ਨਵੀਂ ਦਿੱਲੀ— ਭਾਰਤ ਦੇ ਸਟਾਰ ਖਿਡਾਰੀ ਰਵਿੰਦਰ ਜਡੇਜਾ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਨੂੰ ਪਛਾੜ ਕੇ ਆਈ.ਸੀ.ਸੀ. ਦੀ ਤਾਜ਼ਾ ਜਾਰੀ ਟੈਸਟ ਰੈਂਕਿੰਗ 'ਚ ਦੁਨੀਆ ਦੇ ਨੰਬਰ ਵਨ ਆਲਰਾਊਂਡਰ ਬਣ ਗਏ ਹਨ। ਉਹ ਟੈਸਟ ਗੇਂਦਬਾਜ਼ੀ 'ਚ ਵੀ ਚੋਟੀ 'ਤੇ ਹਨ। ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਦੂਜੇ ਕੋਲੰਬੋ ਟੈਸਟ 'ਚ ਅਜੇਤੂ 70 ਦੌੜਾਂ ਅਤੇ 7 ਵਿਕਟਾਂ ਲੈਣ ਵਾਲੇ ਜਡੇਜਾ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਦਾ ਫਾਇਦਾ ਮਿਲਿਆ ਅਤੇ ਉਹ ਸ਼ਾਕਿਬ ਨੂੰ ਪਿੱਛੇ ਛੱਡ ਕੇ ਪਹਿਲੀ ਵਾਰ ਟੈਸਟ ਆਲਰਾਊਂਡਰਾਂ 'ਚ ਚੋਟੀ 'ਤੇ ਪਹੁੰਚ ਗਏ ਹਨ। ਭਾਰਤੀ ਖਿਡਾਰੀ ਦੇ ਲਈ ਇਹ ਦੋਹਰੀ ਖੁਸ਼ੀ ਹੈ ਕਿਉਂਕਿ ਉਹ ਟੈਸਟ ਗੇਂਦਬਾਜ਼ਾਂ 'ਚ ਵੀ ਨੰਬਰ ਇਕ ਗੇਂਦਬਾਜ਼ ਹਨ।
ਜਡੇਜਾ ਦੇ ਟੈਸਟ ਆਲਰਾਊਂਡਰਾਂ 'ਚ 438 ਰੇਟਿੰਗ ਅੰਕ ਹਨ ਜਦਕਿ ਬੰਗਲਾਦੇਸ਼ੀ ਖਿਡਾਰੀ ਉਨਾਂ ਤੋਂ 7 ਰੇਟਿੰਗ ਅੰਕ ਦੇ ਫਾਸਲੇ 'ਤੇ ਹਨ ਅਤੇ ਉਨ੍ਹਾਂ ਦੇ 431 ਰੇਟਿੰਗ ਅੰਕ ਹਨ। ਜਦਕਿ ਅਨੁਭਵੀ ਆਲਰਾਊਂਡਰ ਰਵੀਚੰਦਰਨ ਅਸ਼ਵਿਨ ਸੂਚੀ 'ਚ ਤੀਜੇ ਸਥਾਨ 'ਤੇ ਹਨ ਅਤੇ ਉਨ੍ਹਾਂ ਦੇ 418 ਰੇਟਿੰਗ ਅੰਕ ਹਨ। ਚੋਟੀ ਦੇ 10 ਆਲਰਾਊਂਡਰਾਂ 'ਚ ਜਡੇਜਾ ਅਤੇ ਅਸ਼ਵਿਨ 2 ਭਾਰਤੀ ਹਨ। ਜਦਕਿ ਟੈਸਟ ਗੇਂਦਬਾਜ਼ੀ 'ਚ ਵੀ ਜਡੇਜਾ ਆਪਣੇ ਨੰਬਰ ਇਕ ਸਥਾਨ 'ਤੇ ਬਰਕਰਾਰ ਹਨ। ਜਡੇਜਾ ਦੇ 893 ਰੇਟਿੰਗ ਅੰਕ ਹਨ ਜਦਕਿ ਇੱਥੇ ਵੀ ਆਫ ਸਪਿਨਰ ਅਸ਼ਵਿਨ ਤੀਜੇ ਸਥਾਨ 'ਤੇ ਹਨ ਅਤੇ ਉਨ੍ਹਾਂ ਦੇ 842 ਰੇਟਿੰਗ ਅੰਕ ਹਨ। ਇੰਗਲੈਂਡ ਦੇ ਜੇਮਸ ਐਂਡਰਸਨ 860 ਰੇਟਿੰਗ ਅੰਕਾਂ ਦੇ ਨਾਲ ਦੂਜੇ ਸਥਾਨ 'ਤੇ ਹਨ।
