ਹਾਂਗਝੋਊ– ਸੰਯਮ ਨੇ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ’ਚ ਭਾਰਤ ਦਾ ਖਾਤਾ ਖੋਲ੍ਹਦਿਆਂ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਪ੍ਰਤੀਯੋਗਿਤਾ ’ਚ ਚਾਂਦੀ ਤਮਗਾ ਜਿੱਤਿਆ। ਫਾਈਨਲ ’ਚ ਉਸ ਨੇ 243.4 ਅੰਕ ਬਣਾਏ। ਕੁਆਲੀਫਿਕੇਸ਼ਨ ਦੌਰ ’ਚ ਉਸ ਦਾ ਸਕੋਰ 579 ਸੀ। ਉਸ ਨੇ ਦਿੱਲੀ ’ਚ ਰਾਸ਼ਟਰੀ ਚੋਣ ਟ੍ਰਾਇਲ ’ਚ 10 ਮੀਟਰ ਏਅਰ ਪਿਸਟਲ ਟ੍ਰਾਇਲ-2 ’ਚ 243.1 ਸਕੋਰ ਕੀਤਾ ਸੀ। ਚੰਡੀਗੜ੍ਹ ਦੀ ਇਹ ਨਿਸ਼ਾਨੇਬਾਜ਼ ਜੂਨੀਅਰ ਵਿਸ਼ਵ ਕੱਪ ’ਚ ਸੋਨ ਤਮਗਾ ਜਿੱਤ ਚੁੱਕੀ ਹੈ।
ਭਾਰਤ ਦੀ ਸੁਰੂਚੀ ਇੰਦਰ ਸਿੰਘ ਵੀ 8 ਮਹਿਲਾਵਾਂ ਦੇ ਫਾਈਨਲ ’ਚ ਪਹੁੰਚੀ ਤੇ 137.6 ਅੰਕ ਲੈ ਕੇ 7ਵੇਂ ਸਥਾਨ ’ਤੇ ਰਹੀ। ਕੁਆਲੀਫਿਕੇਸ਼ਨ ’ਚ ਓਲੰਪਿਕ ਤਮਗਾ ਜੇਤੂ ਮਨੂ ਭਾਕਰ ਨੇ 582 ਸਕੋਰ ਕੀਤਾ ਸੀ। ਉਹ ਆਰ. ਪੀ. ਓ. (ਸਿਰਫ ਰੈਂਕਿੰਗ ਪੁਆਇੰਟ) ਦੇ ਤਹਿਤ ਖੇਡ ਰਹੀ ਸੀ। ਈਸ਼ਾ ਸਿੰਘ 13ਵੇਂ ਸਥਾਨ ’ਤੇ ਰਹੀ ਜਦਕਿ ਲਕਸ਼ਿਤਾ ਨੇ ਆਰ. ਪੀ. ਓ. ਦੇ ਤਹਿਤ 572 ਅੰਕ ਬਣਾਏ।
ਵਿਸ਼ਵ ਕੱਪ ਫਾਈਨਲ ਤੋਂ ਬਾਅਦ ਅਰਜਨਟੀਨਾ ਦੇ ਖਿਡਾਰੀਆਂ ਦਾ ਵਤੀਰਾ ਮਨਜ਼ੂਰ ਨਹੀਂ : ਸਪੇਨ ਦਾ ਕੋਚ
NEXT STORY