ਟੋਕੀਓ (ਵਾਰਤਾ) : ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ਿਹਿਦੇ ਸੁਗਾ ਨੇ ਕਿਹਾ ਹੈ ਕਿ ਜਾਪਾਨ ਹੁਣ ਵੀ ਅਗਲੇ ਸਾਲ ਟੋਕੀਓ ਵਿਚ ਓਲੰਪਿਕ ਅਤੇ ਪੈਰਾਓਲੰਪਿਕ ਕਰਾਉਣ ਲਈ ਵਚਨਬੱਧ ਹੈ। ਕੋਰੋਨਾ ਲਾਗ ਦੀ ਬੀਮਾਰੀ ਕਾਰਨ ਬੀਤੇ ਮਾਰਚ ਮਹੀਨੇ ਵਿਚ ਜਾਪਾਨ ਸਰਕਾਰ ਅਤੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਟੋਕੀਓ ਓਲੰਪਿਕ ਨੂੰ ਅਗਲੇ ਸਾਲ ਤੱਕ ਲਈ ਮੁਲਤਵੀ ਕਰਣ ਦਾ ਫ਼ੈਸਲਾ ਕੀਤਾ ਸੀ।
ਸੁਗਾ ਨੇ ਕਿਹਾ, 'ਇਸ ਸਾਲ ਸਤੰਬਰ ਵਿਚ ਸੰਯੁਕਤ ਰਾਸ਼ਟਰ ਆਮ ਸਭਾ ਨੂੰ ਸੰਬੋਧਿਤ ਕਰਦੇ ਹੋਏ ਮੈਂ ਕਿਹਾ ਸੀ ਕਿ ਅਸੀਂ ਅਗਲੇ ਸਾਲ ਟੋਕੀਓ ਵਿਚ ਓਲੰਪਿਕ ਅਤੇ ਪੈਰਾਓਲੰਪਿਕ ਆਯੋਜਿਤ ਕਰਣ ਲਈ ਵਚਨਬੱਧ ਹਾਂ। ਇਸ ਦ੍ਰਿੜ ਸੰਕਲਪ ਨਾਲ ਅਸੀਂ ਸੁਰੱਖਿਅਤ ਓਲੰਪਿਕ ਦਾ ਪ੍ਰਬੰਧ ਕਰਾਉਣ ਦੀ ਹਰ ਸੰਭਵ ਕੋਸ਼ਿਸ਼ ਕਰਾਂਗੇ।'
ਵਿਸ਼ਵ ਸਿਹਤ ਸੰਗਠਨ ਨੇ ਬੀਤੀ 11 ਮਾਰਚ ਨੂੰ ਕੋਰੋਨਾ ਵਾਇਰਸ ਨੂੰ ਗਲੋਬਲ ਲਾਗ ਦੀ ਬੀਮਾਰੀ ਘੋਸ਼ਿਤ ਕੀਤਾ ਸੀ। ਜ਼ਿਕਰਯੋਗ ਹੈ ਕਿ ਜਾਪਾਨ ਵਿਚ ਹੁਣ ਤੱਕ ਕੋਰੋਨਾ ਦੇ 1,55,000 ਮਾਮਲੇ ਸਾਹਮਣੇ ਆਏ ਹਨ ਅਤੇ 2100 ਲੋਕਾਂ ਦੀ ਮੌਤ ਹੋਈ ਹੈ।
AUS v IND 1st T20 : ਭਾਰਤ ਨੇ ਆਸਟਰੇਲੀਆ ਨੂੰ 11 ਦੌੜਾਂ ਨਾਲ ਹਰਾਇਆ
NEXT STORY