ਭਾਰਤ ਨੂੰ ਕੋਲੰਬੋ ਟੈਸਟ 'ਚ ਸ਼੍ਰੀਲੰਕਾ ਦੇ ਖਿਲਾਫ 53 ਦੌੜਾਂ ਅਤੇ ਪਾਰੀ ਤੋਂ ਮਿਲੀ ਸ਼ਾਨਦਾਰ ਜਿੱਤ 'ਚ ਜਡੇਜਾ ਦੀ ਅਹਿਮ ਭੂਮਿਕਾ ਰਹੀ ਸੀ। ਉਨ੍ਹਾਂ ਨੇ 152 ਦੌੜਾਂ 'ਤੇ ਪੰਜ ਵਿਕਟਾਂ ਜਦਕਿ ਅਸ਼ਵਿਨ ਨੇ 132 ਦੌੜਾਂ 'ਤੇ 2 ਵਿਕਟਾਂ ਲਈਆਂ। ਜਡੇਜਾ ਨੂੰ ਕੁਲ 7 ਵਿਕਟਾਂ ਲੈਣ 'ਤੇ ਮੈਨ ਆਫ ਦਿ ਮੈਚ ਚੁਣਿਆ ਗਿਆ ਸੀ। ਸ਼੍ਰੀਲੰਕਾਈ ਸੀਰੀਜ਼ 'ਚ ਡੈਬਿਊ ਕਰਨ ਵਾਲੇ ਮੱਧਮ ਤੇਜ਼ ਗੇਂਦਬਾਜ਼ ਹਾਰਦਿਕ ਪੰਡਯਾ ਨੇ 2 ਵਿਕਟਾਂ ਲਈਆਂ ਹਨ।
ਟੈਸਟ ਗੇਂਦਬਾਜ਼ਾਂ ਦੀ ਸੂਚੀ 'ਚ ਹੋਰਨਾਂ ਭਾਰਤੀਆਂ 'ਚ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਵੀ ਤਿੰਨ ਸਥਾਨ ਦੇ ਸੁਧਾਰ ਦੇ ਨਾਲ 20ਵੇਂ ਅਤੇ ਉਮੇਸ਼ ਯਾਦਵ ਤਿੰਨ ਸਥਾਨ ਉਠਕੇ ਹੁਣ 22ਵੇਂ ਨੰਬਰ 'ਤੇ ਪਹੁੰਚ ਗਏ ਹਨ। ਉਹ ਟੈਸਟ ਬੱਲੇਬਾਜ਼ਾਂ 'ਚ 9 ਸਥਾਨਾਂ ਦੀ ਛਾਲ ਮਾਰ ਕੇ 51ਵੇਂ ਸਥਾਨ 'ਤੇ ਪਹੁੰਚ ਗਏ ਹਨ। ਉਨ੍ਹਾਂ ਦੇ 491 ਰੇਟਿੰਗ ਅੰਕ ਹਨ। ਇਸ ਤੋਂ ਇਲਾਵਾ ਸ਼੍ਰੀਮਾਨ ਭਰੋਸੇਮੰਦ ਚੇਤੇਸ਼ਵਰ ਪੁਜਾਰਾ ਆਪਣੇ 50ਵੇਂ ਟੈਸਟ 'ਚ 133 ਦੌੜਾਂ ਦੀ ਪਾਰੀ ਦੀ ਬਦੌਲਤ ਤੀਜੇ ਸਥਾਨ 'ਤੇ ਹਨ। ਉਨ੍ਹਾਂ ਦੇ ਕਰੀਅਰ ਦੇ ਸਰਵਸ਼੍ਰੇਸ਼ਠ 888 ਰੇਟਿੰਗ ਅੰਕ ਹਨ ਜਦਕਿ ਅਜਿੰੰਕਯ ਰਹਾਨੇ ਨੂੰ ਵੀ ਆਪਣੀ 132 ਦੌੜਾਂ ਦੀ ਪਾਰੀ ਦੀ ਬਦੌਲਤ ਰੈਂਕਿੰਗ 'ਚ ਫਾਇਦਾ ਮਿਲਿਆ ਹੈ ਅਤੇ ਉਹ 11ਵੇਂ ਸਥਾਨ ਤੋਂ ਸਿੱਧੇ 6 ਛੇਵੇਂ ਸਥਾਨ 'ਤੇ ਪਹੁੰਚ ਗਏ ਹਨ। ਰਹਾਨੇ ਦੇ 776 ਰੇਟਿੰਗ ਅੰਕ ਹਨ। ਕਪਤਾਨ ਵਿਰਾਟ ਕੋਹਲੀ (813) ਪੰਜਵੇਂ ਸਥਾਨ 'ਤੇ ਹਨ।
ਰੱਖੜੀ ਬੰਨਣ 'ਤੇ ਇਸ ਭਾਰਤੀ ਗੇਂਦਬਾਜ਼ ਨੂੰ ਸੁੰਨਣੀਆਂ ਪਈਆਂ ਗੱਲਾਂ
NEXT STORY