ਲਖਨਊ- ਆਪਣੀ ਤੇਜ਼ ਗੇਂਦਬਾਜ਼ੀ ਨਾਲ ਸਨਸਨੀ ਪੈਦਾ ਕਰਨ ਵਾਲੇ ਲਖਨਊ ਸੁਪਰ ਜਾਇੰਟਸ (ਐੱਲ. ਐੱਸ. ਜੀ.) ਦੇ ਤੇਜ਼ ਗੇਂਦਬਾਜ਼ ਮਯੰਕ ਯਾਦਵ ਦਾ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਮੌਜੂਦਾ ਸੈਸ਼ਨ ਦੇ ਬਾਕੀ ਬਚੇ ਮੈਚਾਂ ’ਚ ਖੇਡਣਾ ਮੁਸ਼ਕਿਲ ਹੈ। ਮਯੰਕ ਨੂੰ ਪੇਟ ਦੀਆਂ ਮਾਸਪੇਸ਼ੀਆਂ ’ਚ ਖਿਚਾਅ ਕਾਰਨ ਆਈ. ਪੀ. ਐੱਲ. ਦੇ 2 ਮੈਚ ਖੇਡਣ ਤੋਂ ਬਾਅਦ ਆਰਾਮ ਦਿੱਤਾ ਗਿਆ ਸੀ, ਹਾਲਾਂਕਿ ਉਹ ਮੁੰਬਈ ਖਿਲਾਫ ਮੈਚ ’ਚ ਮੈਦਾਨ ’ਤੇ ਵਾਪਸ ਆਇਆ ਸੀ ਅਤੇ ਇਕ ਵਿਕਟ ਵੀ ਲਈ ਸੀ ਪਰ ਸਪੈੱਲ ਦੇ ਆਖਰੀ ਓਵਰ ’ਚ ਦਰਦ ਕਾਰਨ ਉਸ ਨੂੰ ਇਕ ਵਾਰ ਫਿਰ ਮੈਦਾਨ ਤੋਂ ਬਾਹਰ ਜਾਣਾ ਪਿਆ ਸੀ।
ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ ਮਯੰਕ ਦੇ ਮੈਦਾਨ ’ਤੇ ਆਉਣ ਦੀ ਉਮੀਦ ਜਤਾਈ ਜਾ ਰਹੀ ਸੀ ਪਰ ਲਖਨਊ ਦੇ ਮੁੱਖ ਕੋਚ ਜਸਟਿਨ ਲੈਂਗਰ ਨੇ ਕਿਹਾ ਕਿ ਮਯੰਕ ਦੇ ਲੀਗ ਪੜਾਅ ਦੇ ਬਾਕੀ ਮੈਚਾਂ ’ਚ ਆਉਣ ਦੀ ਸੰਭਾਵਨਾ ਨਹੀਂ ਹੈ ਪਰ ਉਨ੍ਹਾਂ ਨੂੰ ਭਰੋਸਾ ਹੈ ਕਿ ਤੇਜ਼ ਗੇਂਦਬਾਜ਼ ਪਲੇਆਫ ਲਈ ਵਾਪਸ ਪਰਤਣ ਪਰ ਇਹ ਵੀ ਫਿਲਹਾਲ ਮੁਸ਼ਕਲ ਜਾਪਦਾ ਹੈ।
ਏਸ਼ੀਆਈ ਅੰਡਰ-22 ਅਤੇ ਯੂਥ ਮੁੱਕੇਬਾਜ਼ੀ : ਭਾਰਤੀ ਮੁੱਕੇਬਾਜ਼ਾਂ ਨੇ ਰਿਕਾਰਡ 43 ਤਮਗੇ ਕੀਤੇ ਹਾਸਲ
NEXT STORY