ਜਿਨੇਵਾ– ਵਿਸ਼ਵ ਕੱਪ ਫਾਈਨਲ ਦੌਰਾਨ ਅਤੇ ਉਸ ਤੋਂ ਬਾਅਦ ਅਰਜਨਟੀਨਾ ਦੇ ਖਿਡਾਰੀਆਂ ਦੇ ਕਥਿਤ ਵਤੀਰੇ ਦੀ ਫੀਫਾ ਵਲੋਂ ਜਾਂਚ ਕੀਤੇ ਜਾਣ ਦੇ ਵਿਚਾਲੇ ਸਪੇਨ ਦੇ ਮੁੱਖ ਕੋਚ ਲੁਈਸ ਦਿ ਲਾ ਫੁਏਂਤੇ ਨੇ ਇਨ੍ਹਾਂ ਘਟਨਾਵਾਂ ਨੂੰ ‘ਅਸਹਿਣਯੋਗ ਤੇ ਅਸਵੀਕਾਰਨਯੋਗ’ ਕਰਾਰ ਦਿੱਤਾ ਹੈ।
ਸਪੇਨ ਦੀ ਐਤਵਾਰ ਨੂੰ ਵਾਧੂ ਸਮੇਂ ’ਚ 1-0 ਦੀ ਜਿੱਤ ਨਾਲ ਮੌਜੂਦਾ ਚੈਂਪੀਅਨ ਅਰਜਨਟੀਨਾ ਦਾ ਖਿਤਾਬ ਖੁੱਸਿਆ ਗਿਆ। ਇਸ ਤੋਂ ਬਾਅਦ ਮੈਦਾਨ ’ਤੇ ਦੋਵਾਂ ਟੀਮਾਂ ਦੇ ਖਿਡਾਰੀਆਂ ਵਿਚਾਲੇ ਹੋਏ ਤਿੱਖੇ ਟਕਰਾਅ ਦੀ ਜਾਂਚ ਲਈ ਫੀਫਾ ਨੇ ਸੋਮਵਾਰ ਨੂੰ ਆਪਣੇ ਅਨੁਸ਼ਾਸਨੀ ਵਕੀਲਾਂ ’ਚੋਂ ਇਕ ਨੂੰ ਰਿਪੋਰਟ ਸੌਂਪਣ ਦਾ ਨਿਰਦੇਸ਼ ਦਿੱਤਾ।
ਮੈਚ ਦੌਰਾਨ ਅਰਜਨਟੀਨਾ ਦੇ ਮਿਡਫੀਲਡਰ ਲਿਏਂਡਰੋ ਪਾਰੇਦੇਸ ਦੀ ਸਪੇਨ ਦੇ ਖਿਡਾਰੀਆਂ ਐਰਿਕ ਗਾਰਸੀਆ ਤੇ ਗਾਵੀ ਨਾਲ ਝੜਪ ਹੋਈ ਤਾਂ ਉੱਥੇ ਹੀ, ਸਪੇਨ ਦਾ ਕਪਤਾਨ ਰੋਡਰੀ ਜਦੋਂ ਅਰਜਨਟੀਨਾ ਦੇ ਡਿਫੈਂਡਰ ਨਾਹੁਏਲ ਮੋਲੀਨਾ ਦੇ ਕੋਲੋਂ ਲੰਘ ਰਿਹਾ ਸੀ, ਉਦੋਂ ਉਸ ਦੇ ਪੇਟ ’ਤੇ ਵਾਰ ਕੀਤੇ ਜਾਣ ਦਾ ਵੀ ਦੋਸ਼ ਹੈ।
ਫੁਏਂਤੇ ਨੇ ਕਿਹਾ,‘‘ਅਜਿਹੀਆਂ ਘਟਨਾਵਾਂ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਸ ਸਮੇਂ ਮੈਂ ਹੋਰ ਲੋਕਾਂ ਨਾਲ ਜਿੱਤ ਦਾ ਜਸ਼ਨ ਮਨਾ ਰਿਹਾ ਸੀ, ਇਸ ਲਈ ਘਟਨਾਵਾਂ ਨੂੰ ਪ੍ਰਤੱਖ ਰੂਪ ’ਚ ਨਹੀਂ ਦੇਖ ਸਕਿਆ।’’
ਫੀਫਾ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਜਾਂਚ ਅਧਿਕਾਰੀ ਦਾ ਕਾਰਜ ਖੇਤਰ ਕੀ ਹੋਵੇਗਾ ਤੇ ਕੀ ਸਪੇਨ ਦੇ ਖਿਡਾਰੀਆਂ ਅਤੇ ਸਹਿਯੋਗੀ ਸਟਾਫ ਦੇ ਬਿਆਨ ਵੀ ਦਰਜ ਕੀਤੇ ਜਾਣਗੇ। ਇਸ ਵਿਚਾਲੇ ਅਰਜਨਟੀਨਾ ਦੇ ਸਹਾਇਕ ਕੋਚ ਰੋਬਰਟੋ ਆਯਾਲਾ ਨੇ ਬੁੱਧਵਾਰ ਨੂੰ ਦਾਨੀ ਓਲਮੋ ਨਾਲ ਹੋਈ ਆਪਣੀ ਝੜਪ ਲਈ ਮੁਆਫੀ ਮੰਗੀ। ਉਸ ਨੇ ਕਿਹਾ ਕਿ ਉਹ ਸਿਰਫ ਮਾਮੂਲੀ ਝੜਪ ਸੀ, ਠੁੱਡਾ/ਮੁੱਕਾ ਨਹੀਂ ਮਾਰਿਆ ਗਿਆ ਸੀ।
ਦੂਜੇ ਟੀ20 ਮੈਚ 'ਚ ਅੱਜ ਭਾਰਤ ਦਾ ਸਾਹਮਣਾ ਜ਼ਿੰਬਾਬਵੇ ਨਾਲ, ਜਾਣੋ ਕਿਸ ਦਾ ਪਲੜਾ ਹੈ ਭਾਰੀ
NEXT STORY