ਮੁੰਬਈ : ਕੇ. ਐੱਲ ਰਾਹੁਲ ਨੇ ਬੁੱਧਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ 'ਚ ਆਪਣਾ ਪਹਿਲਾ ਸੈਂਕੜਾ ਬਣਾਇਆ। ਰਾਹੁਲ ਨੇ ਕਿੰਗਸ ਇਲੈਵਨ ਪੰਜਾਬ ਵਲੋਂ ਖੇਡਦੇ ਹੋਏ ਮੁੰਬਈ ਇੰਡੀਅਨਸ ਦੇ ਖਿਲਾਫ 64 ਗੇਂਦਾਂ 'ਤੇ 100 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਦੀ ਪਾਰੀ ਦੇ ਦਮ 'ਤੇ ਪੰਜਾਬ ਨੇ ਵਾਨਖੇੜੇ ਸਟੇਡੀਅਮ 'ਤੇ 4 ਵਿਕਟਾਂ 'ਤੇ 197 ਦੌੜਾਂ ਦਾ ਸਕੋਰ ਬਣਾਇਆ। ਆਪਣੀ ਸੈਂਕੜੇ ਦੀ ਪਾਰੀ 'ਚ ਰਾਹੁਲ ਨੇ ਛੇ ਛੱਕੇ ਤੇ ਛੱਕੇ ਚੌਕੇ ਲਗਾਏ। ਹਾਲਾਂਕਿ ਰਾਹੁਲ ਦੀ ਪਾਰੀ 'ਤੇ ਕਾਇਰਨ ਪੋਲਾਰਡ ਦਾ ਧਮਾਕਾ ਭਾਰੀ ਪਿਆ ਤੇ ਮੁੰਬਈ ਨੇ ਆਖਰੀ ਗੇਂਦ 'ਤੇ ਮੁਕਾਬਲਾ ਜਿੱਤ ਲਿਆ।

ਰਾਹੁਲ ਨੇ ਕਿੰਗਸ ਇਲੈਵਨ ਦੀ ਪਾਰੀ ਦੇ ਆਖਰੀ ਓਵਰਾਂ 'ਚ ਜ਼ਿਆਦਾ ਅਗਰੈਸਿਵ ਬੈਟਿੰਗ ਕੀਤੀ। ਉਨ੍ਹਾਂ ਨੇ ਪਾਰੀ ਦੇ ਆਖਰੀ ਓਵਰ 'ਚ ਆਪਣਾ ਸੈਂਕੜਾ ਪੂਰਾ ਕੀਤਾ। ਰਾਹੁਲ ਨੇ ਆਪਣੇ ਦੋਸਤ ਤੇ ਮੁੰਬਈ ਇੰਡੀਅਨਸ ਦੇ ਆਲਰਾਊਂਡਰ ਹਾਰਦਿਕ ਪੰਡਯਾ ਦੇ ਓਵਰ 'ਚ ਤਿੰਨ ਛੱਕੇ ਲਗਾਏ।

ਪਾਰੀ ਦੇ ਇਸ 19ਵੇਂ ਓਵਰ 'ਚ ਕਿੰਗਸ ਇਲੈਵਨ ਨੇ 25 ਦੌੜਾਂ ਜੋੜੀਆਂ। ਰਾਹੁਲ ਨੇ ਕਿੰਗਸ ਇਲੈਵਨ ਦੀ ਪਾਰੀ ਖਤਮ ਹੋਣ ਤੋਂ ਬਾਅਦ ਪੰਡਯਾ ਨੂੰ ਗਲੇ ਲਗਾਇਆ। ਇੰਡੀਅਨ ਪ੍ਰੀਮੀਅਰ ਲੀਗ ਨੇ ਇਸ ਦੀ ਵੀਡੀਓ ਟਵੀਟ ਕੀਤੀ ਹੈ। ਵੀਡੀਓ ਦੇ ਨਾਲ ਕੈਪਸ਼ਨ ਦਿੱਤੀ ਗਈ ਹੈ-ਖੇਡ ਦੀ ਖੂਬਸੂਰਤੀ। ਰਾਹੁਲ ਆਈ. ਪੀ. ਐੱਲ ਦੇ ਇਸ ਸੀਜਨ 'ਚ ਸੇਂਚੁਰੀ ਲਗਾਉਣ ਵਾਲੇ ਚੌਥੇ ਬੱਲੇਬਾਜ਼ ਹਨ। ਇਸ ਤੋਂ ਪਹਿਲਾਂ ਸੰਜੂ ਸੈਮਸਨ (ਰਾਜਸਥਾਨ), ਜਾਣੀ ਬੇਇਰਸਟੋ ਤੇ ਡੇਵਿਡ ਵਾਰਨਰ (ਸਨਰਾਇਜਰਜ਼ ਹੈਦਰਾਬਾਦ) ਨੇ ਸੈਂਕੜੇ ਲਗਾਏ ਹਨ।
ਕਿੰਗਜ਼ ਇਲੈਵਨ ਪੰਜਾਬ ਦੀ ਵਧੀ ਮੁਸ਼ਕਲ, ਗੇਲ ਦੀ ਪਿੱਠ 'ਚ ਦਰਦ
NEXT STORY