ਨਵੀਂ ਦਿੱਲੀ— ਲੀਡਸ 'ਚ ਚੱਲ ਰਹੇ ਤੀਜੇ ਟੈਸਟ ਮੈਚ ਦੌਰਾਨ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫ੍ਰਾ ਆਰਚਰ ਇਕ ਵਾਰ ਫਿਰ ਤੋਂ ਚਰਚਾ 'ਚ ਆਏ। ਦਰਅਸਲ ਆਸਟਰੇਲੀਆ ਨੂੰ 179 ਦੌੜਾਂ 'ਤੇ ਢੇਰ ਕਰਨ ਤੋਂ ਬਾਅਦ ਜਦੋਂ ਇੰਗਲੈਂਡ ਦੀ ਟੀਮ 67 ਦੌੜਾਂ 'ਤੇ ਢੇਰ ਆਲਆਊਟ ਹੋਈ ਸੀ ਤਾਂ ਗੇਂਦਬਾਜ਼ੀ ਕਰਨ ਉਤਰੇ ਇੰਗਲੈਂਡ ਟੀਮ ਨੂੰ ਆਸਟਰੇਲੀਆਈ ਬੱਲੇਬਾਜ਼ ਨੂੰ ਆਊਟ ਕਰਨ 'ਚ ਸੰਘਰਸ਼ ਕਰਨਾ ਪਿਆ ਸੀ। ਇਸ ਦੌਰਾਨ ਵੀ ਜੋਫ੍ਰਾ ਆਰਚਰ ਮਸਤੀ ਦੇ ਮੂਡ 'ਚ ਦਿਖੇ। ਦਰਅਸਲ ਮੈਚ ਦੇ ਦੌਰਾ ਦਰਸ਼ਕਾਂ ਨੇ ਇਕ ਪਲਾਸਟਿਕ ਗੇਂਦ ਮੈਦਾਨ 'ਤੇ ਸੁੱਟੀ ਸੀ। ਇਸ ਗੇਂਦ ਨੂੰ ਜਦੋਂ ਸੁਰੱਖਿਆ ਕਰਮਚਾਰੀ ਲੈ ਕੇ ਬਾਹਰ ਜਾ ਰਿਹਾ ਸੀ ਤਾਂ ਜੋਫ੍ਰਾ ਮੈਦਾਨ ਛੱਡ ਬਾਊਂਡਰੀ ਪਾਰ ਕਰਕੇ ਆਏ। ਉਨ੍ਹਾਂ ਨੇ ਸੁਰੱਖਿਆ ਕਰਮਚੀ ਤੋਂ ਗੇਂਦ ਲਈ ਤੇ ਦੋਬਾਰਾ ਦਰਸ਼ਕਾਂ ਵੱਲ ਸੁੱਟ ਦਿੱਤੀ। ਆਰਚਰ ਦੀ ਇਸ ਹਰਕਤ ਦਾ ਦਰਸ਼ਕਾਂ ਨੇ ਤਾੜੀਆਂ ਨਾਲ ਸਵਾਗਤ ਕੀਤਾ। ਨਾਲ ਹੀ ਸੋਸ਼ਲ ਮੀਡੀਆ 'ਤੇ ਵੀ ਉਸਦੀ ਖੂਬ ਸ਼ਲਾਘਾ ਹੋਈ। ਦੇਖੋਂ ਵੀਡੀਓ—
ਵਿਸ਼ਵ ਕੱਪ ਦੀ ਹਾਰ ਲਈ ਬਲੀ ਦਾ ਬੱਕਰਾ ਬਣਿਆ ਬਾਂਗੜ
NEXT STORY