ਟੋਕੀਓ— ਜਾਪਾਨ ਗ੍ਰਾਂ ਪ੍ਰੀ ਨੂੰ ਸਰਕਾਰ ਤੇ ਰੇਸ ਦੇ ਪ੍ਰਮੋਟਰ ਵਿਚਾਲੇ ਚਰਚਾ ਦੇ ਬਾਅਦ ਰੱਦ ਕਰ ਦਿੱਤਾ ਗਿਆ ਹੈ। ਫ਼ਾਰਮੂਲਾ ਵਨ ਆਯੋਜਕਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸੁਜੁਕਾ ’ਚ ਇਹ ਰੇਸ 10 ਅਕਤੂਬਰ ਨੂੰ ਹੋਣੀ ਸੀ। ਐੱਫ਼ ਵਨ ਨੇ ਬਿਆਨ ’ਚ ਕਿਹਾ, ‘‘ਦੇਸ਼ ’ਚ ਕੋਰੋਨਾ ਵਾਇਰਸ ਮਹਾਮਾਰੀ ਨਾਲ ਜੁੜੀਆਂ ਮੌਜੂਦਾ ਪੇਚੀਦਗੀਆਂ ਨੂੰ ਦੇਖਦੇ ਹੋਏ ਜਾਪਾਨ ਸਰਕਾਰ ਨੇ ਇਸ ਸੈਸ਼ਨ ’ਚ ਰੇਸ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ।
ਬਿਆਨ ਮੁਤਾਬਕ, ‘ਫ਼ਾਰਮੂਲਾ ਵਨ ਹੁਣ ਸੋਧੇ ਹੋਏ ਪ੍ਰੋਗਰਾਮ ’ਤੇ ਕੰਮ ਕਰ ਰਿਹਾ ਹੈ ਤੇ ਆਗਾਮੀ ਹਫ਼ਤਿਆਂ ’ਚ ਆਖ਼ਰੀ ਪ੍ਰੋਗਰਾਮ ਦਾ ਐਲਾਨ ਕਰੇਗਾ। ਇਸ ’ਚ ਕਿਹਾ ਗਿਆ, ‘‘ਫਾਰਮੂਲਾ ਵਨ ਨੇ ਇਸ ਸਾਲ ਤੇ 2020 ’ਚ ਦਰਸਾਇਆ ਹੈ ਕਿ ਅਸੀਂ ਮੌਜੂਦਾ ਬੇਯਕੀਨੀਆਂ ਦੇ ਮੁਤਾਬਕ ਤਾਲਮੇਲ ਬਿਠਾ ਸਕਦੇ ਹਨ ਤੇ ਇਸ ਦਾ ਹੱਲ ਕੱਢ ਸਕਦੇ ਹਾਂ। ਇਸ ਸਾਲ ਫ਼ਾਰਮੂਲਾ ਵਨ ਰੇਸ ਦੀ ਮੇਜ਼ਬਾਨੀ ਦੇ ਇਛੁੱਕ ਲੋਕਾਂ ਦੀ ਗਿਣਤੀ ਤੋਂ ਅਸੀਂ ਉਤਸ਼ਾਹਤ ਹਾਂ। ਇਸ ਸੈਸ਼ਨ ’ਚ ਜ਼ਿਆਦਾਤਰ ਰੇਸ ਯੂਰਪ ਤੇ ਪੱਛਮੀ ਏਸ਼ੀਆ ’ਚ ਹੋਣਗੀਆਂ। ਆਯੋਜਕਾਂ ਨੇ ਸ਼ੁਰੂਆਤੀ ਸੈਸ਼ਨ ’ਚ 23 ਰੇਸ ਦੀ ਯੋਜਨਾ ਬਣਾਈ ਸੀ।
ਵਿਨੇਸ਼ ਫੋਗਾਟ ਨੂੰ ਬੋਲੇ ਪੀ. ਐੱਮ. ਮੋਦੀ : ਜਿੱਤ ਨੂੰ ਸਿਰ ’ਤੇ ਚੜ੍ਹਨ ਦਾ ਦਿਓ, ਹਾਰ ਨੂੰ ਮਨ ’ਚ ਵਸਣ ਨਾ ਦਿਓ
NEXT STORY