ਨਵੀਂ ਦਿੱਲੀ— ਜਸਪ੍ਰੀਤ ਬੁਮਰਾਹ ਦੀ ਮੋਢੇ ਦੀ ਸੱਟ ਹੁਣ ਬਿਹਤਰ ਹੋਈ ਹੈ ਪਰ ਬੈਂਗਲੁਰੂ ਦੇ ਖਿਲਾਫ ਮੁੰਬਈ ਦੇ ਅਗਲੇ ਮੈਚ 'ਚ ਉਨ੍ਹਾਂ ਦਾ ਖੇਡਣਾ ਅਜੇ ਤੈਅ ਨਹੀਂ ਹੈ। ਵੀਰਵਾਰ ਨੂੰ ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ 'ਚ ਆਈ.ਪੀ.ਐੱਲ. 2019 ਦਾ ਸਤਵਾਂ ਮੁਕਾਬਲਾ ਬੈਂਗਲੁਰੂ ਅਤੇ ਮੁੰਬਈ ਵਿਚਾਲੇ ਖੇਡਿਆ ਜਾਵੇਗਾ। ਟੀਮ ਪ੍ਰਬੰਧਨ ਨੇ ਚਿੰਨਾਸਵਾਮੀ ਸਟੇਡੀਅਮ 'ਤੇ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ, ''ਅਸੀਂ ਦੇਖਿਆ ਕਿ ਬੁਮਰਾਹ ਨੇ ਅਭਿਆਸ ਕੀਤਾ ਅਤੇ ਕੁਝ ਕੈਚ ਵੀ ਫੜੇ। ਉਹ ਫਿੱਟ ਦਿਸ ਰਹੇ ਹਨ। ਉਨ੍ਹਾਂ ਦੀ ਫਿੱਟਨੈਸ ਦਾ ਅਭਾਸ ਸੈਸ਼ਨ ਦੇ ਬਾਅਦ ਟੈਸਟ ਕੀਤਾ ਜਾਵੇਗਾ।''

ਬੁਮਰਾਹ ਦੀ ਦਿੱਲੀ ਦੇ ਖਿਲਾਫ ਐਤਵਾਰ ਨੂੰ ਮੈਚ ਦੇ ਦੌਰਾਨ ਮੋਢੇ 'ਤੇ ਲੱਗ ਲੱਗੀ ਸੀ। ਦਰਅਸਲ ਬੁਮਰਾਹ ਨੇ ਆਖ਼ਰੀ ਗੇਂਦ 'ਤੇ ਰਿਸ਼ਭ ਪੰਤ ਨੂੰ ਯਾਰਕਰ ਗੇਂਦ ਕਰਾਈ। ਪੰਤ ਨੇ ਇਸ 'ਤੇ ਡਾਈਵ ਲਗਾਉਣ ਦੀ ਕੋਸ਼ਿਸ਼ ਕੀਤੀ, ਪਰ ਦੌੜ ਬਚਾਉਣ ਦੇ ਚੱਕਰ 'ਚ ਬੁਮਰਾਹ ਡਿਗ ਗਏ ਤੇ ਉਨ੍ਹਾਂ ਦੇ ਮੋਢੇ 'ਤੇ ਸੱਟ ਲਗ ਗਈ। ਬੈਂਗਲੁਰੂ ਅਤੇ ਮੁੰਬਈ ਦੋਹਾਂ ਹੀ ਟੀਮਾਂ ਇਸ ਸੀਜ਼ਨ 'ਚ ਆਪਣਾ ਪਹਿਲਾ ਮੁਕਾਬਲਾ ਹਾਰ ਚੁੱਕੀਆਂ ਹਨ। ਬੈਂਗਲੁਰੂ ਨੂੰ ਧੋਨੀ ਟੀਮ ਚੇਨਈ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਮੁੰਬਈ ਨੂੰ ਦਿੱਲੀ ਦੇ ਹੱਥੋਂ ਹਾਰ ਮਿਲੀ ਹੈ।
ਰਿਪੋਰਟਰ ਨੂੰ ਕਿੱਸ ਕਰਨ 'ਤੇ ਕੁਬ੍ਰਤ ਨੇ ਕੀਤਾ ਮੁਆਫੀ ਮੰਗਣ ਤੋਂ ਇਨਕਾਰ
NEXT STORY