ਅੰਬੀ (ਪੁਣੇ)– ਟੀ-20 ਟੀਮ ਵਿਚ ਰਾਸ਼ਟਰੀ ਚੋਣਕਾਰਾਂ ਵੱਲੋਂ ਅਣਦੇਖੀ ਤੋਂ ਬਾਅਦ ਯਸ਼ਸਵੀ ਜਾਇਸਵਾਲ ਨੇ ਐਤਵਾਰ ਨੂੰ ਇੱਥੇ ਸਈਅਦ ਮੁਸ਼ਤਾਕ ਅਲੀ ਟਰਾਫੀ ਦੇ ਸੁਪਰ ਲੀਗ ਬੀ-ਮੈਚ ਵਿਚ 48 ਗੇਂਦਾਂ ਵਿਚ ਸੈਂਕੜਾ ਲਾ ਕੇ ਸਾਬਕਾ ਚੈਂਪੀਅਨ ਮੁੰਬਈ ਦੀ ਹਰਿਆਣਾ ’ਤੇ 4 ਵਿਕਟਾਂ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ।
ਸੁਪਰ ਲੀਗ ਦੇ ਆਪਣੇ ਪਹਿਲੇ ਮੈਚ ਵਿਚ ਹੈਦਰਾਬਾਦ ਵਿਰੁੱਧ ਇਕ ਪਾਸੜ ਹਾਰ ਤੋਂ ਬਾਅਦ ਜਾਇਸਵਾਲ (50 ਗੇਂਦਾਂ ਵਿਚ 101 ਦੌੜਾਂ) ਤੇ ਸਰਫਰਾਜ਼ ਖਾਨ (24 ਗੇਂਦਾਂ ਵਿਚ 64 ਦੌੜਾਂ) ਦੀਆਂ ਪਾਰੀਆਂ ਨਾਲ ਮੁੰਬਈ ਨੇ ਹਰਿਆਣਾ ਦੇ 235 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 17.3 ਓਵਰਾਂ ਵਿਚ 6 ਵਿਕਟਾਂ’ਤੇ 238 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।
ਜਾਇਸਵਾਲ ਤੇ ਸਰਫਰਾਜ਼ ਨੇ ਸਿਰਫ 6.1 ਓਵਰਾਂ ਵਿਚ 88 ਦੌੜਾਂ ਜੋੜ ਕੇ ਮੁੰਬਈ ਦੀ ਫਾਈਨਲ ਲਈ ਕੁਆਲੀਫਾਈ ਕਰਨ ਦੀ ਉਮੀਦ ਜਿਊਂਦੀ ਰੱਖੀ।
PM ਮੋਦੀ ਹੀ ਨਹੀਂ, ਇਨ੍ਹਾਂ ਦੋ ਹਸਤੀਆਂ ਨਾਲ ਵੀ ਮਿਲਣਗੇ ਮੈਸੀ... ਜਾਣੋ ਦਿੱਲੀ ਸ਼ਡਿਊਲ 'ਚ ਕੀ ਹੈ ਖ਼ਾਸ
NEXT STORY