ਲਖਨਊ (ਵਾਰਤਾ)- ਲਖਨਊ ਸੁਪਰ ਜਾਇੰਟਸ ਦੇ ਤੇਜ਼ ਗੇਂਦਬਾਜ਼ ਜੈਦੇਵ ਉਨਾਦਕਟ ਖੱਬੇ ਮੋਢੇ ਦੀ ਸੱਟ ਕਾਰਨ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 2023 ਦੇ ਆਗਾਮੀ ਮੈਚਾਂ ਤੋਂ ਬਾਹਰ ਹੋ ਗਏ ਹਨ। ਇੱਕ ਰਿਪੋਰਟ ਅਨੁਸਾਰ, ਸੁਪਰਜਾਇੰਟਸ ਨੇ ਬੀ.ਸੀ.ਸੀ.ਆਈ. ਦੀ ਮੈਡੀਕਲ ਟੀਮ ਨਾਲ ਸਲਾਹ ਕਰਨ ਤੋਂ ਬਾਅਦ ਉਨਾਦਕਟ ਨੂੰ ਰਿਲੀਜ਼ ਕੀਤਾ ਹੈ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਨੈੱਟ 'ਚ ਅਭਿਆਸ ਸੈਸ਼ਨ ਦੌਰਾਨ ਉਨਾਦਕਟ ਦੇ ਮੋਢੇ 'ਤੇ ਸੱਟ ਲੱਗ ਗਈ ਸੀ, ਜਦੋਂ ਉਹ ਨੈੱਟ ਨੂੰ ਉਪਰ ਰੱਖਣ ਵਾਲੀ ਰੱਸੀ 'ਚ ਪੈਰ ਫਸਣ ਕਾਰਨ ਡਿੱਗ ਗਿਆ ਸੀ।
ਉਨਾਦਕਟ ਦੇ 7 ਜੂਨ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ.ਟੀ.ਸੀ.) ਫਾਈਨਲ ਤੋਂ ਪਹਿਲਾਂ ਫਿੱਟ ਹੋਣ ਦੀ ਉਮੀਦ ਹੈ, ਜਿੱਥੇ ਭਾਰਤ ਦਾ ਸਾਹਮਣਾ ਆਸਟਰੇਲੀਆ ਨਾਲ ਹੋਵੇਗਾ। ਰਿਪੋਰਟਾਂ ਦੇ ਅਨੁਸਾਰ, ਉਨਾਦਕਟ ਡਬਲਯੂ.ਟੀ.ਸੀ. ਫਾਈਨਲ ਤੋਂ ਪਹਿਲਾਂ ਫਿੱਟ ਹੋਣ ਲਈ ਮੁੰਬਈ ਵਿੱਚ ਮੋਢੇ ਦੀ ਜਾਂਚ ਕਰਾਏਗਾ, ਜਿਸ ਤੋਂ ਬਾਅਦ ਉਹ ਰੀਹੈਬ ਪ੍ਰਕਿਰਿਆ ਵਿਚੋਂ ਲੰਘਣ ਲਈ ਬੈਂਗਲੁਰੂ ਦੀ ਨੈਸ਼ਨਲ ਕ੍ਰਿਕਟ ਅਕੈਡਮੀ ਲਈ ਰਵਾਨਾ ਹੋਵੇਗਾ।
ਮੈਲਬੌਰਨ 'ਚ ਪਹਿਲਾ 'ਕਬੱਡੀ ਕੱਪ' ਸਫਲਤਾਪੂਰਵਕ ਸੰਪੰਨ, ਸਰਵੋਤਮ ਧਾਵੀ ਤੇ ਜਾਫੀ ਸੋਨੇ ਦੇ ਕੈਂਠੇ ਦੇ ਨਾਲ ਸਨਮਾਨਿਤ
NEXT STORY