ਨਵੀਂ ਦਿੱਲੀ - ਦੱਖਣੀ ਅਮਰੀਕੀ ਖੇਡ ਪੱਤਰਕਾਰ ਨਤਾਲੀਆ ਮਾਂਡੀਓਲਾ ਨੇ ਫੁੱਟਬਾਲਰ ਐਲਕਸਿਸ ਸਾਂਚੇਜ 'ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ। ਨਤਾਲੀਆ ਦਾ ਕਹਿਣਾ ਹੈ ਕਿ ਸਾਂਚੇਜ ਉਸ ਨੂੰ ਬੇਵਜ੍ਹਾ ਫੋਨ ਤੇ ਮੈਸੇਜ ਕਰ ਕੇ ਮਿਲਣ ਦਾ ਦਬਾਅ ਬਣਾ ਰਿਹਾ ਸੀ। ਨਤਾਲੀਆ ਦਾ ਕਹਿਣਾ ਹੈ ਕਿ ਉਕਤ ਫੁੱਟਬਾਲਰ ਨਾਲ ਉਸ ਦੀ ਪਹਿਲੀ ਮੁਲਾਕਾਤ ਇਕ ਨਾਈਟ ਕਲੱਬ ਵਿਚ ਹੋਈ ਸੀ। ਸਾਂਚੇਜ ਨੇ ਇਸ ਦੌਰਾਨ ਮੇਰੀ ਇਕ ਦੋਸਤ ਤੋਂ ਮੇਰਾ ਨੰਬਰ ਲਿਆ ਤੇ ਵਾਰ-ਵਾਰ ਮੈਨੂੰ ਮਿਲਣ ਦੀ ਜ਼ਿੱਦ ਕਰਨ ਲੱਗਾ।


ਨਤਾਲੀਆ ਨੇ ਕਿਹਾ ਕਿ ਅਜਿਹੀਆਂ ਚੀਜ਼ਾਂ ਨੂੰ ਮੈਂ ਪਸੰਦ ਨਹੀਂ ਕਰਦੀ। ਉਹ ਮੈਨੂੰ ਆਪਣੇ ਘਰ 'ਚ ਬੁਲਾ ਰਿਹਾ ਸੀ, ਜਦਕਿ ਉਹ ਮੇਰੇ ਲਈ ਇਕ ਅਜਨਬੀ ਸੀ। ਮੈਂ ਉਸ ਦੇ ਘਰ ਨਹੀਂ ਜਾਣਾ ਚਾਹੁੰਦੀ ਸੀ। ਨਤਾਲੀਆ ਨੇ ਕਿਹਾ, ''ਇਹ ਘਟਨਾਚੱਕਰ ਉਦੋਂ ਦਾ ਹੈ, ਜਦੋਂ ਸਾਂਚੇਜ ਆਪਣੀ ਸਾਬਕਾ ਗਰਲਫ੍ਰੈਂਡ ਮੇਤੇ ਰੋਡ੍ਰਿਗਜ਼ ਤੋਂ ਵੱਖ ਹੋ ਚੁੱਕਾ ਸੀ।''


30 ਸਾਲਾ ਨਤਾਲੀਆ ਸੋਸ਼ਲ ਪਲੇਟਫਾਰਮ 'ਤੇ ਕਾਫੀ ਸਰਗਰਮ ਰਹਿੰਦੀ ਹੈ। ਸਟੂਡੀਓ ਵਿਚ ਕੰਮ ਦੇ ਸਮੇਂ ਮਸਤੀ ਕਰਨੀ ਹੋਵੇ ਜਾਂ ਜਿਮ ਵਿਚ ਪਸੀਨਾ ਵਹਾਉਣਾ, ਨਤਾਲੀਆ ਆਪਣੀਆਂ ਫੋਟੋਆਂ ਅਪਡੇਟ ਕਰਦੀ ਰਹਿੰਦੀ ਹੈ।


ਬੀਤੇ ਦਿਨੀਂ ਉਸ ਨੇ ਹਰੇ ਰੰਗ ਦੀ ਬਿਕਨੀ ਵਿਚ ਫੋਟੋ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪਾਈ ਸੀ, ਜਿਸ ਨੂੰ ਇਕ ਹੀ ਦਿਨ ਵਿਚ ਹਜ਼ਾਰਾਂ ਲਾਈਕਸ ਮਿਲ ਗਏ ਸਨ। ਕੈਰੇਬੀਆਈ ਮੁਲਕ ਵਿਚ ਬੀਚ 'ਤੇ ਮਸਤੀ ਕਰਦਿਆਂ ਦੀਆਂ ਉਸਦੀਆਂ ਫੋਟੋਆਂ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ।


16 ਅਗਸਤ ਨੂੰ ਹੋਵੇਗੀ ਭਾਰਤੀ ਕੋਚ ਲਈ ਇੰਟਰਵਿਊ
NEXT STORY