ਆਬੂ ਧਾਬੀ : ਯੂ.ਏ.ਈ. 'ਚ ਵਿਕਟ ਦਿਨੋ ਦਿਨ ਹੌਲੀ ਹੁੰਦੀ ਜਾ ਰਹੀ ਹਨ ਪਰ ਮੁੰਬਈ ਇੰਡੀਅਨਜ਼ ਦੇ ਮੁੱਖ ਕੋਚ ਮਹੇਲਾ ਜੈਵਰਧਨੇ ਆਪਣੀ ਟੀਮ 'ਚ ਜ਼ਿਆਦਾ ਤੇਜ਼ ਗੇਂਦਬਾਜਾਂ ਨੂੰ ਹੀ ਖਿਡਾਉਣਾ ਚਾਹੁੰਦੇ ਹਨ। ਕਾਫ਼ੀ ਟੀਮਾਂ ਆਪਣੇ ਸਪਿਨਰਾਂ 'ਤੇ ਨਿਰਭਰ ਕਰਨ ਲੱਗੀ ਹਨ ਕਿਉਂਕਿ ਵਿਕਟ 'ਤੇ ਡਿੱਗਣ ਤੋਂ ਬਾਅਦ ਗੇਂਦ ਹੁਣ ਥੋੜ੍ਹਾ ਰੁੱਕ ਕੇ ਆਉਣ ਲੱਗੀ ਹੈ ਜਿਸ ਨਾਲ ਬੱਲੇਬਾਜ਼ਾਂ ਨੂੰ ਟਾਈਮਿੰਗ ਦੀ ਥਾਂ ਸ਼ਾਟ ਲਗਾਉਣ ਲਈ ਤਾਕਤ ਦਾ ਇਸਤੇਮਾਲ ਕਰਨਾ ਪੈ ਰਿਹਾ ਹੈ।
ਇਹ ਪੁੱਛਣ 'ਤੇ ਕਿ ਕੀ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਇੰਡੀਅਨ ਪ੍ਰੀਮੀਅਰ ਲੀਗ ਮੈਚ ਤੋਂ ਪਹਿਲਾਂ ਉਹ ਆਪਣੀ ਰਣਨੀਤੀ 'ਤੇ ਮੁੜ ਵਿਚਾਰ ਕਰਣਗੇ, ਜੈਵਰਧਨੇ ਨੇ ਕਿਹਾ, ‘ਮੈਂ ਫਿਲਹਾਲ ਅਜਿਹਾ ਨਹੀਂ ਕਹਿ ਸਕਦਾ ਕਿਉਂਕਿ ਟੂਰਨਾਮੈਂਟ 'ਚ ਹੁਣ ਵੀ ਤੇਜ਼ ਗੇਂਦਬਾਜ਼ਾਂ ਨੂੰ ਵੱਡੀ ਭੂਮਿਕਾ ਨਿਭਾਉਣੀ ਹੈ- ਇਹ ਭਾਵੇ ਪਾਵਰਪਲੇਅ ਹੋਵੇ ਜਾਂ ਓਵਰ ਜਾਂ ਡੈੱਥ ਓਵਰ। ਉਨ੍ਹਾਂ ਕਿਹਾ, ‘ਇਸ ਲਈ ਜਦੋਂ ਤੱਕ ਉਹ ਯੋਗਦਾਨ ਦੇ ਰਹੇ ਹਨ ਸੰਤੁਲਨ ਬਣਾਏ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਜੇਕਰ ਉਹ ਵਿਰੋਧੀ ਟੀਮ ਦੇ ਬੱਲੇਬਾਜ਼ੀ ਕ੍ਰਮ ਨੂੰ ਤਬਾਹ ਕਰ ਰਹੇ ਹਨ ਤਾਂ ਇਹ ਮਾਇਨੇ ਨਹੀਂ ਰੱਖਦਾ ਕਿ ਅਸੀਂ ਕਿਹੋ ਜਿਹੀ ਸਤ੍ਹਾ 'ਤੇ ਖੇਡ ਰਹੇ ਹਾਂ।
ਸ਼੍ਰੀਲੰਕਾ ਦੇ ਇਸ ਸਾਬਕਾ ਬੱਲੇਬਾਜ਼ ਨੇ ਕਿਹਾ ਕਿ ਜਸਪ੍ਰੀਤ ਬੁਮਰਾਹ ਦੀ ਅਗੁਆਈ 'ਚ ਉਨ੍ਹਾਂ ਦਾ ਤੇਜ਼ ਗੇਂਦਬਾਜ਼ੀ ਹਮਲਾ ਵਿਸ਼ਵ ਪੱਧਰ ਦਾ ਹੈ ਅਤੇ ਉਨ੍ਹਾਂ ਲਈ ਸਮਰੱਥ ਮੌਕੇ ਬਣਾ ਰਿਹਾ ਹੈ। ਜੈਵਰਧਨੇ ਨੇ ਕਿਹਾ, ‘‘ਸਾਡੇ ਕੋਲ ਕਾਫ਼ੀ ਚੰਗੇ ਸਪਿਨਰ ਹਨ ਜੋ ਪਲੇਇੰਗ ਇਲੈਵਨ 'ਚ ਖੇਡ ਰਹੇ ਹਨ। ਕੁੱਝ ਖਿਡਾਰੀ ਬੈਂਚ 'ਤੇ ਬੈਠੇ ਹਨ ਜਿਨ੍ਹਾਂ ਨੂੰ ਅਸੀਂ ਖਾਸ ਸਮੇਂ ਅਤੇ ਮੈਚਾਂ 'ਚ ਮੌਕੇ ਦੇ ਸਕਦੇ ਹਾਂ। ਜੇਕਰ ਹਾਲਾਤ ਅਨੁਕੂਲ ਹੋਏ ਤਾਂ ਅਸੀਂ ਇਸ 'ਤੇ ਧਿਆਨ ਦੇ ਸਕਦੇ ਹਾਂ ਪਰ ਅਜੇ ਮੈਂ ਆਪਣੇ ਸੁਮੇਲ ਅਤੇ ਪ੍ਰਦਰਸ਼ਨ ਤੋਂ ਖੁਸ਼ ਹਾਂ।
ਕਰੀਨਾ ਨੇ ਪੁੱਛਿਆ- ਤੈਮੂਰ ਲਈ IPL 'ਚ ਜਗ੍ਹਾ ਹੈ, ਦਿੱਲੀ ਨੇ ਦਿੱਤਾ ਜਵਾਬ
NEXT STORY