ਬਰਮਿੰਘਮ (ਏਜੰਸੀ)- ਭਾਰਤ ਦੀ ਮਹਿਲਾ ਕ੍ਰਿਕਟਰ ਜੇਮਿਮਾ ਰੌਡਰਿਗਜ਼ ਹੱਥ ਦੀ ਸੱਟ ਕਾਰਨ 'ਦਿ ਹੰਡਰਡ' ਵਿਚ ਸਿਰਫ਼ ਦੋ ਮੈਚ ਖੇਡਣ ਤੋਂ ਬਾਅਦ ਬਾਕੀ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। ਜੇਮਿਮਾ ਨਾਰਦਰਨ ਸੁਪਰਚਾਰਜਰਜ਼ ਟੀਮ ਦਾ ਹਿੱਸਾ ਸੀ। ਇਸ ਭਾਰਤੀ ਬੱਲੇਬਾਜ਼ ਦੀ ਜਗ੍ਹਾ ਆਇਰਲੈਂਡ ਦੇ ਗੈਬੀ ਲੁਈਸ ਨੂੰ ਟੀਮ ਵਿਚ ਰੱਖਿਆ ਗਿਆ ਹੈ। ਜੇਮਿਮਾ ਨੇ ਸੁਪਰਚਾਰਜਰਜ਼ ਦੇ ਪਹਿਲੇ ਮੈਚ ਵਿੱਚ ਓਵਲ ਇਨਵੀਨਸੀਬਲਜ਼ ਖ਼ਿਲਾਫ਼ 32 ਗੇਂਦਾਂ ਵਿੱਚ 51 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਪਰ ਉਸ ਦੀ ਟੀਮ ਮੈਚ ਹਾਰ ਗਈ।
ਇਸ ਤੋਂ ਬਾਅਦ ਉਸ ਨੇ ਲੰਡਨ ਸਪਿਰਿਟ ਵਿਰੁੱਧ ਦੋ ਦੌੜਾਂ ਬਣਾਈਆਂ। ਉਸ ਦੀ ਟੀਮ ਨੇ ਇਹ ਮੈਚ ਪੰਜ ਦੌੜਾਂ ਨਾਲ ਜਿੱਤ ਲਿਆ। ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੀ ਚਾਂਦੀ ਦਾ ਤਮਗਾ ਜੇਤੂ ਟੀਮ ਦਾ ਹਿੱਸਾ ਰਹੀ ਜੇਮਿਮਾ ਇੰਗਲੈਂਡ ਖ਼ਿਲਾਫ਼ ਸੈਮੀਫਾਈਨਲ ਮੈਚ ਦੌਰਾਨ ਜ਼ਖ਼ਮੀ ਹੋ ਗਈ ਸੀ। ਜੇਮਿਮਾ ਨੇ ਰਾਸ਼ਟਰਮੰਡਲ ਖੇਡਾਂ ਵਿੱਚ 146 ਦੌੜਾਂ ਬਣਾਈਆਂ ਸਨ। ਉਹ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਵਿੱਚ ਪੰਜਵੇਂ ਨੰਬਰ 'ਤੇ ਸੀ।
ਅੰਡਰ-20 ਚੈਂਪੀਅਨਸ਼ਿਪ ’ਚ ਭਾਰਤ ਦਾ ਇਤਿਹਾਸਕ ਪ੍ਰਦਰਸ਼ਨ, ਜਿੱਤੇ 7 ਤਮਗੇ
NEXT STORY