ਨਵੀਂ ਦਿੱਲੀ— ਦੁਨੀਆ ਦੇ ਨੰਬਰ-4 ਅਰਜਨਟੀਨਾ ਦੇ ਟੈਨਿਸ ਖਿਡਾਰੀ ਜੁਆਨ ਮਾਰਟਿਨ ਡੇਲ ਪੋਤਰੋ ਨੇ ਕਿਹਾ ਕਿ ਚੀਨ ਓਪਨ ਦੇ ਸੈਮੀਫਾਈਨਲ 'ਚ ਉਨ੍ਹਾਂ ਦੇ ਵਿਰੋਧੀ ਖਿਡਾਰੀ ਦਾ ਹਟਨਾ ਉਨ੍ਹਾਂ ਲਈ ਚੰਗਾ ਹੈ। ਉਨ੍ਹਾਂ ਕਿਹਾ ਕਿ ਬੁਖਾਰ ਦੇ ਕਾਰਨ ਉਹ ਫਾਈਨਲ ਦੇ ਲਈ ਸੌ ਫੀਸਦੀ ਫਿੱਟ ਮਹਿਸੂਸ ਨਹੀਂ ਕਰ ਰਹੇ। ਖਬਰਾਂ ਮੁਤਾਬਕ ਸ਼ਨੀਵਾਰ ਨੂੰ ਸੈਮੀਫਾਈਨਲ 'ਚ ਇਟਲੀ ਦੇ ਫੋਬੀਓ ਫੋਗਨਿਨੀ ਕੂਹਣੀ ਦੀ ਸੱਟ ਕਾਰਨ ਮੁਕਾਬਲੇ ਤੋਂ ਹਟ ਗਏ ਜਿਸ ਦੇ ਚਲਦੇ ਚੋਟੀ ਦਾ ਦਰਜਾ ਪ੍ਰਾਪਤ ਡੇਲ ਪੋਤਰੋ ਨੇ ਚੀਨ ਓਪਨ ਦੇ ਫਾਈਨਲ 'ਚ ਆਪਣਾ ਸਥਾਨ ਪੱਕਾ ਕਰ ਲਿਆ।

ਡੇਲ ਪੋਤਰੋ ਨੇ ਜ਼ੋਰ ਦੇ ਕੇ ਕਿਹਾ ਕਿ ਐਤਵਾਰ ਨੂੰ ਹੋਣ ਵਾਲੇ ਫਾਈਨਲ ਨੂੰ ਜਿੱਤਣ ਲਈ ਉਹ ਕਿਸੇ ਵੀ ਕੀਮਤ ਤਕ ਲੜਨਗੇ। ਅਰਜਨਟੀਨਾ ਦੇ ਖਿਡਾਰੀ ਨੇ ਕਿਹਾ ਕਿ ਫੋਗਨਿਨੀ ਦੇ ਹਟਣ ਨਾਲ ਉਹ ਦੁਖੀ ਹੈ ਕਿਉਂਕਿ ਅਸੀਂ ਦੋਵੇਂ ਦੋਸਤ ਹਾਂ। ਉਨ੍ਹਾਂ ਕਿਹਾ ਕਿ ਉਹ ਫੋਗਨਿਨੀ ਦੇ ਛੇਤੀ ਤੋਂ ਛੇਤੀ ਸੱਟ ਤੋਂ ਉਭਰਨ ਦੀ ਕਾਮਨਾ ਕਰਦੇ ਹਨ, ਤਾਂ ਜੋ ਉਹ ਸ਼ੰਘਾਈ 'ਚ ਹੋਣ ਵਾਲੇ ਅਗਲੇ ਟੂਰਨਾਮੈਂਟ ਲਈ ਉਹ ਫਿੱਟ ਹੋ ਸਕਣ। ਫਾਈਨਲ 'ਚ ਡੇਲ ਪੋਤਰੋ ਦਾ ਸਾਹਮਣਾ ਬ੍ਰਿਟਿਸ਼ ਖਿਡਾਰੀ ਕਾਈਲ ਐਡਮੰਡ ਅਤੇ ਜਾਰਜੀਆ ਦੇ ਨਿਕੋਲਾਜ ਬਾਸਿਲਾਸ਼ਿਵਲੀ ਦੇ ਵਿਚਾਲੇ ਹੋਣ ਵਾਲੇ ਮੁਕਾਬਲੇ ਦੇ ਜੇਤੂ ਨਾਲ ਹੋਵੇਗਾ।
ਓਸਾਕਾ ਪਿੱਠ ਦੇ ਦਰਦ ਕਾਰਨ ਹਾਂਗਕਾਂਗ ਓਪਨ ਤੋਂ ਹਟੀ
NEXT STORY