ਜਲੰਧਰ— ਬੈਂਗਲੁਰੂ ਦੇ ਮੈਦਾਨ 'ਤੇ ਪਹਿਲੀ ਵਾਰ ਚੇਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਵਿਰੋਧੀ ਖਿਡਾਰੀ ਤੋਂ ਕਿਸਮਤ ਦੇ ਮਾਮਲੇ 'ਚ ਪਿਛੇ ਰਹਿ ਗਏ। ਦਰਅਸਲ ਚੇਨਈ ਤੋਂ ਮਿਲੇ 161 ਦੌੜਾਂ ਦੇ ਟੀਚਾ ਦਾ ਪਿੱਛਾ ਕਰਨ ਉਤਰੀ ਪੰਜਾਬ ਟੀਮ ਨੂੰ ਕੇ.ਐੱਲ.ਰਾਹੁਲ ਅਤੇ ਸਰਫਰਾਜ਼ ਖਾਨ ਨੇ ਮਜਬੂਤ ਸ਼ੁਰੂਆਤ ਦਿੱਤੀ ਸੀ। ਪਰ ਇਸ ਵਿਚਾਲੇ 13ਵੇਂ ਓਵਰ 'ਚ ਅਜਿਹੀ ਘਟਨਕ੍ਰਾਮ ਹੋਇਆ ਕਿ ਜਿਸ ਨਾਲ ਸਟੇਡੀਅਮ 'ਚ ਬੈਠੇ ਦਰਸ਼ਕ ਜੋਸ਼ ਨਾਲ ਭਰ ਗਏ। ਜਡੇਜਾ ਦੀ ਗੇਂਦ 'ਤੇ ਕੇ.ਐੱਲ.ਰਾਹੁਲ ਨੇ ਹਲਕਾ ਬੱਲਾ ਟਚ ਕਰ ਸਿੰਗਲ ਕੱਢਣ ਦੀ ਕੋਸ਼ਿਸ਼ ਕੀਤੀ ਸੀ। ਪਰ ਜਦੋਂ ਰਾਹੁਲ ਨੂੰ ਲੱਗਾ ਕਿ ਧੋਨੀ ਗੇਂਦ 'ਤੇ ਆ ਚੁੱਕ ਹੈ ਤਾਂ ਉਹ ਤੁਰੰਤ ਵਾਪਸ ਕ੍ਰੀਜ਼ ਵੱਲ ਡਿੱਗ ਪਏ।


ਖਾਸ ਗੱਲ ਇਹ ਰਹੀ ਕਿ ਸਭ ਤੋਂ ਚੁਸਤ ਕ੍ਰਿਕਟਰਾਂ 'ਚੋਂ ਇਕ ਮਹਿੰਦਰ ਸਿੰਘ ਧੋਨੀ ਨੇ ਗੇਂਦ ਫੜ ਕੇ ਥ੍ਰੋ ਵੀ ਕਰ ਦਿੱਤੀ ਸੀ। ਗੇਂਦ ਵਿਕਟ 'ਤੇ ਲੱਗੀ ਪਰ ਕਿਸਮਤ ਆਊਟ ਨਹੀਂ ਹੋਏ। ਰਿਪਲੇ ਦਿਖਾਇਆ ਗਿਆ ਤਾਂ ਸਾਫ ਪਤਾ ਚੱਲਿਆ ਕਿ ਗੇਂਦ ਵਿਕਟਾਂ ਨਾਲ ਟਰਰਾਉਣ ਤੱਕ ਕੇ.ਐੱਲ.ਰਾਹੁਲ ਕ੍ਰੀਜ਼ 'ਚ ਨਹੀਂ ਸਨ। ਇੱਥੇ ਰਾਹੁਲ ਨੂੰ ਜੇਕਰ ਕੋਈ ਰਾਹੁਲ ਨੂੰ ਕੋਈ ਬਚਾ ਸਕਿਆ ਤਾਂ ਉਹ ਸੀ ਉਸ ਦੀ ਕਿਸਮਤ। ਉੱਥੇ ਹੀ ਕਾਂਮੇਂਟੇਟਰ ਵੀ ਧੋਨੀ ਵਲੋਂ ਰਨ ਆਊਟ ਨਾ ਕਰ ਸਕਣ 'ਤੇ ਹੈਰਾਨ ਦਿਖਾਈ ਦਿੱਤੇ।
ਰੋਨਾਲਡੋ ਨਾਲ ਵਿਆਹ 'ਤੇ ਜਾਰਜੀਨਾ ਨੇ ਤੋੜੀ ਚੁੱਪੀ, ਫਰਵਰੀ 'ਚ ਬਣਨਾ ਚਾਹਾਂਗੀ ਦੁਲਹਨ
NEXT STORY