ਟੋਕੀਓ, (ਭਾਸ਼ਾ) : ਜਾਪਾਨ ਅਤੇ ਉੱਤਰੀ ਕੋਰੀਆ ਦੀ ਮਹਿਲਾ ਫੁੱਟਬਾਲ ਟੀਮ ਵਿਚਾਲੇ ਹੋਣ ਵਾਲੇ ਦੋ ਓਲੰਪਿਕ ਕੁਆਲੀਫਾਇਰ ਮੈਚਾਂ ਵਿੱਚੋਂ ਇੱਕ ਨੂੰ ਉੱਤਰੀ ਕੋਰੀਆ ਤੋਂ ਸਾਊਦੀ ਅਰਬ ਦੇ ਜੇਦਾਹ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ। ਏਸ਼ੀਅਨ ਫੁੱਟਬਾਲ ਕਨਫੈਡਰੇਸ਼ਨ (ਏ. ਐਫ. ਸੀ.) ਨੇ ਇਹ ਜਾਣਕਾਰੀ ਦਿੱਤੀ। ਇਸ ਮੈਚ ਦੀ ਜੇਤੂ ਟੀਮ ਇਸ ਸਾਲ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰ ਲਵੇਗੀ।
ਏਸ਼ੀਆ ਵਿੱਚ ਫੁੱਟਬਾਲ ਦੀ ਗਵਰਨਿੰਗ ਬਾਡੀ ਏਐਫਸੀ ਨੇ ਮੈਚ ਨੂੰ ਤਬਦੀਲ ਕਰ ਦਿੱਤਾ ਕਿਉਂਕਿ ਜਾਪਾਨੀ ਅਧਿਕਾਰੀਆਂ ਨੇ ਕਿਹਾ ਕਿ ਉੱਤਰੀ ਕੋਰੀਆ ਵਿੱਚ ਪ੍ਰਸ਼ੰਸਕਾਂ ਨੂੰ ਲਿਜਾਣ ਲਈ ਬਹੁਤ ਘੱਟ ਉਡਾਣਾਂ ਸਨ। ਇਹ ਮੈਚ ਸ਼ਨੀਵਾਰ ਨੂੰ ਸਾਊਦੀ ਅਰਬ 'ਚ ਖੇਡਿਆ ਜਾਵੇਗਾ ਜਦਕਿ ਟੋਕੀਓ 'ਚ ਦੂਜੇ ਪੜਾਅ ਦਾ ਮੈਚ 28 ਫਰਵਰੀ ਨੂੰ ਹੋਣਾ ਹੈ। ਦੋ ਮੈਚ ਜਿੱਤਣ ਵਾਲੀ ਟੀਮ ਓਲੰਪਿਕ ਵਿੱਚ ਥਾਂ ਬਣਾ ਲਵੇਗੀ। ਏਸ਼ੀਆ ਵਿੱਚੋਂ ਇੱਕ ਹੋਰ ਓਲੰਪਿਕ ਸਥਾਨ ਆਸਟ੍ਰੇਲੀਆ ਜਾਂ ਉਜ਼ਬੇਕਿਸਤਾਨ ਜਾਵੇਗਾ। ਮਹਿਲਾ ਫੁੱਟਬਾਲ ਵਿੱਚ ਸਿਰਫ਼ 12 ਟੀਮਾਂ ਹੀ ਓਲੰਪਿਕ ਵਿੱਚ ਥਾਂ ਬਣਾਉਣਗੀਆਂ।
ਵਾਨਿੰਦੂ ਹਸਾਰੰਗਾ ਦੀਆਂ ਟੀ-20 'ਚ 100 ਵਿਕਟਾਂ ਪੂਰੀਆਂ, ਮਲਿੰਗਾ ਦਾ ਰਿਕਾਰਡ ਤੋੜਿਆ
NEXT STORY