ਨਵੀਂ ਦਿੱਲੀ— ਏਸ਼ੀਆ ਕੱਪ ਤੋਂ ਪਹਿਲਾਂ ਭਾਰਤ ਦੇ ਸਾਬਕਾ ਦਿੱਗਜ ਖਿਡਾਰੀ ਇਰਫਾਨ ਪਠਾਨ ਨੂੰ ਪਰਿਵਾਰ ਸਮੇਤ ਏਅਰਪੋਰਟ 'ਤੇ ਬਦਸਲੂਕੀ ਝੱਲਣੀ ਪਈ। ਇਕ ਏਅਰਲਾਈਨ ਦੀ ਗਲਤੀ ਕਾਰਨ ਖਿਡਾਰੀ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਰਫਾਨ ਪਠਾਨ ਦਾ ਕਹਿਣਾ ਹੈ ਕਿ ਬੁਕਿੰਗ ਦੀ ਪੁਸ਼ਟੀ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਡੇਢ ਘੰਟੇ ਤੱਕ ਏਅਰਪੋਰਟ 'ਤੇ ਇੰਤਜ਼ਾਰ ਕਰਨਾ ਪਿਆ।
ਇਰਫਾਨ ਪਠਾਨ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਵੀ ਦਿੱਤੀ। ਉਨ੍ਹਾਂ ਸਬੰਧਤ ਅਧਿਕਾਰੀਆਂ ਤੋਂ ਇਸ ਮਾਮਲੇ ਸਬੰਧੀ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਹੈ। ਆਪਣੇ ਟਵੀਟ 'ਤੇ, ਉਨ੍ਹਾਂ ਨੇ ਕੈਪਸ਼ਨ ਲਿਖਿਆ - ਉਮੀਦ ਹੈ ਕਿ ਤੁਸੀਂ ਨੋਟਿਸ ਕਰੋਗੇ ਅਤੇ ਸੁਧਾਰੋਗੇ @airvistara। ਹਾਲਾਂਕਿ ਬਾਅਦ 'ਚ ਏਅਰਲਾਈਨਜ਼ ਨੇ ਟਵੀਟ ਕਰਕੇ ਪਠਾਨ ਨਾਲ ਹੋਏ ਇਸ ਸਲੂਕ 'ਤੇ ਚਿੰਤਾ ਜਤਾਈ ਹੈ।
ਇਰਫਾਨ ਪਠਾਨ ਨੇ ਟਵਿੱਟਰ 'ਤੇ ਲਿਖਿਆ, "ਅੱਜ ਮੈਂ ਵਿਸਤਾਰਾ ਫਲਾਈਟ UK-201 ਰਾਹੀਂ ਮੁੰਬਈ ਤੋਂ ਦੁਬਈ ਦੀ ਯਾਤਰਾ ਕਰ ਰਿਹਾ ਸੀ। ਚੈੱਕ-ਇਨ ਕਾਊਂਟਰ 'ਤੇ ਮੈਨੂੰ ਬਹੁਤ ਬੁਰਾ ਅਨੁਭਵ ਹੋਇਆ। ਵਿਸਤਾਰਾ ਨੇ ਅਣਜਾਣੇ ਵਿੱਚ ਮੇਰੀ ਟਿਕਟ ਸ਼੍ਰੇਣੀ ਨੂੰ ਡਾਊਨਗ੍ਰੇਡ ਕਰ ਦਿੱਤਾ ਸੀ। ਜੋ ਕਿ ਇੱਕ ਪੁਸ਼ਟੀ ਹੋਈ ਬੁਕਿੰਗ ਸੀ। ਮੈਨੂੰ ਹੱਲ ਲਈ ਕਾਊਂਟਰ 'ਤੇ ਡੇਢ ਘੰਟੇ ਤੱਕ ਇੰਤਜ਼ਾਰ ਕਰਨਾ ਪਿਆ। ਮੇਰੇ ਨਾਲ ਮੇਰੀ ਪਤਨੀ, ਮੇਰੇ 8 ਮਹੀਨੇ ਦੇ ਬੱਚੇ ਅਤੇ 5 ਸਾਲ ਦੇ ਬੱਚੇ ਨੂੰ ਵੀ ਇਸ ਵਿੱਚੋਂ ਲੰਘਣਾ ਪਿਆ।"
ਉਨ੍ਹਾਂ ਅੱਗੇ ਲਿਖਿਆ, 'ਗਰਾਊਂਡ ਸਟਾਫ਼ ਦਾ ਰਵੱਈਆ ਵੀ ਚੰਗਾ ਨਹੀਂ ਸੀ ਅਤੇ ਤਰ੍ਹਾਂ-ਤਰ੍ਹਾਂ ਦੇ ਬਹਾਨੇ ਦੇ ਰਹੇ ਸਨ। ਸਗੋਂ ਕੁਝ ਹੋਰ ਯਾਤਰੀ ਵੀ ਇਸੇ ਤਜਰਬੇ ਵਿੱਚੋਂ ਲੰਘੇ ਸਨ। ਮੈਨੂੰ ਸਮਝ ਨਹੀਂ ਆ ਰਿਹਾ ਕਿ ਉਨ੍ਹਾਂ ਨੇ ਫਲਾਈਟ ਨੂੰ ਓਵਰਸੋਲਡ ਕਿਉਂ ਕੀਤਾ ਅਤੇ ਇਸ ਨੂੰ ਪ੍ਰਬੰਧਕਾਂ ਵੱਲੋਂ ਕਿਵੇਂ ਮਨਜ਼ੂਰੀ ਦਿੱਤੀ ਗਈ? ਮੈਂ ਸਬੰਧਤ ਅਧਿਕਾਰੀ ਨੂੰ ਇਨ੍ਹਾਂ ਘਟਨਾਵਾਂ 'ਤੇ ਤੁਰੰਤ ਕਾਰਵਾਈ ਕਰਨ ਦੀ ਬੇਨਤੀ ਕਰਾਂਗਾ ਤਾਂ ਜੋ ਕਿਸੇ ਨੂੰ ਵੀ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ।'
ਵਿਰਾਟ ਦੀ ਵਾਪਸੀ 'ਤੇ ਰਵੀ ਸ਼ਾਸਤਰੀ ਦਾ ਬਿਆਨ- ਇਕ ਅਰਧ ਸੈਂਕੜਾ ਤੇ ਸਾਰਿਆਂ ਦੇ ਮੂੰਹ ਹੋਣਗੇ ਬੰਦ
NEXT STORY