈਨ ਡਾਇਕ (ਕਪਤਾਨ), ਨਾਥਨ ਏਕੇ, ਡੇਂਜ਼ਲ ਡੈਮਫ੍ਰੀਜ਼, ਸਟੀਵਨ ਬਰਘੁਸ, ਫਰੈਂਕੀ ਡੀ ਜੋਂਗ, ਡੇਲੀ ਬਲਾਈਂਡ, ਕੋਡੀ ਗਾਕਪੋ, ਸਟੀਵਨ ਬਰਗਵਾਇਨ, ਵਿਨਸੈਂਟ ਜਾਨਸੇਨ।
ਵਿਸ਼ਵ ਟੀਮ ਸ਼ਤਰੰਜ ਚੈਂਪੀਅਨਸ਼ਿਪ - ਭਾਰਤ ਨੇ ਇਜ਼ਰਾਇਲ ਅਤੇ ਪੋਲੈਂਡ ਨਾਲ ਡਰਾਅ ਖੇਡਿਆ
NEXT STORY