ਵੈੱਬ ਡੈਸਕ : ਫੀਫਾ ਵਿਸ਼ਵ ਕੱਪ ਜਿਸ ਘੜੀ ਦਾ ਫੁੱਟਬਾਲ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਉਹ ਘੜੀ ਆਉਣ ਵਾਲੀ ਹੈ। ਐਤਵਾਰ ਨੂੰ ਫੀਫਾ ਵਿਸ਼ਵ ਕੱਪ ਦਾ ਫਾਈਨਲ ਸਪੇਨ ਤੇ ਅਰਜਨਟੀਨਾ ਵਿਚਾਲੇ ਖੇਡਿਆ ਜਾਵੇਗਾ। ਸਪੇਨ ਅਤੇ ਅਰਜਨਟੀਨਾ ਵਿਚਾਲੇ ਹੋਣ ਵਾਲਾ ਵਰਲਡ ਕੱਪ ਫੁੱਟਬਾਲ ਫਾਈਨਲ ਦਾ ਇਹ ਮੁਕਾਬਲਾ ਸਿਰਫ਼ ਇੱਕ ਖੇਡ ਮੁਕਾਬਲਾ ਨਹੀਂ ਰਹਿ ਗਿਆ, ਸਗੋਂ ਇਹ ਕਾਰੋਬਾਰੀ ਜਗਤ ਲਈ ਕਮਾਈ ਦਾ ਇੱਕ ਵੱਡਾ ਜ਼ਰੀਆ ਬਣਨ ਜਾ ਰਿਹਾ ਹੈ। ਸੋਮਵਾਰ ਤੜਕੇ ਹੋਣ ਵਾਲੇ ਇਸ ਮਹਾਂ-ਮੁਕਾਬਲੇ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਹੈ, ਜਿਸ ਕਾਰਨ ਰੈਸਟੋਰੈਂਟਾਂ, ਪੱਬਾਂ, ਮਲਟੀਪਲੈਕਸਾਂ ਅਤੇ ਫੂਡ ਡਿਲੀਵਰੀ ਐਪਸ ਦੇ ਕਾਰੋਬਾਰ ਵਿੱਚ ਭਾਰੀ ਉਛਾਲ ਆਉਣ ਦੀ ਉਮੀਦ ਹੈ।
ਬੈਂਗਲੁਰੂ ਅਤੇ ਹੈਦਰਾਬਾਦ ਵਰਗੇ ਸ਼ਹਿਰਾਂ ਵਿੱਚ ਪ੍ਰਸ਼ਾਸਨ ਨੇ ਰੈਸਟੋਰੈਂਟਾਂ ਅਤੇ ਪੱਬਾਂ ਨੂੰ ਦੇਰ ਰਾਤ ਤੱਕ ਖੁੱਲ੍ਹੇ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ। ਨੈਸ਼ਨਲ ਰੈਸਟੋਰੈਂਟ ਐਸੋਸੀਏਸ਼ਨ ਆਫ਼ ਇੰਡੀਆ ਮੁਤਾਬਕ, ਆਮ ਤੌਰ 'ਤੇ ਐਤਵਾਰ ਦੀ ਰਾਤ ਨੂੰ ਭੀੜ ਘੱਟ ਹੁੰਦੀ ਹੈ, ਪਰ ਫਾਈਨਲ ਕਰਕੇ ਕਾਰੋਬਾਰ 100% ਤੱਕ ਵਧਣ ਦੀ ਉਮੀਦ ਹੈ।
ਕੁਇੱਕ-ਕਾਮਰਸ ਅਤੇ ਆਨਲਾਈਨ ਫੂਡ ਡਿਲੀਵਰੀ ਕੰਪਨੀਆਂ ਨੇ ਫੁੱਟਬਾਲ ਥੀਮ 'ਤੇ ਆਧਾਰਿਤ ਕਈ ਡਿਸਕਾਊਂਟ, ਇਨਾਮ ਅਤੇ ਖਾਸ ਮੁਹਿੰਮਾਂ ਸ਼ੁਰੂ ਕੀਤੀਆਂ ਹਨ ਤਾਂ ਜੋ ਦੇਰ ਰਾਤ ਦੇ ਆਰਡਰਾਂ ਦਾ ਫਾਇਦਾ ਚੁੱਕਿਆ ਜਾ ਸਕੇ। ਖਾਸ ਕਰਕੇ ਰੋਲ, ਬਰਗਰ, ਪੀਜ਼ਾ ਅਤੇ ਫ੍ਰੈਂਚ ਫਰਾਈਜ਼ ਵਰਗੇ ਆਸਾਨੀ ਨਾਲ ਖਾਧੇ ਜਾਣ ਵਾਲੇ ਖਾਣਿਆਂ ਦੀ ਮੰਗ ਬਹੁਤ ਜ਼ਿਆਦਾ ਵਧਣ ਦੀ ਸੰਭਾਵਨਾ ਹੈ।
ਟੂਰਨਾਮੈਂਟ ਦੇ ਸ਼ੁਰੂਆਤੀ ਮੈਚਾਂ ਦੌਰਾਨ 10 ਸੈਕੰਡ ਦੇ ਵਿਗਿਆਪਨ ਦੀ ਕੀਮਤ 2.5 ਲੱਖ ਰੁਪਏ ਸੀ, ਜੋ ਹੁਣ 10 ਗੁਣਾ ਵਧ ਕੇ 25 ਲੱਖ ਰੁਪਏ ਤੱਕ ਪਹੁੰਚ ਗਈ ਹੈ।
ਹਾਲਾਂਕਿ, ਇਹ ਕੀਮਤਾਂ ਅਜੇ ਵੀ ਕ੍ਰਿਕਟ ਵਰਲਡ ਕੱਪ ਨਾਲੋਂ ਘੱਟ ਹਨ, ਜਿੱਥੇ ਸ਼ੁਰੂਆਤੀ ਮੈਚਾਂ ਵਿੱਚ ਹੀ 10 ਸੈਕੰਡ ਦੇ ਸਪਾਟ ਲਈ 30 ਲੱਖ ਰੁਪਏ ਜਾਂ ਇਸ ਤੋਂ ਵੱਧ ਦੀ ਰਕਮ ਵਸੂਲੀ ਜਾਂਦੀ ਹੈ।
ਸਿਨੇਮਾ ਹਾਲਾਂ ਵਿੱਚ ਵੀ ਵੱਡੀ ਸਕ੍ਰੀਨ 'ਤੇ ਮੈਚ ਦੇਖਣ ਦਾ ਕ੍ਰੇਜ਼ ਸਿਰ ਚੜ੍ਹ ਕੇ ਬੋਲ ਰਿਹਾ ਹੈ। 'ਪੀਵੀਆਰ ਆਈਨੋਕਸ' ਦੇ ਅਧਿਕਾਰੀਆਂ ਮੁਤਾਬਕ, ਸਕ੍ਰੀਨਿੰਗ ਲਈ 42 ਫੀਸਦੀ ਤੋਂ ਵੱਧ ਬੁਕਿੰਗ ਹੋ ਚੁੱਕੀ ਹੈ, ਜੋ ਪ੍ਰੀਮੀਅਮ ਅਤੇ ਸਮੂਹਿਕ ਤੌਰ 'ਤੇ ਮੈਚ ਦੇਖਣ ਦੇ ਵਧਦੇ ਰੁਝਾਨ ਨੂੰ ਦਰਸਾਉਂਦੀ ਹੈ। ਉੱਥੇ ਹੀ, 'ਸਿਨੇਪੋਲਿਸ ਇੰਡੀਆ' ਮੁਤਾਬਕ ਸੈਮੀਫਾਈਨਲ ਦੌਰਾਨ ਅੱਧੀ ਰਾਤ ਦਾ ਮੈਚ ਹੋਣ ਦੇ ਬਾਵਜੂਦ ਲਗਭਗ 90 ਫੀਸਦੀ ਸੀਟਾਂ ਭਰੀਆਂ ਹੋਈਆਂ ਸਨ, ਅਤੇ ਸਪੇਨ-ਅਰਜਨਟੀਨਾ ਫਾਈਨਲ ਲਈ ਇਹ ਮੰਗ ਹੋਰ ਵੀ ਜ਼ਿਆਦਾ ਵਧਣ ਦੀ ਉਮੀਦ ਹੈ।
ਜਦੋਂ ਸਰਕਾਰ ਅਤੇ ਇੰਡਸਟਰੀ ਮਿਲ ਕੇ ਕੰਮ ਕਰਦੇ ਹਨ, ਤਾਂ ਅਜਿਹੇ ਸਕਾਰਾਤਮਕ ਨਤੀਜੇ ਸਾਹਮਣੇ ਆਉਂਦੇ ਹਨ। ਇਸ ਫੈਸਲੇ ਨਾਲ ਨਾ ਸਿਰਫ਼ ਕਾਰੋਬਾਰ ਵਧੇਗਾ, ਸਗੋਂ ਟੈਕਸ ਦੇ ਰੂਪ ਵਿੱਚ ਸਰਕਾਰ ਦੀ ਕਮਾਈ ਵੀ ਵਧੇਗੀ ਅਤੇ ਹਜ਼ਾਰਾਂ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ।
ਮੈਸੀ ਲਈ 'ਅਨਲਕੀ' ਵਿਨਸਿਕ ਫਾਈਨਲ 'ਚ ਹੋਣਗੇ ਰੈਫਰੀ, ਵਿਵਾਦਾਂ ਨਾਲ ਰਿਹੈ ਪੁਰਾਣਾ ਨਾਤਾ
NEXT STORY